ਲਾਂਗ ਡਰਾਈਵ ਦੌਰਾਨ ਤੁਹਾਡੀ ਕਾਰ ਲਈ ਬੈਸਟ ਹਨ ਇਹ 5 ਗੈਜੇਟਸ

Wednesday, May 17, 2017 - 11:42 AM (IST)

ਜਲੰਧਰ- ਜੇ ਤੁਸੀਂ ਆਪਣੀ ਕਾਰ ''ਚ ਇਕ ਲਾਂਗ ਡਰਾਈਵ ''ਤੇ ਜਾ ਰਹੇ ਹੋ ਤਾਂ ਕੁਝ ਅਜਿਹੇ ਗੈਜੇਟਸ ਹਨ, ਜਿਨ੍ਹਾਂ ਨੂੰ ਟ੍ਰਿਪ ''ਤੇ ਜਾਣ ਤੋਂ ਪਹਿਲਾਂ ਤੁਹਾਨੂੰ ਆਪਣੀ ਕਾਰ ''ਚ ਲਗਵਾ ਲੈਣਾ ਚਾਹੀਦਾ ਹੈ।
ਉਂਝ ਤਾਂ ਅੱਜ ਦੇ ਸਮੇਂ ''ਚ ਕੰਪਨੀ ਵਲੋਂ ਹੀ ਗੱਡੀ ''ਚ ਕਈ ਐੱਕਸੈਸਰੀਜ਼ ਲੱਗੀਆਂ ਹੋਈਆਂ ਆਉਂਦੀਆਂ ਹਨ, ਜੋ ਕਾਫੀ ਕੰਮ ਵੀ ਆਉਂਦੀਆਂ ਹਨ ਪਰ ਕੁਝ ਗੱਡੀਆਂ ''ਚ ਇਹ ਐੱਕਸੈਸਰੀਜ਼ ਨਹੀਂ ਹੁੰਦੀਆਂ। ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਕੋਲ ਥੋੜ੍ਹੀ ਪੁਰਾਣੀ ਕਾਰ ਹੋਵੇ। ਅਜਿਹੇ ''ਚ ਅਸੀਂ ਤੁਹਾਨੂੰ ਕੁਝ ਅਜਿਹੇ ਹੀ 5 ਗੈਜੇਟਸ ਬਾਰੇ ''ਚ ਦੱਸ ਰਹੇ ਹਾਂ, ਜੋ ਤੁਹਾਡੀ ਗੱਡੀ ''ਚ ਹੋਣੇ ਹੀ 
ਚਾਹੀਦੇ ਹਨ।
 
Tyre Pressure Monitor
ਕਈ ਵਾਰ ਲੰਬੇ ਸਫਰ ''ਤੇ ਜਾਣ ਤੋਂ ਪਹਿਲਾਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ। ਉਨ੍ਹਾਂ ''ਚੋਂ ਇਕ ਹੈ ਟਾਇਰ ਦੀ ਹਵਾ ਜਾਂਚਣਾ। ਤੁਹਾਨੂੰ ਦੱਸ ਦੇਈਏ ਕਿ ਸਹੀ ਪ੍ਰੈਸ਼ਰ ਬਣਾ ਰਹੇ ਹੋ ਤਾਂ  ਡਰਾਈਵਿੰਗ ਸੁਵਿਧਾਜਨਕ ਰਹਿੰਦੀ ਹੈ ਤੇ ਫਿਊਲ ਵੀ ਜ਼ਿਆਦਾ ਖਰਚ ਨਹੀਂ ਹੁੰਦਾ। ਹੁਣ ਮਾਰਕੀਟ ''ਚ ਕਈ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਖਰੀਦਣ ਲਈ ਮੌਜੂਦ ਹਨ।
 
Car Charger
ਸਫਰ ''ਤੇ ਨਿਕਲਦੇ ਸਮੇਂ ਕਈ ਵਾਰ ਇਹ ਧਿਆਨ ਆਉਂਦਾ ਹੈ ਕਿ ਫੋਨ ਬਿਲਕੁਲ ਵੀ ਚਾਰਜ ਨਹੀਂ ਹੈ। ਅਜਿਹੇ ''ਚ ਜੇ ਤੁਹਾਡੀ ਕਾਰ ''ਚ ਚਾਰਜਰ ਲੱਗਾ ਹੋਵੇਗਾ ਤਾਂ ਤੁਹਾਨੂੰ ਕੋਈ ਚਿੰਤਾ ਨਹੀਂ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਕਾਰ ਲਈ ਚਾਰਜਰ ਆਨਲਾਈਨ ਖਰੀਦ ਸਕਦੇ ਹੋ।
 
GPS Navigation
ਅੱਜ ਦੇ ਸਮੇਂ ''ਚ ਕਾਰ ''ਚ ਨੈਵੀਗੇਸ਼ਨ ਸਿਸਟਮ ਹੋਣਾ ਬੇਹੱਦ ਜ਼ਰੂਰੀ ਹੈ। ਕਈ ਵਾਰ ਅਸੀਂ ਅਜਿਹੇ ਰਸਤਿਆਂ ''ਤੇ ਨਿਕਲ ਜਾਂਦੇ ਹਾਂ, ਜਿਥੋਂ ਦਾ ਰਸਤਾ ਸਾਨੂੰ ਨਹੀਂ ਪਤਾ ਹੁੰਦਾ। ਇਸ ਗੈਜੇਟ ਨੂੰ ਲਾ ਕੇ ਤੁਸੀਂ ਆਪਣੀ ਮਨਚਾਹੀ ਜਗ੍ਹਾ ''ਤੇ ਬਿਨਾਂ ਪ੍ਰੇਸ਼ਾਨ ਹੋਏ ਪਹੁੰਚ ਸਕਦੇ ਹੋ। ਉਂਝ ਤਾਂ ਤੁਸੀਂ ਆਪਣੇ ਸਮਾਰਟਫੋਨ ''ਤੇ ਵੀ ਗੂਗਲ ਮੈਪਸ ਦੀ ਮਦਦ ਨਾਲ ਨੈਵੀਗੇਸ਼ਨ ਕਰ ਸਕਦੇ ਹੋ।
 
Electronic Car Jack
ਯਾਤਰਾ ਦੌਰਾਨ ਟਾਇਰ ਪੰਕਚਰ ਕਦੇ ਵੀ ਹੋ ਸਕਦਾ ਹੈ। ਆਸ-ਪਾਸ ਮਦਦ ਲਈ ਕੋਈ ਨਾ ਹੋਵੇ ਤਾਂ ਤੁਹਾਨੂੰ ਹਾਈਡ੍ਰਾਲਿਕ ਕਾਰ ਜੈੱਕ ਹੋਣ ਨਾਲ ਮਦਦ ਮਿਲ ਸਕਦੀ ਹੈ। ਤੁਸੀਂ ਇਸਦੀ ਮਦਦ ਨਾਲ ਬਿਨਾਂ ਜ਼ਿਆਦਾ ਮੁਸ਼ੱਕਤ ਕੀਤੇ ਟਾਇਰ ਬਦਲ ਸਕਦੇ ਹੋ।
 
Dash Cam
ਸੜਕ ਹਾਦਸਿਆਂ ਤੋਂ ਬਚਣ ਲਈ ਤੁਸੀਂ ਕਾਰ ''ਚ ਡੈਸ਼ ਕੈਮ ਲਗਾ ਕੇ ਰੱਖੋ। ਮਾਰਕੀਟ ''ਚ ਅਜਿਹੇ ਕਈ ਡੈਸ਼ ਕੈਮ ਮੌਜੂਦ ਹਨ, ਜੋ ਨਾਈਟ ਵਿਜ਼ਨ ਨੂੰ ਸਪੋਰਟ ਕਰਦੇ ਹਨ। ਇਨ੍ਹਾਂ ਨੂੰ ਡੈਸ਼ਬੋਰਡ ''ਤੇ ਰੱਖਿਆ ਜਾਂਦਾ ਹੈ, ਜੋ ਕਾਰ ਚਲਾਉਂਦੇ ਸਮੇਂ ਸੜਕ ਦੀ ਵੀਡੀਓ ਬਣਾਉਂਦੇ ਹਨ ਤੇ ਸੜਕ ਹਾਦਸਾ ਹੋਣ ''ਤੇ ਉਸਦੀ ਸਹੀ ਵਜ੍ਹਾ ਦਾ ਵੀ ਪਤਾ ਲਗਾਉਣ ''ਚ ਮਦਦ ਕਰਦੇ ਹਨ।

Related News