ਭਾਰਤ ''ਚ Ransomware Attack ਦੀਆਂ 48,000 ਘਟਨਾਵਾਂ ਆਈਆਂ ਸਾਹਮਣੇ

Wednesday, May 17, 2017 - 12:10 PM (IST)

ਜਲੰਧਰ- ਇਕ ਸਾਈਬਰ ਸਕਿਓਰਿਟੀ ਫਰਮ ਨੇ ਦੇਸ਼ ''ਚ ਕਰੀਬ 48,000 ਤੋਂ ਜ਼ਿਆਦਾ ਰੈਨਸਮਵੇਅਰ ਅਟੈਕ ਦੀਆਂ ਕੋਸ਼ਿਸ਼ਾਂ ਦਾ ਪਤਾ ਲਗਾਇਆ ਹੈ। ਇਨ੍ਹਾਂ ''ਚੋਂ ਜ਼ਿਆਦਾਤਰ ਘਟਨਾਵਾਂ ਪੱਛਮੀ ਬੰਗਾਲ ''ਚ ਸਾਹਮਣੇ ਆਈਆਂ ਹਨ। ਕੁਇਕ ਹੀਲ ਟੈਕਨਾਲੋਜੀ ਦੇ ਪ੍ਰਬੰਧ ਨਿਰਦੇਸ਼ਕ ਸੰਜੇ ਕਾਟਕਰ ਨੇ ਕਿਹਾ ਕਿ 48,000 ਤੋਂ MS-17- 010 ਸ਼ੈਡੋ ਬ੍ਰੋਕਰ, WannaCry ransomware ਨੂੰ ਭਾਰਤ ''ਚ ਫੈਲਾਉਣ ਲਈ ਜ਼ਿੰਮੇਵਾਰ ਹਨ। ਸਾਡਾ ਅੰਦਾਜ਼ਾ ਹੈ ਕਿ ਇਹ ਹਮਲਾ ਕਿਸੇ ਖਾਸ ਉਦਯੋਗ ''ਤੇ ਨਹੀਂ ਸਗੋਂ ਕਈ ਉਦਯੋਗਾਂ ''ਚ ਵਿਆਪਕ ਤੌਰ ''ਤੇ ਫੈਲਿਆ ਹੋਇਆ ਹੈ, ਖਾਸਤੌਰ ''ਤੇ ਉਨ੍ਹਾਂ ਉਦਯੋਗਾਂ ''ਚ ਜੋ ਆਨਲਾਈਨ ਜੁੜੇ ਹੋਏ ਹਨ।
ਪੁਣੇ ਸਥਿਤ ਇਕ ਕੰਪਨੀ ਨੇ ਦੱਸਿਆ ਕਿ ਕਰੀਬ 60 ਫੀਸਦੀ ਮਾਲਵੇਅਰ WannaCry ransomware ਅਟੈਕ ਉਦਯੋਗਾਂ ''ਤੇ ਹੋਏ ਹਨ। ਜਦਕਿ 40 ਫੀਸਦੀ ਅਟੈਕ ਵਿਅਕਤੀਗਤ ਗਾਹਕਾਂ ''ਤੇ ਹੋਏ ਹਨ। ਨਾਲ ਹੀ ਇਹ ਵੀ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ''ਚ 700 ਤੋਂ ਜ਼ਿਆਦਾ ਗਾਹਕਾਂ ਨੇ ਮਾਲਵੇਅਰ ਹਮਲਿਆਂ ਨਾਲ ਸੰਬੰਧਿਤ ਕਾਲ ਕੀਤੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਵਾਇਰਸ ਦਾ ਪ੍ਰਭਾਅ 150 ਦੇਸ਼ਾਂ ਦੇ ਵੈਸ਼ਵਿਕ ਪੱਧਰ ''ਤੇ ਪਿਆ ਹੈ। ਇਸ ਲਿਸਟ ''ਚ ਟਾਪ 5 ਸ਼ਹਿਰ ਕੋਲਕਾਤਾ, ਦਿੱਲੀ, ਭੁਵਨੇਸ਼ਵਰ, ਪੁਣੇ ਅਤੇ ਮੁੰਬਈ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ransomware ਵਾਇਰਸ ਨੂੰ ਸਿਸਟਮ ''ਚੋਂ ਸਫਲਤਾਪੂਰਵਕ ਹਟਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਜੋ ਡੈਸਕਟਾਪ ਅਤੇ ਸਰਵਰ ਮਾਈਕ੍ਰੋਸਾਫਟ ਵਿੰਡੋਜ਼ ਆਪਰੇਟਿੰਗ ਸਿਸਟਮ ''ਤੇ ਕੰਮ ਕਰਦੇ ਹਨ ਉਨ੍ਹਾਂ ''ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ। 
ਇਸ ਦੇ ਨਲਾ ਹੀ ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਸਿਸਟਮਸ ''ਚ ਇਸ ਵਾਇਰਸ ਲਈ ਅਪਡੇਟ ਨਹੀਂ ਦਿੱਤੇ ਗਏ ਹਨ ਉਹ WannaCry ransomware ਨਾਲ ਪ੍ਰਭਾਵਿਤ ਹੋਏ ਸਨ। ਭਾਰਤੀ ਕੰਪਿਊਟਰ ਵੈਸ਼ਵਿਕ ਰੂਪ ਨਾਲ ਹੋਏ ਰੈਨਸਮਵੇਅਰ ਵਾਇਰਸ ਦੇ ਹਮਲੇ ਨਾਲ ਪ੍ਰਵਾਵਿਤ ਹੋਣ ਤੋਂ ਬਚ ਗਏ ਹਨ। ਇਸ ਦਾ ਕਾਰਨ ਭਾਰਤ ਸਕਰਾਰ ਵਲੋਂ ਕੀਤੇ ਗਏ ਸੁਰੱਖਿਆ ਉਪਾਅ ਹਨ। ਯੂਰਪੀ ਲਾਅ ਐਨਫੋਰਸਮੈਂਟ ਏਜੰਸੀ Europol ਮੁਤਾਬਕ, 150 ਦੇਸ਼ਾਂ ''ਚ 2 ਲੱਖ ਤੋਂ ਜ਼ਿਆਦਾ ਕੰਪਿਊਟਰਸ ਇਸ ਵਾਇਰਸ ਨਾਲ ਪ੍ਰਭਾਵਿਤ ਹਨ। ਉਥੇ ਹੀ ਭਾਰਤ ਦੇ ਕੇਰਲ, ਆਂਧਰ-ਪ੍ਰਦੇਸ਼, ਤਮਿਲਨਾਡੂ ਅਤੇ ਗੁਜਰਾਤ ''ਚ ਇਸ ਦੀਆਂ ਕੁਝ ਹੀ ਘਟਨਾਵਾਂ ਦੇਖੀਆਂ ਗਈਆਂ ਹਨ।

Related News