ਆਨਲਾਈਨ ਲੀਕ ਹੋਏ 42 ਕਰੋੜ ਫੇਸਬੁੱਕ ਯੂਜ਼ਰਜ਼ ਦੇ ਮੋਬਾਇਲ ਨੰਬਰ

Thursday, Sep 05, 2019 - 01:51 PM (IST)

ਗੈਜੇਟ ਡੈਸਕ– ਸੋਸ਼ਲ ਮੀਡੀਆ ਸਾਈਟ ਫੇਸਬੁੱਕ ’ਤੇ ਡਾਟਾ ਲੀਕ ਅਤੇ ਬ੍ਰੀਚ ਵਰਗੀਆਂ ਖਬਰਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਲੱਖਾਂ-ਕਰੋੜਾਂ ਫੇਸਬੁੱਕ ਯੂਜ਼ਰਜ਼ ਦੇ ਮੋਬਾਇਲ ਨੰਬਰਾਂ ਦਾ ਇਕ ਆਨਲਾਈਨ ਡਾਟਾ ਬੇਸ ਮਿਲਿਆ ਹੈ, ਇਹ ਮੋਬਾਇਲ ਨੰਬਰ ਯੂਜ਼ਰਜ਼ ਦੇ ਫੇਸਬੁੱਕ ਅਕਾਊਂਟ ਨਾਲ ਲਿੰਕ ਸਨ। Techcrunch ਦੀ ਇਕ ਰਿਪੋਰਟ ਮੁਤਾਬਕ, 41.9 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਦੇ ਰਿਕਾਰਡਸ ਵਾਲਾ ਇਕ ਅਨਪ੍ਰੋਟੈਕਟਿਡ ਸਰਵਰ ਮਿਲਿਆ ਹੈ, ਜਿਸ ਵਿਚ ਦੁਨੀਆ ਭਰ ਦੇ ਫੇਸਬੁੱਕ ਯੂਜ਼ਰਜ਼ ਦੇ ਕਈ ਡਾਟਾ ਬੇਸ ਅਤੇ ਉਨ੍ਹਾਂ ਦੇ ਮੋਬਾਇਲ ਨਿੰਬਰ ਮੌਜੂਦ ਹਨ। 

PunjabKesari

ਸਰਵਰ ’ਤੇ ਮੌਜੂਦ 13.3 ਮਿਲੀਅਨ ਰਿਕਾਰਡਸ ਯੂ.ਐੱਸ. ਦੇ ਫੇਸਬੁੱਕ ਯੂਜ਼ਰਜ਼ ਦੇ ਹਨ ਅਤੇ ਉਥੇ ਹੀ 1.8 ਕਰੋੜ ਰਿਕਾਰਡਸ ਯੂ.ਕੇ. ਅਤੇ ਕਰੀਬ 5 ਕਰੋੜ ਤੋਂ ਜ਼ਿਆਦਾ ਰਿਕਾਰਡਸ ਵਿਅਤਨਾਮ ਦੇ ਯੂਜ਼ਰਜ਼ ਦੇ ਹਨ। ਇਹ ਸਰਵਰ ਪਾਸਵਰਡ ਪ੍ਰੋਟੈਕਟਿਡ ਨਹੀਂ ਹੈ, ਇਸ ਸਥਿਤੀ ’ਚ ਕੋਈ ਵੀ ਇਸ ਡਾਟਾਬੇਸ ਨੂੰ ਐਕਸੈਸ ਕਰਕੇ ਯੂਜ਼ਰਜ਼ ਨਾਲ ਜੁੜੀ ਜਾਣਕਾਰੀ ਇਕੱਠੀ ਕਰ ਸਕਦਾ ਹੈ। ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਅਪ੍ਰੈਲ 2018 ਤੋਂ ਹੀ ਫੇਸਬੁੱਕ ਨੇ ਯੂਜ਼ਰਜ਼ ਦੇ ਫੋਨ ਨੰਬਰ ਤਕ ਐਕਸੈਸ ਰਿਸਟ੍ਰਿਕਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਤਕ ਯੂਜ਼ਰਜ਼ ਫੇਸਬੁੱਕ ’ਤੇ ਆਪਣੇ ਦੋਸਤ ਦਾ ਫੋਨ ਨੰਬਰ ਪਾ ਕੇ ਉਸ ਨੂੰ ਸਰਚ ਕਰ ਸਕਦੇ ਹਨ। 

PunjabKesari

ਫੇਸਬੁੱਕ ਕਰ ਰਹੀ ਜਾਂਚ
ਫੇਸਬੁੱਕ ਨੇ ਆਪਣੀ ਇਹ ਸਰਵਿਸ ਬੰਦ ਕਰ ਦਿੱਤੀ ਸੀ ਕਿਉਂਕਿ ਪਬਲਿਕ ਇਨਫਾਰਮੇਸ਼ਨ ਚੋਰੀ ਕਰਨ ਲਈ ਕੁਝ ਲੋਕ ਇਸ ਦਾ ਗਲਤ ਇਸਤੇਮਾਲ ਕਰ ਰਹੇ ਸਨ। ਇਸ ਪ੍ਰੋਸੈਸ ਨੂੰ ਸਕ੍ਰੈਪਿੰਗ ਨਾਂ ਦਿੱਤਾ ਗਿਆ ਹੈ। CNN ਦੀ ਰਿਪੋਰਟ ਮੁਤਾਬਕ, ਫੇਸਬੁੱਕ ਵਲੋਂ ਕਨਫਰਮ ਕੀਤਾ ਗਿਆ ਹੈ ਕਿ ਸਕਿਓਰਿਟੀ ਰਿਸਰਚਰਾਂ ਨੇ ਇਕ ਡਾਟਾਬੇਸ ਰਿਪੋਰਟ ਕੀਤਾ ਹੈ ਅਤੇ ਕੰਪਨੀ ਦੀ ਟੀਮ ਇਸ ’ਤੇ ਕੰਮ ਕਰ ਰਹੀ ਹੈ। ਕੰਪਨੀ ਦੇ ਬੁਲਾਰੇ ਵਲੋਂ ਕਿਹਾ ਗਿਆ ਹੈ ਕਿ ਡਾਟਾਬੇਸ ’ਚ ਕਈ ਡੁਪਲੀਕੇਟ ਰਿਕਾਰਡਸ ਵੀ ਹਨ ਅਤੇ TechCrunch ਵਲੋਂ ਦੱਸੇ ਗਏ ਅੰਕੜਿਆਂ ਤੋਂ ਕਰੀਬ ਅੱਧੇ ਯੂਜ਼ਰਜ਼ ’ਤੇ ਇਸ ਦਾ ਅਸਰ ਪਿਆ ਹੈ। 

ਫੇਸਬੁੱਕ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਇਹ ਡਾਟਾਬੇਸ ਪੁਰਾਣਾ ਹੈ ਅਤੇ ਇਹ ਜਾਣਕਾਰੀ ਫੇਸਬੁੱਕ ਵਲੋਂ ਕੀਤੇ ਗਏ ਬਦਲਾਵਾਂ ਤੋਂ ਪਹਿਲਾਂ ਇਕੱਠੀ ਕੀਤੀ ਗਈ ਹੈ। ਪਿਛਲੇ ਸਾਲ ਫੇਸਬੁੱਕ ਵਲੋਂ ਦੂਜੇ ਯੂਜ਼ਰਜ਼ ਨੂੰ ਫੋਨ ਨੰਬਰ ਦੀ ਮਦਦ ਨਾਲ ਲੱਭਣ ਦਾ ਆਪਸ਼ਨ ਹਟਾ ਦਿੱਤਾ ਗਿਆ ਹੈ। ਫੇਸਬੁੱਕ ਵਲੋਂ ਕਿਹਾ ਗਿਆ ਹੈ ਕਿ ਇਸ ਡਾਟਾਬੇਸ ਨੂੰ ਹਟਾ ਲਿਆ ਗਿਆ ਹੈ ਅਤੇ ਕਿਸੇ ਵੀ ਫੇਸਬੁੱਕ ਅਕਾਊਂਟ ਨੂੰ ਇਸ ਕਾਰਨ ਕੋਈ ਨੁਕਸਾਨ ਪਹੁੰਚਣ ਦੀ ਗੱਲ ਵੀ ਸਾਹਮਣੇ ਨਹੀਂ ਆਈ। 


Related News