3D Facial Recognition ਫਰੰਟ ਕੈਮਰੇ ਨਾਲ ਲੈਸ ਹੋ ਸਕਦਾ ਹੈ iphone8

05/13/2017 11:54:59 AM

ਜਲੰਧਰ- ਨਵੇਂ ਆਈਫੋਨ ਨੂੰ ਲੈ ਕੇ ਖਬਰਾਂ ਹਮੇਸ਼ਾਂ ਤੋਂ ਹੀ ਚਰਚਾ ''ਚ ਰਹਿੰਦੀਆਂ ਹਨ ਅਤੇ ਇਹ ਹੀ ਕਾਰਨ ਹੈ ਕਿ ਲੋਕ ਆਈਫੋਨ ਨੂੰ ਇੰਨਾ ਪਸੰਦ ਕਰਦੇ ਹਨ। ਇਸ ਦੇ ਤਹਿਤ ਪਿਛਲੇ ਕੁਝ ਸਮੇਂ ਤੋਂ  iphone8 ਦੇ ਬਾਰੇ ''ਚ ਕਈ ਖਬਰਾਂ ਚਰਚਾ ''ਚ ਹਨ। ਜਾਣਕਾਰੀ ਦੇ ਅਨੁਸਾਰ ਕੰਪਨੀ ਨੇ ਆਈਫੋਨ 8 ''ਚ 3D ਫੇਸ਼ੀਅਲ ਰੀਕੈਗਨਿਸ਼ਨ ਫੀਚਰ ਹੋਣ ਵਾਲਾ ਹੈ। ਦੁਨੀਆਂ ਦਾ ਇਹ ਪਹਿਲਾਂ 3D ਫੇਸ਼ੀਅਲ ਰੀਕੈਗਨਿਸ਼ਨ ਫਰੰਟ ਕੈਮਰਾ ਐਪਲ ਨੂੰ LG Innotek ਵੱਲੋਂ ਸਪਲਾਈ ਕੀਤਾ ਜਾਵੇਗਾ। ਇਸ ਤੋਂ ਇਲਾਵਾ LG ਨੇ ਐਪਲ ਦੇ ਇਸ ਆਰਡਰ ਨੂੰ ਪੂਰਾ ਕਰਨ ਤੋਂ ਲੈ ਕੇ ਹੁਣ ਹਾਲ ਹੀ ''ਚ ਲਗਭਗ 238.5 ਮਿਲੀਅਨ ਡਾਲਰ ਦਾ ਨਿਵੇਸ਼ ਵੀ ਕੀਤਾ ਹੈ, ਜਦਕਿ ਕੰਪਨੀ ਨੇ ਹੁਣ ਇਸ ਦੇ ਬਾਰੇ ''ਚ ਕੋਈ ਖੁਲਾਸਾ ਨਹੀਂ ਕੀਤਾ ਹੈ। 
ਆਈਫੋਨ 8 ''ਚ ਆਉਣ ਵਾਲੇ ਇਸ ਨਵੇਂ ਕੈਮਰੇ ਦੇ ਬਾਰੇ ''ਚ ਗੱਲ ਕਰੀਏ ਤਾਂ ਇਹ ਕੈਮਰਾ ਡੇਪਥ ਨੂੰ ਸੇਂਸ ਕਰਨ ''ਚ ਵੀ ਸਮਰੱਥ ਹਨ। ਇਸ ਦੇ ਮਾਧਿਅਮ ਤੋਂ ਯੂਜ਼ਰਸ ਨੂੰ ਆਪਣਾ ਫੋਨ ਹੋਰ ਵੀ ਸੁਰੱਖਿਅਤ ਤਰੀਕੇ ਤੋਂ ਅਨਲਾਕ ਕਰਨ ਚ ਸਹਾਇਤਾ ਕਰੇਗਾ। ਪਿਛਲੇ ਸਾਲ ਤੋਂ ਐਪਲ ਅਤੇ  LG Innotek ਇਸ ਤਕਨੀਕ ''ਤੇ ਮਿਲ ਕੇ ਕੰਮ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਸੈਮਸੰਗ ਗਲੈਕਸੀ S8 ਡਿਊ ''ਚ ਵੀ ਦੇਖਿਆ ਗਿਆ ਸੀ ਪਰ ਇਹ 2D ਤਕਨੀਕ ''ਤੇ ਚੱਲਦਾ ਹੈ ਅਤੇ ਇਸ ਨੂੰ ਇੰਨਾ ਸਕਿਓਰ ਵੀ ਨਹੀਂ ਕਿਹਾ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਆਈਫੋਨ 8 ''ਚ ਆਉਣ ਵਾਲੇ ਇਸ ਫੀਚਰ ਨੂੰ ਕਿੰਨਾ ਪਸੰਦ ਕੀਤਾ ਜਾਂਦਾ ਹੈ।