2026 ਤਕ ਭਾਰਤ ਦੇ 35 ਕਰੋੜ ਲੋਕਾਂ ਕੋਲ ਹੋਵੇਗਾ 5ਜੀ ਕੁਨੈਕਸ਼ਨ : ਰਿਪੋਰਟ

12/01/2020 12:17:56 PM

ਗੈਜੇਟ ਡੈਸਕ– ਦੁਨੀਆ ਭਰ ’ਚ 5ਜੀ ਕੁਨੈਕਟੀਵਿਟੀ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2026 ਤਕ ਗਲੋਬਲੀ ਕਰੀਬ 3.5 ਬਿਲੀਅਨ (ਕਰੀਬ 350 ਕਰੋੜ) ਲੋਕਾਂ ਕੋਲ 5ਜੀ ਕੁਨੈਕਸ਼ਨ ਪਹੁੰਚ ਜਾਵੇਗਾ। ਇਸ ਦਾ ਖੁਲਾਸਾ Ericsson ਦੀ ਨਵੀਂ Ericsson Mobility ਰਿਪੋਰਟ ਰਾਹੀਂ ਹੋਇਆ ਹੈ। ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਸਾਲ 2026 ਤਕ 60 ਫੀਸਦੀ ਕਵਰੇਜ ਏਰੀਏ ਤਕ 5ਜੀ ਕੁਨੈਕਸ਼ਨ ਦੀ ਪਹੁੰਚ ਹੋ ਜਾਵੇਗੀ। ਰਿਪੋਰਟ ਮੁਤਾਬਕ, ਸਾਲ 2026 ਤਕ ਦੁਨੀਆ ਭਰ ’ਚ 10 ’ਚੋਂ 4 ਸਮਾਰਟਫੋਨਾਂ ’ਚ 5ਜੀ ਕੁਨੈਕਟੀਵਿਟੀ ਹੋਵੇਗੀ। ਉਥੇ ਹੀ ਸਾਲ 2020 ਦੇ ਅੰਤ ਤਕ ਕਰੀਬ 100 ਕਰੋੜ ਤੋਂ ਜ਼ਿਆਦਾ ਲੋਕਾਂ ਕੋਲ 5ਜੀ ਕਵਰੇਜ ਦਾ ਐਕਸੈਸ ਹੋਵੇਗਾ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ

ਕੀ ਹੋਵੇਗੀ ਭਾਰਤ ਦੀ 5ਜੀ ਕੁਨੈਕਟੀਵਿਟੀ
ਰਿਪੋਰਟ ਮੁਤਾਬਕ, ਸਾਲ 2026 ਤਕ ਭਾਰਤ ’ਚ ਕਰੀਬ 35 ਕਰੋੜ ਲੋਕਾਂ ਕੋਲ 5ਜੀ ਕੁਨੈਕਟੀਵਿਟੀ ਹੋਵੇਗੀ। ਹਾਲਾਂਕਿ, ਭਾਰਤ ਦੀ 5ਜੀ ਕੁਨੈਕਟੀਵਿਟੀ ਦਾ ਭਵਿੱਖ ਕਾਫੀ ਹੱਦ ਤਕ 5ਜੀ ਸਪੈਕਟ੍ਰਮ ਨਿਲਾਮੀ ’ਤੇ ਨਿਰਭਰ ਹੋਵੇਗਾ। ਜੇਕਰ ਸਾਲ 2021 ਦੀ ਸ਼ੁਰੂਆਤ ’ਚ ਭਾਰਤ ’ਚ 5ਜੀ ਸਪੈਕਟ੍ਰਮ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਭਾਰਤ ਸਾਲ 2026 ਤਕ 3.5 ਕਰੋੜ 5ਜੀ ਕੁਨੈਕਸ਼ਨ ਦੇ ਅੰਕੜੇ ਤਕ ਪਹੁੰਚ ਸਕਦਾ ਹੈ। ਉਸ ਹਾਲਾਤ ’ਚ ਭਾਰਤ ’ਚ ਸਾਲ 2026 ਤਕ ਕੁਲ ਸਮਾਰਟਫੋਨ ਯੂਜ਼ਰਸ ’ਚੋਂ 27 ਫੀਸਦੀ ਲੋਕਾਂ ਕੋਲ 5ਜੀ ਸਬਸਕ੍ਰਿਪਸ਼ਨ ਹੋਵੇਗਾ। 

ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜ਼ੁਰਮਾਨਾ​​​​​​​

5ਜੀ ਕੁਨੈਕਸ਼ਨ ’ਚ ਜ਼ਿਆਦਾ ਵਾਧਾ ਨਹੀਂ
ਭਾਰਤ ਦੀ ਮੌਜੂਦਾ ਜਨਸੰਖਿਆ ਕਰੀਬ 135 ਕਰੋੜ ਹੈ। ਅਜਿਹੇ ’ਚ 6 ਸਾਲਾਂ ਬਾਅਦ ਵੀ ਸਿਰਫ 27 ਫੀਸਦੀ 5ਜੀ ਕੁਨੈਕਸ਼ਨ ਹੋਵੇਗਾ, ਉਸ ਲਈ ਵੀ ਤੈਅ ਸਮੇਂ ’ਤੇ 5ਜੀ ਸਪੈਕਟ੍ਰਮ ਨਿਲਾਮੀ ਦਾ ਹੋਣਾ ਜ਼ਰੂਰੀ ਹੋਵੇਗਾ। ਇਸ ਦਾ ਸਿੱਧਾ ਮਤਲਬ ਹੈ ਕਿ 6 ਸਾਲਾਂ ਬਾਅਦ ਵੀ ਜ਼ਿਆਦਾ ਹਾਲਾਤ ਬਦਲਣ ਵਾਲੇ ਨਹੀਂ ਹਨ। ਭਾਰਤ ’ਚ 6 ਸਾਲਾਂ ਬਾਅਦ ਵੀ LTE ਨੈੱਟਵਰਕ ਦਾ ਕਬਜ਼ਾ ਬਰਕਰਾਰ ਰਹੇਗਾ। ਇਸ ਦੌਰਾਨ ਤਕ ਕਰੀਬ 63 ਫੀਸਦੀ ਯੂਜ਼ਰਸ ਨੂੰ LTE ਨੈੱਟਵਰਕ ’ਤੇ ਹੀ ਕੰਮ ਚਲਾਉਣਾ ਹੋਵੇਗਾ ਪਰ ਇਨ੍ਹਾਂ 6 ਸਾਲਾਂ ਦੌਰਾਨ ਇੰਟਰਨੈੱਟ ਦੀ ਖ਼ਪਤ ’ਚ ਕਾਫੀ ਵਾਧਾ ਹੋ ਜਾਵੇਗਾ। 

ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 5GB ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ

Rakesh

This news is Content Editor Rakesh