2022 Mercedes-Benz C-Class ਤੋਂ ਉਠਿਆ ਪਰਦਾ, 10 ਮਈ ਨੂੰ ਹੋ ਸਕਦੀ ਹੈ ਲਾਂਚ

05/07/2022 5:28:28 PM

ਆਟੋ ਡੈਸਕ– 2022 Mercedes-Benz C-Class ਬਹੁਤ ਜਲਦ ਭਾਰਤ ’ਚ ਲਾਂਚ ਹੋਣ ਜਾ ਰਹੀ ਹੈ। ਕੰਪਨੀ ਨੇ ਕਾਰ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਇਸਨੂੰ 10 ਮਈ ਨੂੰ ਲਾਂਚ ਕਰਨ ਬਾਰੇ ਸੋਚ ਰਹੀ ਹੈ। ਨਵੀਂ ਸੀ-ਕਲਾਸ ਦਾ ਨਿਰਮਾਣ ਜਰਮਨ ਕਾਰ ਨਿਰਮਾਤਾ ਦੇ ਪੁਣੇ ਦੇ ਨੇੜੇ ਚਾਕਨ ਪਲਾਂਟ ’ਚ ਕੀਤਾ ਜਾਵੇਗਾ। ਕਾਰ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ। 2022 Mercedes-Benz C-Class ਤਿੰਨ ਵੇਰੀਐਂਟਸ C200, C220d ਅਤੇ ਟਾਪ-ਐਂਡ C300d ’ਚ ਲਾਂਚ ਕੀਤੀ ਜਾਵੇਗੀ।

ਫੀਚਰਜ਼
Mercedes-Benz C-Class ਬੇਹੱਦ ਸ਼ਾਨਦਾਰ ਫੀਚਰਜ਼ ਨਾਲ ਲੈਸ ਹੋਵੇਗੀ। ਮਰਸੀਡੀਜ਼ ਨੂੰ ਉਮੀਦ ਹੈ ਕਿ ਉਸਦੀ ਨਵੀਂ ਸੀ-ਕਲਾਸ ਨੂੰ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਖਰੀਦਦਾਰ ਮਿਲਣਗੇ। ਲਾਂਚ ਹੋਣ ’ਤੇ ਨਵੀਂ ਸੀ-ਕਲਾਸ ਵੋਲਵੋ ਐੱਸ. 60, ਬੀ.ਐੱਮ.ਡਬਲਯੂ 3 ਸੀਰੀਜ਼ ਅਤੇ ਆਡੀ ਏ4 ਵਰਗੀਆਂ ਕਾਰਾਂ ਨੂੰ ਟੱਕਰ ਦੇਵੇਗੀ।

ਤਿੰਨ ਵੇਰੀਐਂਟਸ
Mercedes-Benz C-Class ਤਿੰਨ ਵੇਰੀਐਂਟਸ C200, C220d ਅਤੇ ਟਾਪ-ਐਂਡ C300d ’ਚ ਲਾਂਚ ਕੀਤੀ ਜਾਵੇਗੀ। C300d ’ਚ ਮੈਨਿਊਫੈਕਟਰ ਓਪਲਾਈਟ ਵਾਈਟ, ਕੈਵਨਸਾਈਟ ਬਲਿਊ ਅਤੇ ਓਬਸੀਡੀਅਨ ਬਲੈਕ ਰੰਗ ’ਚ ਮਿਲਣਗੇ। C200 ਅਤੇ C220d ’ਚ ਸੈਲੇਟਾਈਨ ਗ੍ਰੇਅ, ਮੋਜਾਵੇ ਸਿਲਵਰ ਅਤੇ ਹਾਈ-ਟੈੱਕ ਸਿਲਵਰ ਰੰਗ ਆਪਸ਼ਨ ਮਿਲਣਗੇ।

ਬੁਕਿੰਗ
Mercedes-Benz C-Class ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। 1 ਮਈ ਤੋਂ ਕਾਰ ਦੀ ਬੁਕਿੰਗ ਚਾਲੂ ਹੈ। ਨਵੀਂ ਮਰਸੀਡੀਜ਼ ਸੀ-ਕਲਾਸ ਲਈ ਬੁਕਿੰਗ ਰਾਸ਼ੀ 50,000 ਰੁਪਏ ਰੱਖੀ ਗਈ ਹੈ।

ਇੰਜਣ ਅਤੇ ਸਪੀਡ
ਨਵਾਂ ਪੈਟਰੋਲ ਇੰਜਣ 210 bhp ਦੀ ਪਾਵਰ ਅਤੇ 300 nm ਦਾ ਪੀਕ ਟਾਰਕ ਜਨਰੇਟ ਕਰਦ ਹੈ ਅਤੇ ਡੀਜ਼ਲ ਇੰਜਣ 197 bhp ਦੀ ਪਾਵਰ ਅਤੇ 440 Nm ਦਾ ਟਾਰਕ ਜਨਰੇਟ ਕਰਦਾ ਹੈ। C300d ਰਂਜ ’ਚ 2.0 ਲੀਟਰ ਡੀਜ਼ਲ ਦਾ ਆਊਟਪੁਟ 261 bhp ਅਤੇ 550 Nm ਹੈ। ਨਵੀਂ ਸੀ-ਕਲਾਸ 7.3 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਜਦਕਿ ਟਾਪ-ਸਪੇਕ C300d ਸਿਰਫ 5.7 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੀ ਦੀ ਰਫਤਾਰ ਫੜ ਸਕੀਦ ਹੈ।


Rakesh

Content Editor

Related News