8.35 ਲੱਖ ਰੁਪਏ ’ਚ ਲਾਂਚ ਹੋਈ ਮਾਰੂਤੀ ਦੀ ਇਹ 7-ਸੀਟਰ ਕਾਰ, ਦਿੰਦੀ ਹੈ ਇੰਨੀ ਮਾਈਲੇਜ

04/16/2022 12:47:21 PM

ਆਟੋ ਡੈਸਕ– ਦੇਸ਼ ਦੀ ਨੰਬਰ-1 ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਪ੍ਰਸਿੱਧ 7-ਸੀਟਰ ਕਾਰ ਮਾਰੂਤੀ ਅਰਟਿਗਾ ਦਾ ਫੇਸਲਿਫਟ 2022 ਮਾਡਲ ਸ਼ੁੱਕਰਵਾਰ ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕੁਝ ਦਿਨ ਪਹਿਲਾਂ ਹੀ ਕੰਪਨੀ ਨੇ ਕਾਰ ਦੀ ਬੁਕਿੰਗ ਸ਼ੁਰੂ ਕੀਤੀ ਸੀ। ਹੁਣ Ertiga MPV ਨੂੰ ਬਾਜ਼ਾਰ ’ਚ ਉਤਾਰ ਦਿੱਤਾ ਗਿਆ ਹੈ। ਕੰਪਨੀ ਨੇ ਅਰਟਿਗਾ ਨੂੰ ਕੁਝ ਬਦਲਾਵਾਂ ਦੇ ਨਾਲ ਪੇਸ਼ ਕੀਤਾ ਹੈ। 

ਕੀਮਤ
ਮਾਰੂਤੀ ਸੁਜ਼ੂਕੀ ਅਰਟਿਗਾ 2022 ਦੀ ਸ਼ੁਰੂਆਤੀ ਕੀਮਤ 8.35 ਲੱਖ ਰੁਪਏ ਰੱਖੀ ਗਈ ਹੈ, ਜੋ ZXi+ ਮਾਡਲ 12.79 ਲੱਖ ਰੁਪਏ ਤੱਕ ਜਾਂਦੀ ਹੈ। ਮਾਰੂਤੀ ਅਰਟਿਗਾ ਦੇ ਟਾਪ-ਆਫ-ਦਿ-ਲਾਈਨ ZXi ਮਾਡਲ ’ਤੇ ਸੀ.ਐੱਨ.ਜੀ. ਦਾ ਆਪਸ਼ਨ ਦੇ ਰਹੀ ਹੈ। 2022 Ertiga MPV ’ਚ ਕੀਤੇ ਗਏ ਬਦਲਾਅ ਇਸਨੂੰ ਆਕਰਸ਼ਕ ਬਣਾਉਂਦੇ ਹਨ। 

11 ਮਾਡਲ
2022 ਮਾਰੂਤੀ ਅਰਟਿਗਾ ’ਚ ਮੈਨੁਅਲ ਟ੍ਰਾਂਸਮਿਸ਼ਨ ਆਪਸ਼ਨ ’ਚ ਕੁੱਲ 5 ਮਾਡਲ ਹਨ ਜੋ ਕਿ Lxi, Vxi, Zxi, Zxi+, Tour M ਹਨ। ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ’ਚ ਕੁੱਲ 3 ਮਾਡਲ ਹਨ, ਜੋ ਕਿ Vxi AT, Zxi AT और Zxi+ AT ਹਨ। ਇਸਤੋਂ ਇਲਾਵਾ 3 ਸੀ.ਐੱਨ.ਜੀ. ਮਾਡਲ ਵੀ ਹਨ ਜੋ Vxi CNG, Zxi CNG ਅਤੇ Tour M CNG ਹਨ। 

ਮਾਈਲੇਜ
2022 Maruti Ertiga ਦਾ ਮੈਨੁਅਲ ਮਾਡਲ 20.51 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ। ਆਟੋਮੈਟਿਕ ਮਾਡਲ 20.30 ਕਿਲੋਮੀਟਰ ਪ੍ਰਤੀ ਲੀਟਰ ਅਤੇ ਸੀ.ਐੱਨ.ਜੀ. ਮਾਡਲ 26.11 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦੇਵੇਗਾ।

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਨਵੀਂ ਅਰਟਿਗਾ ’ਚ ਕੈਬਿਨ ’ਚ ਨਵੇਂ ਰੰਗ ਦੀ ਅਪਹੋਲਸਟਰੀ, 8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਫੋਨ ਚਾਰਜਰ, ਐਪਲ ਕਾਰ ਪਲੇਅ ਦੇ ਨਾਲ ਐਂਡਰਾਇਡ ਆਟੋ, ਆਟੋਮੈਟਿਕ ਕਲਾਈਮੇਟ ਕੰਟਰੋਲ, ਕਲਰਡ ਮਲਟੀ-ਇੰਫੋ ਡਿਸਪਲੇਅ, ਕੀਅਲੈੱਸ ਐਂਟਰੀ ਦੇ ਨਾਲ ਪੁਸ਼ ਬਟਨ ਸਟਾਰਟ ਅਤੇ ਕਰੂਜ਼ ਕੰਟਰੋਲ ਸ਼ਾਮਲ ਹੈ। ਇਸ ਦੇ ਨਾਲ ਦੋ ਏਅਰਬੈਗਸ, ਏ.ਬੀ.ਐੱਸ. ਦੇ ਨਾਲ ਈ.ਬੀ.ਡੀ. ਅਤੇ ਰੀਅਰ ਪਾਰਕਿੰਗ ਸੈਂਸਰਜ਼ ਵਰਗੇ ਸੇਫਟੀ ਫੀਚਰਜ਼ ਵੀ ਸ਼ਾਮਿਲ ਹਨ। 

Rakesh

This news is Content Editor Rakesh