ਹੁੰਡਈ 27 ਅਪ੍ਰੈਲ ਨੂੰ ਪੇਸ਼ ਕਰੇਗੀ ਬ੍ਰਾਂਡ ਦੀ ਪਹਿਲੀ ਕੋਨਾ ਐੱਨ ਪਰਫਾਰਮੈਂਸ

04/18/2021 3:32:06 PM

ਆਟੋ ਡੈਸਕ– ਹੁੰਡਈ 27 ਅਪ੍ਰੈਲ ਨੂੰ ਆਪਣੀ ਨਵੀਂ ਪਰਫਾਰਮੈਂਸ ਐੱਸ.ਯੂ.ਵੀ. ਕੋਨਾ ਐੱਨ ਨੂੰ ਪੇਸ਼ ਕਰਨ ਵਾਲੀ ਹੈ। ਇਸ ਨੂੰ ਕੰਪਨੀ ਦੀ ਐੱਨ ਲਾਈਨ ਅਪ ਦੀ ਪਹਿਲੀ ਐੱਸ.ਯੂ.ਵੀ. ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਹੁੰਡਈ ਕੋਨਾ ਐੱਨ, ਕੋਨਾ ਫੇਸਲਿਫਟ ਦਾ ਸਪੋਰਟੀ ਮਾਡਲ ਹੈ ਜਿਸ ਨੂੰ ਕੁਝ ਨਵੇਂ ਅਪਡੇਟਸ ਨਾਲ ਲਿਆਇਆ ਜਾ ਰਿਹਾ ਹੈ। ਬਦਲਾਵਾਂ ਦੀ ਗੱਲ ਕਰੀਏ ਤਾਂ ਇਸ ਕਾਰ ਦੇ ਫਰੰਟ ’ਚ ਵੱਡੀ ਹਨੀਕਾਂਬ ਮੈਸ਼ ਗਰਿੱਲ ਦਿੱਤੀ ਗਈ ਹੈ, ਨਾਲ ਹੀ ਵੱਡਾ ਬੰਪਰ ਵੀ ਵੇਖਣ ਨੂੰ ਮਿਲਦਾ ਹੈ। ਇਸ ਵੱਡੇ ਬੰਪਰ, ਡੋਰ ਅਤੇ ਬੈਕ ਬੰਪਰ ਦੇ ਹੇਠਾਂ ਲਾਲ ਰੰਗ ਦੀ ਲਾਈਨਿੰਗ ਦਿੱਤੀ ਗਈ ਹੈ ਜੋ ਕਿ ਇਸ ਨੂੰ ਸਪੋਰਟੀ ਹੋਣ ਦਾ ਅਹਿਸਾਸ ਦਿੰਦੀ ਹੈ। 

ਕਾਰ ’ਚ ਐੱਲ.ਈ.ਡੀ. ਹੈੱਡਲਾਈਟ ਅਤੇ ਪਤਲੀ ਐੱਲ.ਈ.ਡੀ. ਡੀ.ਆਰ.ਐੱਲ. ਲਾਈਟ ਸਟ੍ਰਿਪ ਵੀ ਵੇਖਣ ਨੂੰ ਮਿਲਦੀ ਹੈ। ਸਟੈਂਡਰਡ ਮਾਡਲ ਤੋਂ ਬਿਲਕੁਲ ਅਲੱਗ ਕੋਨਾ ਐੱਨ ਮਾਡਲ ਦਾ ਫਰੰਟ ਲੁੱਕ ਕਾਫੀ ਵੱਡਾ ਹੈ, ਉਥੇ ਹੀ ਇਸ ਤੇ ਰੀਅਰ ’ਚ ਐੱਲ ਸ਼ੇਪ ’ਚ ਐੱਲ.ਈ.ਡੀ. ਟੇਲ ਲਾਈਟ ਲਗਾਈ ਗਈ ਹੈ। ਇਸ ਕਾਰ ’ਚ ਡਿਊਲ ਐਗਜਾਸਟ ਪਾਈਪਾਂ ਲਗਾਈਆਂ ਗਈਆਂ ਹਨ। ਹੁੰਡਈ ਕੋਨਾ ਐੱਨ ਐੱਸ.ਯੂ.ਵੀ. ਦਾ ਖੁਲਾਸਾ ਹੁੰਡਈ ਮੋਟਰ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਆਰਐਂਡਡੀ ਹੈੱਡ ਅਲਬਰਟ ਬਿਮਾਨ ਦੁਆਰਾ ਕੀਤਾ ਜਾਵੇਗਾ। 

Rakesh

This news is Content Editor Rakesh