ਭਾਰਤ ’ਚ ਲਾਂਚ ਹੋਈ Suzuki Hayabusa ਬਾਈਕ, ਕੀਮਤ 13.75 ਲੱਖ ਰੁਪਏ

12/14/2019 12:47:57 PM

ਆਟੋ ਡੈਸਕ– ਸੁਜ਼ੂਕੀ ਨੇ ਆਖਿਰਕਾਰ ਆਪਣੀ ਲੋਕਪ੍ਰਸਿੱਧ ਸੁਪਰ ਬਾਈਕ ਹਾਯਾਬੁਸਾ ਦੇ ਨਵੇਂ 2020 ਮਾਡਲ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 13.75 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਰੱਖੀ ਗਈ ਹੈ। ਨਵੀਂ ਸ਼ੁਜ਼ੂਕੀ ਹਾਯਾਬੁਸਾ ਨੂੰ ਦੋ ਨਵੇਂ ਰੰਗਾਂ (ਮਟੈਲਿਕ ਥੰਡਰ ਗ੍ਰੇਅ ਅਤੇ ਕੈਂਡੀ ਡੇਰਿੰਗ ਰੈੱਡ) ’ਚ ਉਤਾਰਿਆ ਗਿਆ ਹੈ। ਇਸ ਨੂੰ ਸਭ ਤੋਂ ਪਹਿਲਾਂ ਕੰਪਨੀ ਦੀਆਂ ਸੁਪਰ ਬਾਈਕਸ ਰੱਖਣ ਵਾਲੇ ਖਾਸ ਡੀਲਰਸ਼ਿਪਸ ’ਤੇ ਹੀ ਉਪਲੱਬਧ ਕੀਤਾ ਜਾਵੇਗਾ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੁਜ਼ੂਕੀ ਹਾਯਾਬੁਸਾ ਨੂੰ ਹੁਣ ਵੀ ਕੰਪਨੀ ਬੀ.ਐੱਸ.-4 ਇੰਜਣ ਦੇ ਨਾਲ ਹੀ ਲਿਆ ਰਹੀ ਹੈ ਅਤੇ ਇਸ ਦੇ ਲਿਮਟਿਡ ਯੂਨਿਟਸ ਹੀ ਉਪਲੱਬਧ ਕੀਤੇ ਜਾਣਗੇ। ਇਹ ਦੁਨੀਆ ਦੇ ਫਾਸਟੈਸਟ ਪ੍ਰੋਡਕਸ਼ਨ ਮੋਟਰਸਾਈਕਲਸ ’ਚੋਂ ਇਕ ਹੈ ਜਿਸ ਦੀ ਟਾਪ ਸਪੀਡ 303 ਤੋਂ 312km/h ਤਕ ਜਾਂਦੀ ਹੈ।

1340cc ਇੰਜਣ
2020 ਸੁਜ਼ੂਕੀ ਹਾਯਾਬੁਸਾ ’ਚ 1340ਸੀਸੀ ਦਾ ਇੰਜਣ ਲੱਗਾ ਹੈ ਜੋ 9500 ਆਰ.ਪੀ.ਐੱਮ. ’ਤੇ 197 ਬੀ.ਐੱਚ.ਪੀ. ਦੀ ਪਾਵਰ ਅਤੇ 155 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਸੁਪਰ ਬਾਈਕ ’ਚ ਕੰਪਨੀ ਨੇ ਸੁਜ਼ੂਕੀ ਡਰਾਈਵ ਮੋਡ ਸਿਲੈਕਟਰ ਦਿੱਤਾ ਹੈ ਜੋ ਡਰਾਈਵਿੰਗ ਮੋਡਸ ਨੂੰ ਸਿਲੈਕਟ ਕਰਨ ’ਚ ਕਾਫੀ ਮਦਦ ਕਰਦਾ ਹੈ।

ਨਵੇਂ ਬ੍ਰੇਕ ਕੈਲਿਪਰ
ਇਸ ਬਾਈਕ ਦੇ ਪਾਰਟਸ ’ਚ ਕੋਈ ਜ਼ਿਆਦਾ ਬਦਲਾਅ ਤਾਂ ਨਹੀਂ ਕੀਤਾ ਗਿਆ ਹੈ ਪਰ ਇਸ ਵਿਚ ਨਵੇਂ ਬ੍ਰੇਕ ਕੈਲਿਪਰ ਜ਼ਰੂਰ ਲਗਾਏ ਗਏ ਹਨ। ਭਾਰਤੀ ਬਾਜ਼ਾਰ ’ਚ 2020 ਸੁਜ਼ੂਕੀ ਹਾਯਾਬੁਸਾ ਕਾਵਾਸਾਕੀ ਨਿੰਜਾ ਜ਼ੈੱਡ ਐਕਸ-14 ਆਰ ਨੂੰ ਸਖਤ ਟੱਕਰ ਦੇਵੇਗੀ।