HP ਨੇ ਪੇਸ਼ ਕੀਤੇ ਦੋ ਨਵੇਂ ਲੈਪਟਾਪ, ਜਾਣੋ ਕੀਮਤ ਤੇ ਖੂਬੀਆਂ

06/10/2020 2:25:55 PM

ਗੈਜੇਟ ਡੈਸਕ– ਐੱਚ.ਪੀ. ਨੇ ਭਾਰਤ ’ਚ ਪਰਸਨਲ ਕੰਪਿਊਟਰ ਦੇ ਪੋਰਟਫੋਲੀਓ ’ਚ ਕੁਝ ਨਵੇਂ ਲੈਪਟਾਪ ਜੋੜੇ ਹਨ। ਇਹ ਲੈਪਟਾਪ HP 14s ਅਤੇ HP Pavilion X360 14 Notebook ਹਨ। ਇਹ ਦੋਵੇਂ ਲੈਪਟਾਪ ਕੰਪਨੀ ਦੇ ਨਵੇਂ 'Always Connected' PC ਪੋਰਟਫੋਲੀਓ ਤਹਿਤ ਆਉਣਗੇ। ਦੋਵਾਂ ਲੈਪਟਾਪਸ ’ਚ 10th ਪੀੜ੍ਹੀ ਦੇ ਇੰਟੈੱਲ ਮੋਬਾਇਲ ਪ੍ਰੋਸੈਸਰਸ ਅਤੇ 4ਜੀ ਐੱਲ.ਟੀ.ਈ. ਕੁਨੈਕਟੀਵਿਟੀ ਵਾਲੇ ਹੋਣਗੇ। ਜੇਕਰ ਕੀਮਤ ਦੀ ਗੱਲ ਕਰੀਏ ਤਾਂ HP 14s ਦਾ Interl i3 Core ਪ੍ਰੋਸੈਸਰ ਵਾਲਾ ਲੈਪਟਾਪ 44,999 ਰੁਪਏ ’ਚ ਆਏਗਾ। ਉਥੇ ਹੀ Intel Core i5 ਪ੍ਰੋਸੈਸਰ ਵਾਲਾ ਲੈਪਟਾਪ 64,999 ਰੁਪਏ ਦੀ ਕੀਮਤ ’ਚ ਆਏਗਾ। ਕੋਰ ਆਈ3 ਮਾਡਲ ’ਚ 4 ਜੀ.ਬੀ. ਰੈਮ ਮਿਲੇਗੀ, ਜਦਕਿ ਕੋਰ ਆਈ5 ਮਾਡਲ 8 ਜੀ.ਬੀ. ਰੈਮ ਨਾਲ ਆਏਗਾ। 

HP Pavilion X360 14 Notebook (2020) ਦੀ ਭਾਰਤ ’ਚ ਸ਼ੁਰੂਆਤੀ ਕੀਮਤ 84,999 ਰੁਪਏ ਹੋਵੇਗੀ। ਇਸ ਦੀ ਵਿਕਰੀ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਕੰਪਨੀ ਵਲੋਂ ਲੈਪਟਾਪ ਦੇ ਲਾਂਚ ਪੇਸ਼ਕਸ਼ ਤਹਿਤ ਐੱਚ.ਪੀ. ਨੋਟਬੁੱਕ ’ਤੇ ਜਿਓ ਨੈੱਟਵਰਕ ’ਤੇ ਰੋਜ਼ਾਨਾ 6 ਮਹੀਨਿਆਂ ਤਕ ਮੁਫਤ (1.5 ਜੀ.ਬੀ.) ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ ਗਾਹਕਾਂ ਨੂੰ ਜਿਓ ਡਾਟਾ ਪਲਾਨ ’ਤੇ ਪਹਿਲੇ 6 ਮਹੀਨਿਆਂ ਤਕ 30 ਫੀਸਦੀ ਛੋਟ ਦਿੱਤੀ ਜਾਵੇਗੀ। 

HP 14s (2020) ਦੀਆਂ ਖੂਬੀਆਂ
HP 14s ਲੈਪਟਾਪ ’ਚ ਤੁਹਾਨੂੰ ਅਲਟਰਾ-ਮੋਬਾਇਲ ਡਿਜ਼ਾਈਨ ਮਿਲੇਗਾ। ਇਸ ਵਿਚ 10th ਪੀੜ੍ਹੀ ਦਾ ਇੰਟੈੱਲ ਕੋਰ ਆਈ5 ਮੋਬਾਇਲ ਪ੍ਰੋਸੈਸਰ ਮਿਲੇਗਾ। ਇਸ ਨੂੰ ਬਣਾਉਣ ’ਚ Intel XMM 7360 4G LTE6 ਦੀ ਵਰਤੋਂ ਕੀਤੀ ਗਈ ਹੈ ਜੋ ਲੈਪਟਾਪ ਨੂੰ ਤੇਜ਼ ਅਤੇ ਸੁਰੱਖਿਅਤ ਕੁਨੈਕਟਿਡ ਹੱਲ ਦਿੰਦਾ ਹੈ। ਇਹ ਪ੍ਰੋਸੈਸਰ ਇੰਟੈੱਲ ਯੂ.ਐੱਚ.ਡੀ. ਗ੍ਰਾਫਿਕਸ ਅਤੇ 8 ਜੀਬੀ. ਦੀ DDR4-2666 SDRMM ਸੁਪੋਰਟ ਨਾਲ ਆਉਂਦਾ ਹੈ। ਇਸ ਦੇ ਨਾਲ ਸਟੋਰੇਜ ਆਪਸ਼ਨ ਦੇ ਤੌਰ ’ਤੇ 1TB 5400rpm SAta HDD ਅਤੇ 256GB PCIe NVMe M.2 SSD ਮਿਲੇਗੀ। ਨੋਟਬੁੱਕ ’ਚ 14 ਇੰਚ ਦੀ ਮਾਈਕ੍ਰੋ-ਐੱਜ ਫੁਲ-ਐੱਚ.ਡੀ. (1080 ਪਿਕਸਲ) ਆਈ.ਪੀ.ਐੱਸ. ਡਿਸਪਲੇਅ ਮਿਲੇਗੀ ਜੋ ਅਤਿ-ਤੰਗ ਬੇਜ਼ਲ ਨਾਲ ਆਏਗੀ। ਨੋਟਬੁੱਕ ’ਚ True Vision 720p HD ਕੈਮਰਾ ਮਿਲੇਗਾ। ਇਸ ਵਿਚ ਫੁਲ ਸਾਈਜ਼ island-type ਕੀਅ-ਬੋਰਡ ਅਤੇ ਟੱਚਪੈਡ ਮਿਲੇਗਾ। ਲੈਪਟਾਪ ’ਚ ਤਿੰਨ ਸੈੱਲਾਂ ਵਾਲੀ 41 ਵਾਟ ਲੀਥੀਅਮ ਆਇਨ ਬੈਟਰੀ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਕਕੇ ਇਹ 9 ਘੰਟਿਆਂ ਤਕ ਚੱਲੇਗੀ। 

HP Pavilion x360 14 (2020) ਦੀਆਂ ਖੂਬੀਆਂ
HP Pavilion x360 14 ’ਚ ਵੀ ਨਵੇਂ 10ਵੀਂ ਪੀੜ੍ਹੀ ਦੇ ਇੰਟੈੱਲ ਪ੍ਰੋਸੈਸਰ ਨਾਲ ਹੀ Iris Plus ਗ੍ਰਾਫਿਕਸ ਦੀ ਵਰਤੋਂ ਕੀਤੀ ਗਈ ਹੈ। ਇਹ ਡਿਵਾਈਸ 4ਜੀ ਐੱਲ.ਟੀ.ਈ. ਸਿਮ-ਸਲਾਟ ਨਾਲ ਆਏਗੀ, ਜੋ ਸੁਰੱਖਿਅਤ ਕੁਨੈਕਟੀਵਿਟੀ ਦੇਵੇਗੀ। ਨਵੇਂ Pavilion x360 14 ਸਪੋਰਟਸ ’ਚ 14 ਇੰਚ ਦੀ ਫੁਲ-ਐੱਚ.ਡੀ. (1080 ਪਿਕਸਲ) ਡਿਸਪਲੇਅ ਮਿਲੇਗੀ, ਜਿਸ ਦਾ ਸਕਰੀਨ-ਟੂ-ਬਾਡੀ ਰੇਸ਼ੀਓ 82.47 ਫੀਸਦੀ ਹੋਵੇਗਾ। ਐੱਚ.ਪੀ. ਦਾ ਦਾਅਵਾ ਹੈ ਕਿ ਨਵੇਂ Pavilion x360 14 ’ਚ 11 ਘੰਟਿਆਂ ਦਾ ਬੈਟਰੀ ਬੈਕਅਪ ਮਿਲੇਗਾ। 

ਕੀ ਹੈ ਆਲਵੇਜ਼ ਕੁਨੈਕਟਿਡ ਪੀਸੀ ?
ਆਲਵੇਜ਼ ਕੁਨੈਕਟਿਡ ਪੀਸੀ ਸਧਾਰਣ ਤੌਰ ’ਤੇ ਵਿੰਡੋਜ਼ 10 ਡਿਵਾਈਸ ਹੁੰਦੇ ਹਨ ਜੋ ਈ-ਸਿਮ ਅਤੇ 4ਜੀ ਐੱਲ.ਟੀ.ਈ. ਸੁਪੋਰਟ ਵਾਲੇ ਹੁੰਦੇ ਹਨ। ਇਸ ਵਿਚ ਐਪਸ ਨੂੰ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਇਸ ਵਿਚ ਤੁਹਾਨੂੰ ਦਮਦਾਰ ਬੈਟਰੀ ਲਾਈਫ ਨਾਲ ਕੂਲਰ ਪ੍ਰਦਰਸ਼ਨ ਮਿਲਦਾ ਹੈ ਅਤੇ ਇਸ ਦੀ ਵਰਤੋਂ ਕਾਫੀ ਆਸਾਨ ਹੁੰਦੀ ਹੈ। ਸਧਾਰਣ ਸ਼ਬਦਾਂ ’ਚ ਕਹੀਏ ਤਾਂ ਆਲਵੇਜ਼ ਕੁਨੈਕਟਿਡ ਪੀਸੀ ’ਚ ਮੋਬਾਇਲ ਵਰਗਾ ਅਨੁਭਵ ਮਿਲਦਾ ਹੈ। 


Rakesh

Content Editor

Related News