ਬਜਾਜ ਨੇ ਲਾਂਚ ਕੀਤਾ ਨਵਾਂ Pulsar 150, ਜਾਣੋ ਕਿੰਨੀ ਹੈ ਕੀਮਤ

02/12/2020 5:48:03 PM

ਗੈਜੇਟ ਡੈਸਕ– ਬਜਾਜ ਆਟੋ ਨੇ ਬੀ.ਐੱਸ.-6 ਇੰਜਣ ਦੇ ਨਾਲ ਪਲਸਰ 150 (2020 ਐਡੀਸ਼ਨ) ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 94,956 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ, ਜਦਕਿ ਡਿਊਲ ਡਿਸਕ ਬ੍ਰੇਕ ਵਾਲੇ ਮਾਡਲ ਦੀ ਕੀਮਤ 98,835 ਰੁਪਏ ਹੈ। ਬੀ.ਐੱਸ.-4 ਮਾਡਲ ਦੇ ਮੁਕਾਬਲੇ ਇਸ ਦੀ ਕੀਮਤ ’ਚ 9,000 ਰੁਪਏ ਦਾ ਵਾਧਾ ਹੋਇਆ ਹੈ। ਗਾਹਕ ਇਸ ਨੂੰ ਸਿੰਗਲ ਡਿਸਕ ਅਤੇ ਡਿਊਲ ਡਿਸਕ ਵੇਰੀਐਂਟਸ ’ਚ ਖਰੀਦ ਸਕਣਗੇ। ਨਵੇਂ ਪਲਸਰ ਨੂੰ ਦੋ ਰੰਗਾਂ- ਬਲੈਕ ਕ੍ਰੋਮ ਅਤੇ ਬਲੈਕ ਰੈੱਡ ’ਚ ਉਪਲੱਬਧ ਕੀਤਾ ਜਾਵੇਗਾ। 

ਬਾਈਕ ’ਚ ਕੀਤੇ ਗਏ ਬਦਲਾਅ
ਨਵੇਂ ਪਲਸਰ 150 ਦੇ ਇੰਜਣ ’ਚ ਇਸ ਵਾਰ ਫਿਊਲ ਇੰਜੈਕਸ਼ਨ ਸਿਸਟਮ ਜੋੜਿਆ ਗਿਆ ਹੈ ਜਿਸ ਨੂੰ ਬਜਾਜ ਦੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਦੁਆਰਾ ਹੀ ਤਿਆਰ ਕੀਤਾ ਗਿਆ ਹੈ। ਬਜਾਜ ਨੇ ਦਾਅਵਾ ਕਰਦੇ ਹੋਏ ਦੱਸਿਆ ਹੈ ਕਿ ਨਵਾਂ ਫਿਊਲ-ਇੰਜੈਕਸਨ ਸਿਸਟਮ ਬਾਈਕ ਦੀ ਪਰਫਾਰਮੈਂਸ ਅਤੇ ਮਾਈਲੇਜ ਨੂੰ ਵਧਾਏਗਾ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਬਾਈਕ ’ਚ ਏ.ਬੀ.ਐੱਸ. ਸਟੈਂਡਰਡ ਤੌਰ ’ਤੇ ਮਿਲੇਗਾ। 

ਇੰਜਣ
ਬਜਾਜ ਪਲਸਰ 150 ’ਚ 149 ਸੀਸੀ ਦਾ ਸਿੰਗਲ ਸਿਲੰਡਰ, 4-ਸਟਰੋਕ ਫਿਊਲ-ਇੰਜੈਕਸ਼ਨ ਇੰਜਣ ਲੱਗਾ ਹੈ ਜੋ 14 ਬੀ.ਐੱਚ.ਪੀ. ਦੀ ਪਾਵਰ ਅਤੇ 13.25 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਵਾਰ ਬਾਈਕ ਦੇ ਭਾਰ ’ਚ 5 ਕਿਲੋਗ੍ਰਾਮ ਦਾ ਵਾਧਾ ਹੋਇਆ ਹੈ ਅਤੇ ਹੁਣ ਇਸ ਦਾ ਭਾਰ 148 ਕਿਲੋਗ੍ਰਾਮ ਹੈ।