ਸੁਰੱਖਿਆ ਦੇ ਮਾਮਲੇ 'ਚ ਪਹਿਲਾਂ ਨਾਲੋਂ ਹੋਰ ਬਿਹਤਰ ਹੋਈ ਯਾਮਾਹਾ YZF-R15

01/10/2019 5:37:07 PM

ਆਟੋ ਡੈਸਕ- ਨਵੇਂ ਸਾਲ ਦੀ ਸ਼ੁਰੂਆਤ ਲੋਕਾਂ ਨੂੰ ਆਪਣੀ ਵੱਲ ਖਿੱਚਣ ਲਈ ਯਾਮਾਹਾ ਮੋਟਰਸ ਨੇ ਆਪਣੀ ਮਸ਼ਹੂਰ ਬਾਈਕ YZF-R15 ਨੂੰ ਡਿਊਲ-ਚੈਨਲ ਏ. ਬੀ. ਐੱਸ ਦੇ ਨਾਲ ਲਾਂਚ ਕਰ ਦਿੱਤਾ ਹੈ। ਡਿਊਲ-ਚੈਨਲ ਏ. ਬੀ. ਐੱਸ ਲੱਗਣ ਦੇ ਨਾਲ ਹੀ 2019 ਯਾਮਾਹਾ YZF-R15 ਦੇਸ਼ ਦੀ ਪਹਿਲੀ 150 ਸੀ. ਸੀ ਦੀ ਬਾਈਕ ਬਣ ਗਈ ਹੈ ਜਿਸ 'ਚ ਇਹ ਫੀਚਰ ਦਿੱਤਾ ਗਿਆ ਹੈ। ਹਾਲਾਂਕਿ ਡਿਊਲ-ਚੈਨਲ ਏ. ਬੀ. ਐੱਸ ਲਗ ਜਾਣ ਨਾਲ 2019 ਯਾਮਾਹਾ YZF-R15 ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਨਾਨ - ਏ. ਬੀ. ਐੱਸ ਵੇਰੀਐਂਟ ਦੇ ਮੁਕਾਬਲੇ 2019 ਯਾਮਾਹਾ YZ6-R15 ਡਿਊਲ-ਚੈਨਲ ਏ. ਬੀ. ਐੱਸ 'ਚ 12,000 ਰੁਪਏ ਦਾ ਵਾਧਾ ਹੋਇਆ ਹੈ।

ਕੀਮਤ 
2019 ਯਾਮਾਹਾ YZF-R15 ਡਿਊਲ-ਚੈਨਲ ਏ. ਬੀ. ਐੱਸ ਦੀ ਸ਼ੁਰੂਆਤੀ ਕੀਮਤ 1.39 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ ਇਕ ਨਵੇਂ ਕਲਰ 'ਚ ਵੀ ਉਤਾਰਿਆ ਗਿਆ ਹੈ।  ਜਿਸ 'ਚ 2019 ਯਾਮਾਹਾ YZF-R15 ਡਿਊਲ-ਚੈਨਲ ਏ. ਬੀ. ਐੱਸ ਹੁਣ ਇਕ ਡਾਰਕਨਾਈਟ ਕਲਰ ਦੇ ਨਾਲ ਵੀ ਆਵੇਗੀ ਜਿਸ ਦੀ ਕੀਮਤ 1.41 ਲੱਖ ਰੁਪਏ ਰੱਖੀ ਗਈ ਹੈ। ਇੰਜਣ 
ਡਿਊਲ-ਚੈਨਲ ਏ. ਬੀ. ਐੱਸ ਤੇ ਨਵੇਂ ਕਲਰ ਆਪਸ਼ਨ ਤੋਂ ਇਲਾਵਾ 2019 ਯਾਮਾਹਾ YZF-R15 ਡਿਊਲ-ਚੈਨਲ ਏ. ਬੀ. ਐੱਸ 'ਚ ਕੋਈ ਹੋਰ ਬਦਲਾਅ ਨਹੀਂ ਕੀਤਾ ਗਿਆ ਹੈ। ਯਾਮਾਹਾ R15 V3.0 'ਚ 155.1cc 'ਚ ਸਿੰਗਲ-ਸਿਲੰਡਰ, ਲਿਕਵਿਡ-ਕੂਲਡ, ਫਿਊਲ ਇੰਜੈਕਟਿਡ ਇੰਜਣ ਲਗਾਇਆ ਗਿਆ ਹੈ ਜੋ 19bhp ਦੀ ਪਾਵਰ ਤੇ 14.7Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਦੇ ਨਾਲ 6-ਸਪੀਡ ਗਿਅਰਬਾਕਸ ਲਗਾਇਆ ਗਿਆ ਹੈ।
ਮਾਇਲੇਜ
ਕੰਪਨੀ ਦਾ ਦਾਅਵਾ ਹੈ ਕਿ ਯਾਮਾਹਾ R15 V3.0 ਲਗਭਗ 35 ਤੋਂ 45 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦੇਵੇਗੀ। ਇਸ ਫੁੱਲੀ ਫਲੇਅਰਡ ਬਾਈਕ 'ਚ ਯਾਮਾਹਾ ਨੇ 11-ਲਿਟਰ ਦਾ ਫਿਊਲ ਟੈਂਕ ਦਿੱਤਾ ਹੈ। ਇਸ ਤੋਂ ਇਲਾਵਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਾਈਕ 136 ਕਿਲੋਮੀਟਰ ਪ੍ਰਤੀ ਘੰਟਿਆ ਦੀ ਟਾਪ ਸਪੀਡ ਤੱਕ ਜਾ ਸਕਦੀ ਹੈ।