ਯਾਮਾਹਾ ਨੇ 3 ਰੰਗਾਂ ’ਚ ਪੇਸ਼ ਕੀਤੀ R15 V3 (ਦੇਖੋ ਤਸਵੀਰਾਂ)

05/02/2019 11:43:48 AM

ਆਟੋ ਡੈਸਕ– ਯਾਮਾਹਾ ਨੇ R15 V3 ਨੂੰ ਤਿੰਨ ਰੰਗਾਂ ’ਚ ਇੰਡੋਨੇਸ਼ੀਆ ’ਚ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਹ 3 ਰੰਗ ਰੇਸਿੰਗ ਬਲਿਊ, ਰੇਸਿੰਗ ਬਲੈਕ ਅਤੇ ਰੇਸਿੰਗ ਯੈਲੋ ਹਨ। ਨਵੇਂ ਰੰਗਾਂ ਦੇ ਨਾਲ ਬਾਈਕ ’ਚ ਨਵੇਂ ਗ੍ਰਾਫਿਕਸ ਵੀ ਦੇਖਣ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਆਉਣ ਵਾਲੇ ਸਮੇਂ ’ਚ ਇਨ੍ਹਾਂ ਨੂੰ ਜਲਦੀ ਹੀ ਉਪਲੱਬਧ ਕੀਤਾ ਜਾਵੇਗਾ। ਯਾਮਾਹਾ R15 V3 ’ਚ 155cc ਦਾ ਲਿਕੁਇਡ ਕੂਲਡ ਇੰਜਣ ਲੱਗਾ ਹੈ ਜੋ 10,000 rpm ’ਤੇ 19 bhp ਦੀ ਪਾਵਰ ਅਤੇ 15 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

ਇਸ ਬਾਈਕ ਦੇ ਦੋਵਾਂ ਪਾਸੇ ਡਿਸਕ ਬ੍ਰੇਕਸ ਲਗਾਏ ਗਏ ਹਨ ਜੋ ਕਿ ਡਿਊਲ ਚੈਨਲ ABS ਦੀ ਸੁਵਿਧਾ ਨਾਲ ਲੈਸ ਹੈ। ਸਸਪੈਂਸ਼ਨ ਦੀ ਗੱਲ ਕਰੀਏ ਤਾਂ ਫਰੰਟ ’ਚ ਟੈਲੀਸਕੋਪਿਕ ਅਤੇ ਰੀਅਰ ’ਚ ਮੋਨੋਸ਼ਾਕ ਲੱਗਾ ਹੈ। 

ਦੱਸ ਦੇਈਏ ਕਿ ਯਾਮਾਹਾ R15 V3 ਆਪਣੇ ਸੈਗਮੈਂਟ ਦੀ ਸਭ ਤੋਂ ਮਹਿੰਗੀ ਬਾਈਕ ਹੈ ਹਾਲਾਂਕਿ ਇਸ ਦੀ ਵਿਕਰੀ ਵੀ ਕਾਫੀ ਚੰਗੀ ਹੋ ਰਹੀ ਹੈ। ਯਾਮਾਹਾ ਨੇ MT-15 ਨੂੰ ਹਾਲ ਹੀ ’ਚ ਲਾਂਚ ਕੀਤਾ ਹੈ ਜਿਸ ਨੇ ਪਹਿਲੇ ਹੀ ਮਹੀਨੇ ਕੇ.ਟੀ.ਐੱਮ. ਦੀ ਡਿਊਕ 125 ਨੂੰ ਪਛਾੜ ਦਿੱਤਾ ਹੈ।