Yamaha MT-15 ਭਾਰਤ ’ਚ ਲਾਂਚ, ਕੀਮਤ 1.36 ਲੱਖ ਰੁਪਏ

03/15/2019 4:51:35 PM

ਆਟੋ ਡੈਸਕ– ਯਾਮਾਹਾ ਨੇ ਅੱਜ ਭਾਰਤ ’ਚ ਆਪਣੀ ਨਵੀਂ ਬਾਈਕ Yamaha MT-15 ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਬਾਈਕ ਦੀ ਬਾਈਕ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ।ਬਾਈਕ ਲਈ ਬੁਕਿੰਗ ਦੀ ਕੀਮਤ 5,000 ਰੁਪਏ ਰੱਖੀ ਗਈ ਹੈ। ਆਓ ਜਾਣਦੇ ਹਾਂ ਬਾਈਕ ਦੀਆਂ ਖੂਬੀਆਂ ਬਾਰੇ...

ਡਾਈਮੈਂਸ਼ਨ
Yamaha MT-15 17” 10 ਸਪੋਕ ਅਲੌਏ ਵ੍ਹੀਲਜ਼ ’ਤੇ ਰਨ ਕਰਦੀ ਹੈ। ਬਾਈਕ ਦੀ ਲੰਬਾਈ 2,020mm ਅਤੇ ਚੌੜਾਈ 800mm ਹੈ। ਹਾਈਟ ਦੀ ਗੱਲ ਕਰੀਏ ਤਾਂ ਇਸ ਬਾਈਕ ਦੀ ਹਾਈਟ 1,070mm ਹੈ। ਬਾਈਕ ਦੀ ਵ੍ਹੀਲਬੇਸ 1,335mm ਹੈ। ਬਾਈਕ ਦਾ ਗ੍ਰਾਸ ਵੇਟ 139 ਕਿਲੋਗ੍ਰਾਮ ਹੈ ਜਦੋਂ ਕਿ ਇਸ ਦਾ ਗ੍ਰਾਊਂਡ ਕਲੀਅਰੈਂਸ 160mm ਹੈ। 

ਡਿਜ਼ਾਈਨ
ਬਾਈਕ ਦੀ ਡਿਜ਼ਾਈਨ ਥੀਮ MT-09 ਨਾਲ ਮਿਲਦੀ-ਜੁਲਦੀ ਹੈ। MT-09 ਦੀ ਤਰ੍ਹਾਂ ਇਸ ਬਾਈਕ ਦੇ ਫਰੰਟ ’ਚ LED DRLs ਦੇ ਨਾਲ ਟਵਿਨ ਪ੍ਰਾਜੈਕਟਰਸ ਦਿੱਤੇ ਗਏ ਹਨ ਜੋ ਬਾਈਕ ਨੂੰ ਸ਼ਾਨਦਾਰ ਲੁੱਕ ਦਿੰਦੇ ਹਨ। Yamaha MT15 ’ਚ ਪਿਛਲੀ ਸੀਟ ਉੱਟੀ ਹੋਈ ਹੈ। ਫੁੱਟ ਪੇਗਸ ਥੋੜਾ ਪਿਛਲੇ ਪਾਸੇ ਦਿੱਤੇ ਗਏ ਹਨ ਜਿਸ ਨਾਲ ਰਾਈਡਰ ਦੀ ਪੋਜੀਸ਼ਨ ਰਿਲੈਕਸਡ ਰਹਿੰਦੀ ਹੈ ਜਿਸ ਨਾਲ ਲੰਬੀ ਰਾਈਡ ਦੌਰਾਨ ਰਾਈਡਰ ਕੰਫਰਟੇਬਲ ਰਹੇ। ਬਾਈਕ ਦੇ ਪਿਛਲੇ ਹਿੱਸੇ ’ਚ ਐੱਲ.ਈ.ਡੀ. ਲੈਂਪਸ ਦਿੱਤੇ ਗਏ ਹਨ ਜਿਨ੍ਹਾਂ ਦੀ ਪੋਜੀਸ਼ਨ ਬਾਈਕ ਨੂੰ ਸਪੋਰਟੀ ਲੁੱਕ ਦਿੰਦੀ ਹੈ। ਬਾਈਕ ’ਚ ਦਿੱਤਾ ਗਿਆ ਇੰਸਟੂਮੈਂਟ ਫੁੱਲੀ ਡਿਜੀਟਲ ਹੈ ਜੋ ਗਿਅਰ ਸ਼ਿਫਟ ਇੰਡੀਕੇਟਰ, ਟਾਈਮ, ਫਿਊਲ ਗਾਗ, ਟ੍ਰਿਪ ਮੀਟਰ, ਓਡੋਮੀਟਰ, ਟੈਕੋਮੀਟਰ ਅਤੇ ਸਪੀਡੋਮੀਟਰ ਵਰਗੀਆਂ ਇਨਫਾਰਮੇਸ਼ਨ ਨਾਲ ਲੋਡਿਡ ਹੈ। 

ਇੰਜਣ
 MT-15 ’ਚ R15 ਵਰਜਨ 3.0 ਦੀ ਤਰ੍ਹਾਂ 155cc SOHC ਲਿਕੁਇਡ ਕੂਲਡ, 4 ਵਾਲਵ, ਫਿਊਲ ਇੰਜੈਕਟਿਡ ਵੇਰੀਏਬਲ ਵਾਲਵ ਐਕਚੁਏਸ਼ਨ (VVA) ਦੇ ਨਾਲ ਦਿੱਤਾ ਗਿਆ ਹੈ। ਇਹ ਇੰਜਣ 19.2 PS ਪਾਵਰ ਅਤੇ 15 Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਦੇ ਨਾਲ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। 

ਬ੍ਰੇਕਿੰਗ ਸਿਸਟਮ
ਬਾਈਕ ਦੇ ਫਰੰਟ ’ਚ 282mm ਡਿਸਕ ਅਤੇ ਰੀਅਰ ’ਚ 200mm ਡਿਸਕ ਸਿੰਗਲ ਚੈਨਲ ABS ਬ੍ਰੇਕਿੰਗ ਸਿਸਟਮ ਦੇ ਨਾਲ ਦਿੱਤੇ ਗਏ ਹਨ। ਇਸ ਬਾਈਕ ਦੇ ਫਰੰਟ ’ਚ ਇੰਡੀਅਨ ਵਰਜਨ ’ਚ ਅਪਸਾਈਡ ਡਾਊਨ ਫੋਰਕ ਦੀ ਥਾਂ ਟੈਲੀਸਕੋਪਿਕ ਫੋਰਕਸ ਦਿੱਤੇ ਗਏ ਹਨ, ਜਦੋਂ ਕਿ ਰੀਅਰ ’ਚ ਮੋਨ-ਸ਼ਾਕ ਫੋਰਕ ਦਿੱਤਾ ਗਿਆ ਹੈ। 

ਕੀਮਤ
ਯਾਮਾਹਾ ਦੀ ਇਸ ਨਵੀਂ ਬਾਈਕ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 1.36 ਲੱਖ ਰੁਪਏ ਰੱਖੀ ਗਈ ਹੈ। ਇਹ ਭਾਰਤ ’ਚ 155cc ਸੈਗਮੈਂਟ ਦੀ ਸਭ ਤੋਂ ਮਹਿੰਗੀ ਨੇਕਡ ਸਟਰੀਟ ਬਾਈਕ ਹੋਵੇਗੀ। ਬਾਜ਼ਾਰ ’ਚ ਇਸ ਬਾਈਕ ਦਾ ਮੁਕਾਬਲਾ KTM 125 Duke ਅਤੇ TVS Apache RTR 200 4V ਵਰਗੀਆਂ ਬਾਈਕਸ ਨਾਲ ਹੋਵੇਗਾ।