ਨਵੀਂ Renault Duster ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ 7.99 ਲੱਖ ਰੁਪਏ

07/08/2019 4:02:37 PM

ਆਟੋ ਡੈਸਕ– ਕਾਰ ਨਿਰਮਾਤਾ ਕੰਪਨੀ ਰੈਨੋ ਇੰਡੀਆ ਨੇ ਸੋਮਵਾਰ ਨੂੰ ਆਪਣੇ ਐੱਸ.ਯੂ.ਵੀ. ਮਾਡਲ ਡਾਸਟਰ ਦਾ ਨਵਾਂ ਬਿਹਤਰੀਨ ਵਰਜਨ ਲਾਂਚ ਕੀਤਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 7.99 ਲੱਖ ਰੁਪਏ ਤੋਂ 12.5 ਲੱਖ ਰੁਪਏ ਦੇ ਵਿਚਕਾਰ ਹੈ।

ਫੀਚਰਜ਼
ਰੈਨੋ ਇੰਡੀਆ ਨੇ ਇਕ ਬਿਆਨ ’ਚ ਕਿਹਾ ਕਿ ਨਵੀਂ ਡਸਟਰ ’ਚ ਉਸ ਨੇ 25 ਨਵੇਂ ਫੀਚਰ ਦਿੱਤੇ ਹਨ। ਇਨ੍ਹਾਂ ’ਚ ਐਪਲ ਦੇ ਫੋਨ ਨਾਲ ਜੋੜਨ ਵਾਲਾ ਐਪਲ ਕਾਰ ਪਲੇਅ, ਐਂਡਰਾਇਡ ਫੋਨ ਨੂੰ ਆਵਾਜ਼ ਨਾਲ ਨਿਰਦੇਸ਼ ਦੇਣ ਦੀ ਸੁਵਿਧਾ ਦੇ ਨਾਲ ਜੋੜਨ ਲਈ ਐਂਡਰਾਇਡ ਆਟੋ ਅਤੇ ਈਕੋ ਗਾਈਡ ਵਰਗੇ ਫੀਚਰਜ਼ ਹਨ। ਇਸ ਤੋਂ ਇਲਾਵਾ ਕਈ ਸੁਰੱਖਿਆ ਨਿਯਮਾਂ ਅਤੇ ਪਹਾੜਾਂ ’ਤੇ ਕਾਰ ਚਲਾਉਣ ’ਚ ਦਿਸ਼ਾ ਨਿਰਦੇਸ਼ ਦੇਣ ਲਈ ‘ਹਿਲ ਸਟਾਰਟ ਅਸਿਸਟ ਵਰਗੇ ਫੀਚਰਜ਼ ਵੀ ਦਿੱਤੇ ਹਨ।’ 

ਇੰਜਣ
ਇਹ ਕਾਰ 1.5 ਲੀਟਰ ਸਮਰੱਥਾ ਦੇ ਪੈਟਰੋਲ ਅਤੇ ਡੀਜ਼ਣ ਇੰਜਣਾਂ ਦੇ ਨਾਲ ਬਾਜ਼ਾਰ ’ਚ ਪੇਸ਼ ਕੀਤੀ ਗਈ ਹੈ। ਲਾਂਚ ਕਰਦੇ ਸਮੇਂ ਕੰਪਨੀ ਪ੍ਰੋਡਕਟ ਸ਼੍ਰੇਣੀਆਂ ’ਚ ਡਸਟਰ ਦੀ ਅਹਿਮ ਭੂਮਿਕਾ ਹੈ। ਸਾਨੂੰ ਵਿਸ਼ਵਾਸ ਹੈ ਕਿ ਨਵੀਂ ਡਸਟਰ ਵੀ ਸਮਝਦਾਰ ਭਾਰਤੀ ਗਾਹਕਾਂ ਦੀ ਪਸੰਦ ’ਤੇ ਖਰ੍ਹੀ ਉਤਰੇਗੀ।