ਮਰਸਡੀਜ਼ ਲਿਆਈ ਨਵੀਂ ਕੂਪ ਕਾਰ, ਕੀਮਤ 75 ਲੱਖ ਰੁਪਏ

03/14/2019 5:36:40 PM

ਆਟੋ ਡੈਸਕ– ਮਰਸਡੀਜ਼ ਬੈਂਜ਼ ਨੇ ਆਖਰਕਾਰ ਭਾਰਤ ’ਚ ਆਪਣੀ ਸ਼ਾਨਦਾਰ ਕਾਰ AMG C43 Coupe ਦੇ 2019 ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਐਕਸ-ਸ਼ੋਅਰੂਮ ਕੀਮਤ 75 ਲੱਖ ਰੁਪਏ ਰੱਖੀ ਗਈ ਹੈ। ਕਾਰ ’ਚ ਕਈ ਅਹਿਮ ਬਦਲਾਅ ਕੀਤੇ ਗਏ ਹਨ ਜੋ ਇਸ ਨੂੰ ਪੁਰਾਣੇ ਮਾਡਲ ਤੋਂ ਬਿਹਤਰ ਬਣਾਉਂਦੇ ਹਨ। 

ਕੰਪਨੀ ਦਾ ਬਿਆਨ
ਮਰਸਡੀਜ਼ ਬੈਂਜ਼ ਇੰਡੀਆ ਦੇ ਐੱਮ.ਡੀ. ਅਤੇ ਸੀ.ਈ.ਓ. ਮਾਰਟਿਨ ਸ਼ਵੈਂਕ ਨੇ ਕਿਹਾ ਕਿ ਆਪਣੇ ਏ.ਐੱਮ.ਜੀ. ਪ੍ਰੋਡਕਟਸ ਨੂੰ ਲੈ ਕੇ ਮਰਸਡੀਜ਼ ਨੇ ਭਾਰਤ ’ਚ ਕਾਫੀ ਸਫਲਤਾ ਹਾਸਲ ਕੀਤੀ ਹੈ। ਕੰਪਨੀ ਦੀ ਏ.ਐੱਮ.ਜੀ. 43, 45, 63 ਅਤੇ ਜੀ.ਟੀ. ਰੇਂਜ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। AMG GLE 43 ਕਾਰ ਨੂੰ ਬਿਹਤਰ ਰਿਸਪਾਂਸ ਮਿਲਣ ਤੋਂ ਬਾਅਦ ਅਸੀਂ ਆਪਣੇ ਲਾਈਨ-ਅਪ ਨੂੰ ਵਧਾਉਂਦੇ ਹੋਏAMG C 43 Coupe ਨੂੰ ਭਾਰਤ ’ਚ ਲਾਂਚ ਕੀਤਾ ਹੈ। ਜਨਵਰੀ ’ਚ ਵੀ ਕਲਾਸ ਦੇ ਲਾਂਚ ਹੋਣ ਤੋਂ ਬਾਅਦ ਇਹ ਦੂਜਾ ਪ੍ਰੋਡਕਟ ਹੈ ਜਿਸ ਨੂੰ ਮਰਸਡੀਜ਼ ਭਾਰਤ ’ਚ ਲਿਆਈ ਹੈ। ਇਸ ਸਾਲ ਕੁਲ ਮਿਲਾ ਕੇ ਭਾਰਤ ’ਚ 10 ਪ੍ਰੋਡਕਟਸ ਲਾਂਚ ਹੋਣ ਦੀ ਉਮੀਦ ਹੈ। 

3.0 ਲੀਟਰ V6 ਇੰਜਣ
2019 ਮਾਡਲ ਮਰਸਡੀਜ਼-AMG C43 Coupe ’ਚ 3.0 ਲੀਟਰ ਦਾ ਵੀ6 ਇੰਜਣ ਲੱਗਾ ਹੈ ਜੋ 385 bhp ਦੀ ਪਾਵਰ ਪੈਦਾ ਕਰਦਾ ਹੈ ਜੋ ਕਿ ਪੁਰਾਣੇ ਮਾਡਲ ਤੋਂ 23 bhp ਜ਼ਿਆਦਾ ਹੈ। ਉਥੇ ਹੀ ਇਹ ਇੰਜਣ 520 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 9 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ ਅਤੇ ਇਹ ਕਾਰ 4MATIC ਆਲ ਵ੍ਹੀਲ ਡਰਾਈਵ ਨੂੰ ਸਪੋਰਟ ਕਰਦੀ ਹੈ। 

ਟਾਪ ਸਪੀਡ 250 km/h
AMG C43 Coupe oe 2019 ਮਾਡਲ 0 ਤੋਂ 100 ਦੀ ਰਫਤਾਰ ਸਿਰਫ 4.7 ਸੈਕਿੰਡ ’ਚ ਫੜਦਾ ਹੈ ਅਤੇ ਇਸ ਦੀ ਟਾਪ ਸਪੀਡ 250 km/h ਦੀ ਹੈ। ਇਹ ਕਾਰ ਭਾਰਤੀ ਬਾਜ਼ਾਰ ’ਚ 81 ਹਜ਼ਾਰ ਕੀਮਤ ਵਾਲੇ BMW M2 Competition ਨੂੰ ਸਖਤ ਟੱਕਰ ਦੇਵੇਗੀ। 

5 ਡਰਾਈਵਿੰਗ ਮੋਡਸ
ਇਸ ਕਾਰ ’ਚ 5 ਡਰਾਈਵਿੰਗ ਮੋਡਸ ਦਿੱਤੇ ਗਏ ਹਨ। ਇਨ੍ਹਾਂ ’ਚ ਇੰਡੀਵਿਜ਼ੁਅਲ, ਕੰਫਰਟ, ਸਲਿਪਰੀ, ਸਪੋਰਟ ਅਤੇ ਸਪੋਰਟ+ ਮੌਜੂਦ ਹਨ। ਇਨ੍ਹਾਂ ’ਚੋਂ ਸਪੋਰਟ ਅਤੇ ਸਪੋਰਟ+ ਮੋਡ ’ਚ ਜ਼ਿਆਦਾ ਐਕਸਲਰੇਸ਼ਨ ਯਾਨੀ ਪਿਕਅਪ ਮਿਲੇਗਾ। ਉਥੇ ਹੀ ਬਰਫ ਅਤੇ ਬਾਰਸ਼ ਪੈਣ ’ਤੇ ਸਲਿਪਰੀ ਮੋਡ ਦਾ ਇਸਤੇਮਾਲ ਕਰਨ ’ਤੇ ਬਿਹਤਰ ਕੰਟਰੋਲ ਮਿਲੇਦਾ ਹੈ।

ਕੁਝ ਖਾਸ ਫੀਚਰਜ਼
- ਕਾਰ ’ਚ 19 ਇੰਚ ਦੇ ਵੱਡੇ ਮਲਟੀ ਸਪੋਕ ਅਲੌਏ ਵ੍ਹੀਲਜ਼ ਲੱਗੇ ਹਨ।
- 10.5-ਇੰਚ ਦੀ ਸੈਂਟਰ ਮਾਊਂਟਿਡ ਇੰਫੋਟੇਨਮੈਂਟ ਡਿਸਪਲੇਅ ਇਸ ਵਿਚ ਲੱਗੀ ਹੈ। 
- ਉਥੇ ਹੀ ਸਪੀਡ ਅਤੇ ਹੋਰ ਜਾਣਕਾਰੀ ਦਿਖਾਉਣ ਲਈ 12.3-ਇੰਚ ਦੀ ਡਿਜੀਟਲ ਇੰਸਟੂਮੈਂਟ ਕਲੱਸਚਰ ਇਸ ਵਿਚ ਦਿੱਤਾ ਗਿਆ ਹੈ।