ਆਮ ਆਦਮੀ ਲਈ ਮਾਰੂਤੀ ਸੁਜ਼ੂਕੀ ਲਿਆਈ ਨਵੀਂ Wagon-R, ਜਾਣੋ ਕੀਮਤ

01/23/2019 1:47:10 PM

ਆਟੋ ਡੈਸਕ- 2019 ਮਾਰੂਤੀ ਸੁਜ਼ੂਕੀ Wagon R ਲੰਬੇ ਇੰਤਜ਼ਾਰ ਤੋਂ ਬਾਅਦ ਬੁੱਧਵਾਰ ਮਤਲਬ ਕਿ ਅੱਜ ਭਾਰਤ 'ਚ ਲਾਂਚ ਹੋ ਗਈ। ਇਸ ਦੇ ਐਕਸਟੀਰਿਅਰ ਤੋਂ ਇੰਟੀਰਿਅਰ ਤੱਕ 'ਚ ਵੱਡੇ ਬਦਲਾਵ ਹੋਏ ਹਨ। ਨਵੀਂ ਮਾਰੂਤੀ ਵੈਗਨ. ਆਰ. ਨੂੰ ਸੁਜ਼ੂਕੀ ਦੇ ਨਵੇਂ ਹਾਰਟੈਕਟ ਪਲੇਟਫਾਰਮ 'ਤੇ ਬਣਾਇਆ ਗਿਆ ਹੈ, ਜਿਸ ਵਜ੍ਹਾ ਨਾਲ ਕਾਰ ਪਹਿਲਾਂ ਤੋਂ ਵੱਡੀ,  ਹੱਲਕੀ, ਸੁਰੱਖਿਅਤ ਤੇ ਜ਼ਿਆਦਾ ਆਰਾਮਦਾਈਕ ਹੈ। ਮਾਰਕੀਟ 'ਚ ਇਸ ਦੀ ਸਿੱਧੀ ਟੱਕਰ Hyundai Santro ਤੇ Tata Tiago ਨਾਲ ਮੰਨੀ ਜਾ ਰਹੀ ਹੈ।

ਇੰਜਣ 
ਮਾਰੂਤੀ ਦੀ ਨਵੀਂ ਵੈਗਨ. ਆਰ ਦੋ ਇੰਜਨ ਆਪਸ਼ਨਜ਼ 'ਚ ਲਾਂਚ ਕੀਤੀ ਗਈ ਹੈ। ਇਸ 'ਚ ਇਕ ਸਵਿਫਟ ਵਾਲਾ K-ਸੀਰੀਜ 1.2-ਲਿਟਰ, 4-ਸਿਲੰਡਰ ਪਟਰੋਲ ਇੰਜਣ ਹੈ, ਜੋ 83hp ਦੀ ਪਾਵਰ ਤੇ 113Nm ਟਾਰਕ ਜਨਰੇਟ ਕਰਦਾ ਹੈ। ਦੂਜਾ ਪੁਰਾਣੀ ਵੈਗਨ. ਆਰ. ਮਾਡਲ ਵਾਲਾ 1.0-ਲਿਟਰ ਇੰਜਣ ਹੈ, ਜੋ 67hp ਦਾ ਪਾਵਰ ਤੇ 90 Nm ਟਾਰਕ ਜਨਰੇਟ ਕਰਦਾ ਹੈ। ਦੋਨਾਂ ਇੰਜਣ 5-ਸਪੀਡ ਮੈਨੂਅਲ ਤੇ 5-ਸਪੀਡ ਆਟੋਮੈਟਿਕ ਗਿਅਰਬਾਕਸ (AGS) ਨਾਲ ਲੈਸ ਹਨ।
ਐਕਸਟੀਰਿਅਰ ਲੁੱਕ
ਨਵੀਂ ਵੈਗਨ. ਆਰ 'ਚ ਵੋਲਵੋ ਦੇ ਸਟਾਈਲ 'ਚ ਟੇਲ ਲੈਂਪਸ ਹਨ, ਜਿਸ ਦੇ ਨਾਲ ਇਸ ਦੀ ਰਿਅਰ ਲੁੱਕ ਕਾਫ਼ੀ ਪ੍ਰੀਮੀਅਮ ਵਿੱਖ ਰਹੀ ਹੈ। ਰੀਅਰ 'ਚ ਵਿੰਡਸ਼ੀਲਡ ਵਾਇਪਰ ਵੀ ਹੈ। ਮਾਰੂਤੀ ਨੇ ਨਵੀਂ-ਜਨਰੇਸ਼ਨ ਵੈਗਨ. ਆਰ ਦੀ ਸਾਈਡ ਲੁੱਕ ਮਸਕਿਊਲਰ ਬਣਾਇਆ ਹੈ, ਜਿਸ ਦੇ ਨਾਲ ਇਹ ਸਾਈਡ ਤੋਂ ਦਮਦਾਰ ਲੱਗ ਰਹੀ ਹੈ। ਸੀ-ਪਿਲਰ 'ਚ ਇਕ ਬਲੈਕ ਪਲਾਸਟਿਕ ਪਾਰਟ ਦਿੱਤਾ ਹੈ, ਤਾਂ ਕਿ ਇਹ ਪਤਲੀ ਦਿਖਾਈ ਦੇਵੇ ਤੇ ਕਾਰ 'ਤੇ ਫਲੋਟਿੰਗ ਰੂਫ ਇਫੈਕਟ ਦਿੱਤਾ ਜਾ ਸਕੇ। ਵੈਗਨ. ਆਰ ਦੇ ਫਰੰਟ 'ਚ ਰੈਕਟੈਂਗੂਲਰ ਗਰਿਲ ਦਿੱਤੀ ਗਈ ਹੈ, ਜਿਸ ਦੇ ਨਾਲ ਫਰੰਟ ਕਾਫ਼ੀ ਸ਼ਾਨਦਾਰ ਦਿਖਾਈ ਦੇ ਰਿਹਾ ਹੈ। ਇਸ 'ਚ ਡਿਊਲ-ਸਪਲਿਟ ਹੈੱਡਲੈਂਪਸ ਹਨ, ਜੋ ਵਰਤਮਾਨ ਮਾਡਲ ਤੋਂ ਵੱਡੇ ਤੇ ਸਟਾਈਲਿਸ਼ ਹਨ। ਗਰਿਲ 'ਚ ਬੈਜ਼ ਦੇ ਨਾਲ ਕ੍ਰੋਮ ਸਟ੍ਰਿਪ ਹੈ। ਇੰਟੀਗ੍ਰੇਟਿਡ ਟਰਨ ਲਾਈਟਸ ਦੇ ਨਾਲ ਆਉਟਸਾਈਡ ਰੀਅਰ ਵਿਊ ਮਿਰਰਸ ਦਿੱਤੇ ਗਏ ਹਨ।ਇੰਟੀਰਿਅਰ 
ਨੈਕਸਟ ਜਨਰੇਸ਼ਨ ਵੈਗਨ. ਆਰ ਦੇ ਕੈਬਿਨ 'ਚ ਕਾਫ਼ੀ ਬਦਲਾਅ ਹੋਇਆ ਹੈ। ਇਸ 'ਚ ਨਵਾਂ ਡੈਸ਼ਬੋਰਡ, ਨਵਾਂ ਇੰਟੀਰੀਅਰ ਤੇ 7-ਇੰਚ ਸਮਾਰਟ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ। ਇੰਫੋਟੇਨਮੈਂਟ ਸਿਸਟਮ ਐਪਲ ਕਾਰਪਲੇਅ ਤੇ ਐਂਡ੍ਰਾਇਡ ਆਟੋ ਸਪਾਰਟ ਦੇ ਨਾਲ ਦਿੱਤਾ ਗਿਆ ਹੈ। ਡੈਸ਼-ਬੋਰਡ 'ਤੇ ਡਿਊਲ ਟੋਨ ਫਿਨਿਸ਼ ਦਿੱਤਾ ਗਿਆ ਹੈ, ਜੋ ਬਲੈਕ ਤੇ ਗ੍ਰੇਅ ਕਲਰ 'ਚ ਹੈ। ਨਵੀਂ ਵੈਗਨ. ਆਰ 'ਚ ਸਟੀਅਰਿੰਗ ਮਾਉਂਟਿਡ ਕੰਟਰੋਲਸ ਦੀ ਸਹੂਲਤ ਹੈ। ਇਸ 'ਚ ਡਿਊਲ ਏਅਰਬੈਗਸ, ਏੇ. ਬੀ. ਐੱਸ, ਈ. ਬੀ. ਡੀ ਜਿਵੇਂ ਸੇਫਟੀ ਫੀਚਰਸ ਹਨ।
ਕੀਮਤ
Maruti Suzuki ਨੇ ਨੈਕਸਟ ਜਨਰੇਸ਼ਨ WagonR ਨੂੰ 4.19 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਬਾਜ਼ਾਰ 'ਚ ਉਤਾਰਿਆ ਹੈ। ਨਵੀਂ Maruti Wagon R ਦੋ ਇੰਜਣ ਆਪਸ਼ਨ ਤੇ ਸੱਤ ਵੇਰੀਐਂਟ 'ਚ ਪੇਸ਼ ਕੀਤੀ ਗਈ ਹੈ। ਇਨਾਂ 'ਚ VXI, ZXI, VXI AGS, ZXI AGS, LXI, VXI ਤੇ VXI AGS ਸ਼ਾਮਿਲ ਹਨ। 

1.0 ਲਿਟਰ ਪਟਰੋਲ ਮੈਨੂਅਲ-2019 Wagon R ਦੇ  LXI ਵੇਰੀਐਂਟ ਦੀ ਕੀਮਤ 4.19 ਲੱਖ ਰੁਪਏ, VX9 ਵੇਰੀਐਂਟ ਦੀ ਕੀਮਤ 4.69 ਲੱਖ ਰੁਪਏ।  
1.0 ਲਿਟਰ ਪਟਰੋਲ AGS- 2019  Wagon R ਦੇ VX9 ਵੇਰੀਐਂਟ ਦੀ ਕੀਮਤ 5.16 ਲੱਖ ਰੁਪਏ।
1.2 ਲਿਟਰ ਪੈਟਰੋਲ ਮੈਨੂਅਲ-VX9 ਵੇਰੀਐਂਟ ਕੀਤੀ ਕੀਮਤ 4.89 ਲੱਖ ਰੁਪਏ, ZX9 ਵੇਰੀਐਂਟ ਦੀ ਕੀਮਤ 5.22 ਲੱਖ ਰੁਪਏ।
1.2 ਲਿਟਰ ਪਟਰੋਲ AGS-VX9 ਵੇਰੀਐਂਟ ਦੀ ਕੀਮਤ 5.36 ਲੱਖ ਰੁਪਏ, ZX9 ਵੇਰੀਐਂਟ ਦੀ ਕੀਮਤ 5.69 ਲੱਖ ਰੁਪਏ।