CNG ਇਲੈਕਟ੍ਰਿਕ ਵਰਜ਼ਨ 'ਚ ਆਵੇਗੀ ਮਹਿੰਦਰਾ ਐਕਸ. ਯੂ. ਵੀ 300

02/16/2019 4:34:40 PM

ਆਟੋ ਡੈਸਕ- Mahindra ਆਪਣੀ ਨਵੀਂ ਲਾਂਚ XUV300 ਦਾ ਇਲੈਕਟ੍ਰਿਕ ਤੇ ਸੀ. ਐੱਨ. ਜੀ ਵੈਰੀਐਂਟ ਲਿਆਉਣ ਦੀ ਤਿਆਰੀ ਕਰ ਰਹੀ ਹੈ। ਐਕਸ. ਯੂ. ਵੀ. ਦਾ ਸੀ. ਐੱਨ. ਜੀ ਵਰਜ਼ਨ ਪਟਰੋਲ ਇੰਜਣ ਮਾਡਲ 'ਚ ਆਵੇਗਾ। ਇਸ ਤੋਂ ਇਲਾਵਾ ਮਹਿੰਦਰਾ ਐਕਸ. ਯੂ. ਵੀ 300 ਦਾ ਇਲੈਕਟ੍ਰਿਕ ਵਰਜਨ ਵੀ ਲੈ ਕੇ ਆਵੇਗੀ। ਇਲੈਕਟ੍ਰਿਕ ਵਰਜਨ ਇਸ ਸਾਲ ਦੇ ਅਖੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਹੋ ਸਕਦਾ ਹੈ।

ਸੀ. ਐੱਨ. ਜੀ ਵੈਰੀਐਂਟ 'ਚ 1.2 ਲਿਟਰ ਦਾ 3 ਸਿਲੰਡਰ ਟਰਬੋਚਾਰਜਡ ਪਟਰੋਲ ਇੰਜਣ
ਨਿਊਜ਼ ਰਿਪੋਰਟਸ ਦੇ ਮੁਤਾਬਕ ਐਕਸ. ਯੂ. ਵੀ ਦੇ ਸੀ. ਐੱਨ. ਜੀ ਵੈਰੀਐਂਟ 'ਚ 1.2 ਲਿਟਰ ਦਾ 3 ਸਿਲੇਂਡਰ ਟਰਬੋਚਾਰਜਡ ਪਟਰੋਲ ਇੰਜਣ ਲਗਾ ਹੋਵੇਗਾ, ਜੋ 110 ਬੀ. ਐੱਚ. ਪੀ ਦੀ ਪਾਵਰ ਤੇ 200 ਐੱਨ. ਐੱਮ ਦਾ ਟਾਰਕ ਦੇਵੇਗਾ। ਉਥੇ ਹੀ ਸੀ. ਐੱਨ. ਜੀ ਕਿੱਟ ਲੱਗਣ ਤੋਂ ਬਾਅਦ 'ਚ ਹਾਲਾਂਕਿ ਇਸ ਦੇ ਪਾਵਰ ਤੇ ਟਾਰਕ 'ਚ ਕਮੀ ਆ ਸਕਦੀ ਹੈ। ਪਰ ਐਕਸ. ਯ. ਵੀ. 300 ਦਾ ਇੰਜਣ ਜਿਸ ਤਰ੍ਹਾਂ ਨਾਲ ਪਾਵਰਫੁਲ ਹੈ, ਉਸ ਨੂੰ ਵੇਖ ਕੇ ਲਗਦਾ ਹੈ ਕਿ ਇਸ ਤੋਂ ਜ਼ਿਆਦਾ ਫਰਕ ਨਹੀਂ ਪਵੇਗਾ।

ਉਥੇ ਹੀ ਮਹਿੰਦਰਾ ਐਕਸ. ਯ .ਵੀ 300 ਦਾ ਇਲੈਕਟ੍ਰਿਕ ਵਰਜਨ ਵੀ ਲਿਆਉਣ ਦੀ ਗੱਲ ਹੋ ਰਹੀ ਹੈ। ਪਹਿਲਾਂ ਵੀ ਇਲੈਕਟ੍ਰਿਕ ਵਰਜਨ ਨੂੰ ਲੈ ਕੇ ਖਬਰਾਂ ਆ ਚੁੱਕੀ ਹਨ। ਮਹਿੰਦਰਾ ਐਕਸ. ਯ. ਵੀ. 300 ਦਾ ਇਲੈਕਟ੍ਰਿਕ ਵਰਜਨ ਦੀ ਰੇਂਜ 250 ਕਿ.ਮੀ ਤੱਕ ਹੋਵੇਗੀ। ਉਥੇ ਹੀ ਇਸ ਦੀ ਟਾਪ ਸਪੀਡ 160 ਕਿ.ਮੀ ਪ੍ਰਤੀ ਘੰਟੇ ਤੱਕ ਹੋਵੇਗੀ। ਉਥੇ ਹੀ 0 ਤੋਂ 100 ਕਿ.ਮੀ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ ਮਹਿੰਦਰਾ ਐਕਸ. ਯੂ. ਵੀ 300 ਸਿਰਫ਼ 11 ਸੈਕਿੰਡ ਲਵੇਗੀ। ਜੇਕਰ ਮਹਿੰਦਰਾ ਐਕਸ. ਯੂ.ਵੀ 300 ਇਲੈਕਟ੍ਰਿਕ ਵਰਜਨ 'ਚ ਆਉਂਦੀ ਹੈ, ਤਾਂ ਸ਼ਹਿਰ ਤੇ ਹਾਈਵੇ ਲਈ ਬਿਹਤਰ ਆਪਸ਼ਨ ਸਾਬਤ ਹੋ ਸਕਦੀ ਹੈ।  

ਸੀ. ਐਨ. ਜੀ ਵੈਰੀਐਂਟ ਬੀ. ਐੱਸ-6 ਮਾਣਕ ਲਾਗੂ ਹੋਣ ਤੋਂ ਪਹਿਲਾਂ ਹੋਵੇਗਾ ਲਾਂਚ
ਉਥੇ ਹੀ ਮਹਿੰਦਰਾ ਐਕਸ. ਯੂ. ਵੀ 300 ਦਾ ਸੀ. ਐੱਨ. ਜੀ ਵੈਰੀਐਂਟ ਅਗਲੇ ਸਾਲ ਬੀ. ਐੱਸ-6 ਮਾਣਕ ਲਾਗੂ ਹੋਣ ਤੋਂ ਪਹਿਲਾਂ ਹੀ ਲਾਂਚ ਹੋ ਸਕਦਾ ਹੈ। ਹਾਲਾਂਕਿ ਮਹਿੰਦਰਾ ਨੇ ਐਕਸ. ਯੂ. ਵੀ 300 ਦੇ ਪਟਰੋਲ ਤੇ ਡੀਜਲ ਇੰਜਣ ਨੂੰ ਨਵੇਂ ਮਾਨਕਾਂ ਦੇ ਸਮਾਨ ਬਣਾਇਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਡੀਜਲ ਪਾਵਰਡ ਵੈਰੀਐਂਟਸ 'ਚ 1 ਲੱਖ ਰੁਪਏ ਤੱਕ ਦੀ ਵਾਧਾ ਹੋ ਸਕਦੀ ਹੈ।