ਹੋਂਡਾ ਨੇ ਭਾਰਤ ''ਚ ਲਾਂਚ ਕੀਤੀ 2019 ਮਾਡਲ Africa Twin ਬਾਈਕ

04/04/2019 12:57:33 AM

ਆਟੋ ਡੈਸਕ—ਹੋਂਡਾ ਮੋਟਰਸਾਈਕਲ ਇੰਡੀਆ ਨੇ ਆਖਿਰਕਾਰ ਆਪਣੇ ਐਡਵੇਂਚਰ ਟੂਰਰ ਬਾਈਕ  Africa Twin  ਦੇ 2019 ਮਾਡਲ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਗਾਹਕ ਇਸ ਨੂੰ 13.5 ਲੱਖ ਰੁਪਏ (ਐਕਸ ਸ਼ੋਰੂਮ ਪੈਨ ਇੰਡੀਆ) ਕੀਮਤ 'ਚ ਖਰੀਦ ਸਕਣਗੇ। ਇਸ ਬਾਈਕ ਦੀ ਬੁਕਿੰਗਸ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਹਿਲੇ ਸਿਰਫ 50 ਗਾਹਕ ਹੀ ਇਸ ਸ਼ਾਨਦਾਰ ਬਾਈਕ ਨੂੰ ਬੁੱਕ ਕਰਵਾ ਸਕਣਗੇ।
2019 ਮਾਡਲ ਬਾਈਕ ਨੂੰ ਨਵੀਂ ਪੇਂਟ ਸਕੀਮ ਨਾਲ ਲਿਆਇਆ ਗਿਆ ਹੈ। ਇਸ ਬਾਈਕ 'ਚ ਕਈ ਨਵੇਂ ਫੀਚਰ ਦੇਣ ਨਾਲ 4 ਰਾਈਡਿੰਗ ਮੋਡਸ (ਟੂਰ, ਅਰਬਨ, ਗ੍ਰੇਵਲ ਅਤੇ ਯੂਜ਼ਰ) ਦਿੱਤੇ ਗਏ ਹਨ ਜੋ ਵੱਖ-ਵੱਖ ਪਰਿਸਥਿਤੀ ਦੇ ਹਿਸਾਬ ਨਾਲ ਬਾਈਕ ਚਲਾਉਣ 'ਚ ਕਾਫੀ ਮਦਦ ਕਰਨਗੇ।


999cc ਪੈਰੇਲਲ ਟਵਿਨ ਇੰਜਣ
2019 Honda Africa Twin 'ਚ 999cc  ਦਾ ਪੈਰੇਲਲ ਟਵਿਨ, ਲਿਕਵਿਡ ਕੂਲਡ ਇੰਜਣ ਲੱਗਿਆ ਹੈ ਜੋ  7,500rpm  'ਤੇ 87.7bhp ਦੀ ਪਾਵਰ ਅਤੇ  93.1Nm  ਦੀ ਪੀਕ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਸੈਕਿੰਡ ਜਨਰੇਸ਼ਨ DCT  (ਡਿਊਲ ਕਲਚ ਟ੍ਰਾਂਸਮਿਸ਼ਨ) ਨਾਲ ਲੈਸ ਕੀਤਾ ਗਿਆ ਹੈ। ਡਿਊਲ ਚੈਨਲ ABS  ਸਿਸਟਮ ਦੀ ਸਪੋਰਟ ਨਾਲ ਇਸ ਦੇ ਫਰੰਟ 'ਚ  21 ਇੰਚ ਦਾ ਵੱਡਾ ਵ੍ਹੀਲ ਲੱਗਿਆ ਹੈ ਉੱਥੇ ਰੀਅਰ 'ਚ 18  ਇੰਚ ਦਾ ਵ੍ਹੀਲ ਦਿੱਤਾ ਗਿਆ ਹੈ।


ਤੁਹਾਨੂੰ ਦੱਸ ਦੇਈਏ ਕਿ ਸਾਲ 2017  'ਚ Africa Twin  ਬਾਈਕ ਨੂੰ ਹੋਂਡਾ ਦੁਆਰਾ ਭਾਰਤ 'ਚ ਪਹਿਲੀ ਵਾਰ ਲਿਆਇਆ ਗਿਆ ਸੀ। ਇਸ ਬਾਈਕ ਨੂੰ ਲੈ ਕੇ ਭਾਰਤ 'ਚ ਕਾਫੀ ਡਿਮਾਂਡ ਦੇਖੀ ਗਈ ਹੈ। ਇਸ ਲਈ 2019 ਮਾਡਲ  Africa Twin ਬਾਈਕ ਨੂੰ ਕੰਪਨੀ ਨੇ ਨਵੀਂ ਲੁੱਕ ਨਾਲ ਭਾਰਤ 'ਚ ਲਾਂਚ ਕੀਤਾ ਹੈ ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਬਾਈਕ ਨੂੰ ਭਾਰਤ 'ਚ ਕਿਵੇਂ ਦੀ ਪ੍ਰਤੀਕਿਰਿਆ ਮਿਲਦੀ ਹੈ।

Karan Kumar

This news is Content Editor Karan Kumar