Ford Figo ਦਾ ਫੇਸਲਿਫਟ ਵਰਜਨ ਭਾਰਤ ’ਚ ਲਾਂਚ, ਕੀਮਤ 5.15 ਲੱਖ ਤੋਂ ਸ਼ੁਰੂ

03/16/2019 12:19:21 PM

ਆਟੋ ਡੈਸਕ– ਫੋਰਡ ਨੇ ਅਖਰਕਾਰ ਆਪਣੀ ਹੈਚਬੈਕ ਕਾਰ ਫਿਗੋ ਦਾ ਨਵਾਂ ਫੇਸਲਿਫਟ ਵਰਜਨ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 5.15 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਦੱਸਿਆ ਹੈ ਕਿ ਕਾਰ ’ਚ ਨਵਾਂ ਡੈਸ਼ਬੋਰਡ ਅਤੇ ਨਵਾਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਉਥੇ ਹੀ ਇਸ ਵਿਚ ਕੀਅ-ਲੈੱਸ ਐਂਟਰੀ, ਪੁੱਸ਼-ਬਟਨ ਸਟਾਰਟ, ਆਟੋਮੈਟਿਕ ਹੈੱਡਲੈਂਪਸ ਅਤੇ ਰੇਨ ਸੈਂਸਿੰਗ ਵਾਈਬਰ ਵਰਗੇ ਕਈ ਨਵੇਂ ਫੀਚਰਜ਼ ਸ਼ਾਮਲ ਹਨ। 

ਇੰਜਣ ਆਪਸ਼ੰਸ
ਫੋਰਡ ਫਿਗੋ ਦੇ ਟਾਈਟੇਨੀਅਮ ਵੇਰੀਐਂਟ ’ਚ 1.5 ਲੀਟਰ ਦਾ ਪੈਟਰੋਲ ਇੰਜਣ ਲੱਗਾ ਹੈ ਜੋ 123 PS ਦੀ ਮੈਕਸਿਮਮ ਪਾਵਰ ਪੈਦਾ ਕਰਦਾ ਹੈ, ਉਥੇ ਹੀ ਇਸ ਦੇ ਸਟੈਂਡਰਡ ਵੇਰੀਐਂਟ ’ਚ 1.2 ਲੀਟਰ ਦਾ ਇੰਜਣ ਦਿੱਤਾ ਗਿਆ ਹੈ ਜੋ 96 PS ਦੀ ਪਾਵਰ ਅਤੇ 120Nm ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਡੀਜ਼ਲ ਵੇਰੀਐਂਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 1.5 ਲੀਟਰ ਦਾ ਡੀਜ਼ਲ ਇੰਜਣ ਹੈ ਜੋ 100PS ਦੀ ਪਾਵਰ ਅਤੇ 215Nm ਦਾ ਟਾਰਕ ਪੈਦਾ ਕਰਦਾ ਹੈ। 

ਸੇਫਟੀ ਫੀਚਰਜ਼
ਕਾਰ  ਤਿਆਰ ਕਰਨ ’ਚ ਸੇਫਟੀ ਦਾ ਵੀ ਕੰਪਨੀ ਨੇ ਖਾਸ ਧਿਆਨ ਰੱਖਿਆ ਹੈ। ਨਵੀਂ ਕਾਰ ’ਚ ਏ.ਬੀ.ਐੱਸ., ਰੀਅਰ ਪਾਰਿਕੰਗ ਸੈਂਸਰਜ਼, ਸੀਟ ਬੈਲਟ ਰਿਮਾਇੰਡ ਅਤੇ ਸਪੀਡ ਅਲਰਟ ਸਿਸਟਮ ਵਰਗੇ ਸੇਫਟੀ ਫੀਚਰਜ਼ ਮਾਡਲ ਦੇ ਹਿਸਾਬ ਨਾਲ ਗਾਹਕਾਂ  ਮਿਲਣਗੇ। 

ਮੈਨੁਅਲ ਟ੍ਰਾਂਸਮਿਸ਼ਨ ਪੁਰਾਣੀ ਕੀਮਤ ਨਵੀਂ ਕੀਮਤ
New Ford Figo Ambiente 582,600 515,000
ਨਵੀਂ ਫੋਰਡ ਫਿਗੋ ਟਾਈਟੇਨੀਅਮ 658,300 639,000
ਨਵੀਂ ਫੋਰਡ ਫਿਗੋ-ਬਲਿਊ NA 694,000
ਆਟੋਮੈਟਿਕ ਟ੍ਰਾਂਸਮਿਸ਼ਨ (ਪੈਟਰੋਲ 1.5L TiVCT)       ਪੁਰਾਣੀ ਕੀਮਤ ਨਵੀਂ ਕੀਮਤ
ਨਵੀਂ ਫੋਰਡ ਫਿਗੋ ਟਾਈਟੇਨੀਅਮ 846,100 809,000
ਮੈਨੁਅਲ ਟ੍ਰਾਂਸਮਿਸ਼ਨ (ਡੀਜ਼ਲ 1.5 ਲੀਟਰ TDCi)  ਪੁਰਾਣੀ ਕੀਮਤ ਨਵੀਂ ਕੀਮਤ
New Ford Figo Ambiente 668,700 595,000
ਨਵੀਂ ਫੋਰਡ ਫਿਗੋ ਟਾਈਟੇਨੀਅਮ 744,400 719,000
ਨਵੀਂ ਫੋਰਡ ਫਿਗੋ-ਬਲਿਊ NA 774,000