ਫੋਰਡ ਦੀ ਨਵੀਂ ਅੰਡੈਵਰ ਲਈ ਬੁਕਿੰਗ ਸ਼ੁਰੂ, 22 ਫਰਵਰੀ ਨੂੰ ਹੋਵੇਗੀ ਲਾਂਚ

02/11/2019 11:16:50 AM

ਗੈਜੇਟ ਡੈਸਕ– ਫੋਰਡ ਇੰਡੀਆ ਨੇ ਆਪਣੀ ਨਵੀਂ ਅੰਡੈਵਰ ਲਈ ਅਧਿਕਾਰਤ ਤੌਰ ’ਤੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਬੁਕਿੰਗ ਦੀ ਕੀਮਤ 1 ਲੱਖ ਰੁਪਏ ਰੱਖੀ ਹੈ। 2019 ਫੋਰਡ ਅੰਡੈਵਰ ਨੂੰ ਭਾਰਤ ’ਚ 22 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ। ਫੋਰਡ ਦੀ ਇਸ ਆਉਣ ਵਾਲੀ ਨਵੀਂ ਕਾਰ ’ਚ ਇੰਟੀਰੀਅਰ ਅਤੇ ਐਕਸਟੀਰੀਅਰ ਦੋਵਾਂ ਹੀ ਪਾਸੇ ਅਪਡੇਟਸ ਦੇਖਣ ਨੂੰ ਮਿਲਣਗੇ। ਫੋਰਡ ਅੰਡੈਵਰ ਦਾ ਨਾਂ ਭਾਰਤ ’ਚ ਵਿਕਣ ਵਾਲੀਆਂ ਸਭ ਤੋਂ ਪ੍ਰਸਿੱਧ 7 ਸੀਟਰ ਐੱਸ.ਯੂ.ਵੀ. ’ਚ ਸ਼ਾਮਲ ਹੈ। ਨਾਲ ਹੀ ਇਹ ਕੰਪਨੀ ਦੇ ਸਭ ਤੋਂ ਪ੍ਰੀਮੀਅਮ ਪ੍ਰੋਡਕਟ ’ਚੋਂ ਵੀ ਇਕ ਹੈ। 

ਅਮਰੀਕੀ ਮੂਵ ਦੀ ਕੰਪਨੀ ਨੇ ਭਾਰਤ ’ਚ ਆਪਣੀ ਨਵੀਂ ਅੰਡੈਵਰ ਦਾ ਪ੍ਰੋਡਕਸ਼ਨ ਤਮਿਲਨਾਡੂ ਦੇ ਚੇਨਈ ਪਲਾਂਟ ’ਚ ਸ਼ੁਰੂ ਕਰ ਦਿੱਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਅੰਡੈਵਰ ਨੂੰ Ford Everest ਦੇ ਨਾਂ ਨਾਲ ਵੇਚਿਆ ਜਾਂਦਾ ਹੈ। ਹਾਲਾ ਹੀ ’ਚ ਨਵੀਂ ਅੰਡੈਵਰ ਨੂੰ ਥਾਈਲੈਂਡ ’ਚ ਲਾਂਚ ਕੀਤਾ ਗਿਆ ਹੈ। 

ਨਵੀਂ ਫੋਰਡ ਅੰਡੈਵਰ ’ਚ ਖਾਸ ਤੌਰ ’ਤੇ ਕਾਸਮੈਟਿਕ ਅਪਡੇਟਸ ਦੇਖਣ ਨੂੰ ਮਿਲਣਗੇ ਜਾਂ ਨਵਾਂ ਟ੍ਰਿਪਲ-ਸਲੇਟ ਫਰੰਟ ਗ੍ਰਿੱਲ, ਨਵਾਂ ਬੰਪਰ, ਅਪਡੇਟਿਡ ਹੈੱਡਲੈਂਪ ਕਲੱਸਟਰ ਅਤੇ ਸਪੋਰਟੀ ਅਲੌਏ ਵ੍ਹੀਲਜ਼ ਦੇਖਣ ਨੂੰ ਮਿਲਣਗੇ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਥੇ ਖਾਸਤੌਰ ’ਤੇ ਲੇਟੈਸਟ SYNC ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਵੇਗਾ। ਇਥੇ ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਦੋਵਾਂ ਦੀ ਹੀ ਸਪੋਰਟ ਗਾਹਕਾਂ ਨੂੰ ਮਿਲੇਗੀ। 

ਮਕੈਨੀਕਲ ਫੀਚਰਜ਼ ਦੀ ਗੱਲ ਕਰੀਏ ਤਾਂ 2019 ਫੋਰਡ ਅੰਡੈਵਰ ’ਚ ਪੁਰਾਣੇ ਡੀਜ਼ਲ ਇੰਜਣ ਹੀ ਮਿਲਣਗੇ। ਇਥੇ 2.2 ਲੀਟਰ 4-ਸਿਲੰਡਰ ਅਤੇ 3.2 ਲੀਟਰ 5-ਸਿਲੰਡਰ ਇੰਜਣਦਾ ਆਪਸ਼ਨ ਮਿਲੇਗਾ। 2.2 ਲੀਟਰ ਇੰਜਣ 158bhp ਦੀ ਪਾਵਰ ਅਤੇ 385Nm ਦਾ ਪੀਕ ਟਾਰਕ ਪੈਦਾ ਕਰਦਾ ਹੈ, ਉਥੇ ਹੀ ਵੱਡਾ 3.2 ਲੀਟਰ ਇੰਜਣ 197bhp ਦੀ ਪਾਵਰ ਅਤੇ 470Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਥੇ ਦੋਵਾਂ ਹੀ ਇੰਜਣ ’ਚ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਹੀ ਮਿਲੇਗਾ। 

ਹਾਲਾਂਕਿ ਉਮੀਦ ਇਹ ਵੀ ਹੈ ਕਿ ਇਥੇ 2019 ਫੋਰਡ ਅੰਡੈਵਰ ’ਚ 2.0 ਲੀਟਰ ਇਕੋਬਲੂ ਡੀਜ਼ਲ ਇੰਜਣ ਵੀ ਦਿੱਤਾ ਜਾ ਸਕਦਾ ਹੈ। ਇਹ ਉਹੀ ਯੂਨਿਟ ਹੈ ਜਿਸ ਨੂੰ ਇੰਟਰਨੈਸ਼ਨਲ ਵਰਜਨ ’ਚ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਨਵਾਂ 10 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵੀ ਦਿੱਤਾ ਜਾ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਆਪਣੀ ਨਵੀਂ ਫੋਰਡ ਅੰਡੈਵਰ ਲਈ ਕੀਮਤ 28 ਲੱਖ ਰੁਪਏ ਤੋਂ ਲੈ ਕੇ 34 ਲੱਖ ਰੁਪਏ ਤਕ ਰੱਖ ਸਕਦੀ ਹੈ।