ਨਵੀਂ BMW X4 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

01/21/2019 4:50:45 PM

ਆਟੋ ਡੈਸਕ– ਬੀ.ਐੱਮ.ਡਬਲਯੂ. ਨੇ ਨਵੀਂ X4 ਐੱਸ.ਯੂ.ਵੀ. ਭਾਰਤ ’ਚ ਲਾਂਚ ਕਰ ਦਿੱਤੀ ਹੈ। ਨਵੀਂ BMW X4 ਦੀ ਕੀਮਤ 60.60 ਲੱਖ ਰੁਪਏ ਤੋਂ 65.90 ਲੱਖ ਰੁਪਏ ਦੇ ਵਿਚਕਾਰ ਹੈ। BMW ਦੀ ਨਵੀਂ ਐੱਸ.ਯੂ.ਵੀ. ਪੈਟਰੋਲ ਅਤੇ ਡੀਜ਼ਲ, ਦੋਵਾਂ ਇੰਜਣ ਆਪਸ਼ਨ ’ਚ ਪੇਸ਼ ਕੀਤੀ ਗਈ ਹੈ। ਡੀਜ਼ਲ ਇੰਜਣ ਦੋ ਵੇਰੀਐਂਟ BMW X4 xDrive20d M Sport X ਅਤੇ BMW X4 xDrive30d M Sport X ’ਚ ਮਿਲੇਗਾ। ਪੈਟਰੋਲ ਇੰਜਣ BMW X4 xDrive30i M Sport X ਵੇਰੀਐਂਟ ’ਚ ਮਿਲੇਗਾ। 

ਬੀ.ਐੱਮ.ਡਬਲਯੂ. ਦੀ ਇਹ ਨਵੀਂ ਐੱਸ.ਯੂ.ਵੀ. ਕੰਪਨੀ ਦੇ ਚੇਨਈ ਸਥਿਤ ਪਲਾਂਟ ’ਚ ਅਸੈਂਬਲ ਕੀਤੀ ਗਈ ਹੈ। ਇਸ ਨੂੰ ਕੰਪਨੀ ਦੇ ਨਵੇਂ CLAR ਪਲੈਟਫਾਰਮ ’ਤੇ ਬਣਾਇਆ ਗਿਆ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਇਸ ਦੀ ਲੰਬਾਈ 81mm, ਚੌੜਾਈ 37mm ਅਤੇ ਵ੍ਹੀਲਬੇਸ 54mm ਜ਼ਿਆਦਾ ਹੈ। ਡਾਇਮੈਂਸ਼ਨ ਜ਼ਿਆਦਾ ਹੋਣ ਕਾਰਨ ਇਸ ਵਿਚ ਪਿੱਛੇ ਬੈਠਣ ਵਾਲਿਆਂ ਨੂੰ ਜ਼ਿਆਦਾ ਲੈੱਗ ਸਪੇਸ ਮਿਲੇਗੀ। ਐੱਸ.ਯੂ.ਵੀ. ਦੀ ਬੂਟ ਕਪੈਸਿਟੀ ਵੀ ਹੁਣ 25 ਲੀਟਰ ਜ਼ਿਆਦਾ ਹੈ। 

ਇੰਜਣ
xDrive30d ਵੇਰੀਐਂਟ ’ਚ 3-ਸੀਟਰ, 6-ਸਿਲੰਡਰ ਡੀਜ਼ਣ ਇੰਜਣ ਹੈ ਜੋ 261bhp ਦੀ ਪਾਵਰ ਅਤੇ 620Nm ਟਾਰਕ ਪੈਦਾ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਵੇਰੀਐਂਟ ਸਿਰਫ 6 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ।

xDrive20d ਵੇਰੀਐਂਟ ’ਚ 2-ਲੀਟਰ, 4 ਸਿਲੰਡਰ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 188bhp ਦੀ ਪਾਵਰ ਅਤੇ 400Nm ਦਾ ਟਾਰਕ ਪੈਦਾ ਕਰਦਾ ਹੈ। ਇਹ ਵੇਰੀਐਂਟ 8 ਸੈਕਿੰਡ ’ਚ 0 ਤੋਂ 100 ਕੋਲਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। 

ਪੈਟਰੋਲ ਵੇਰੀਐਂਟ ’ਚ 2-ਲੀਟਰ, 4 ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 248 bhp ਦੀ ਪਾਵਰ ਅਤੇ 350Nm ਟਾਰਕ ਪੈਦਾ ਕਰਦਾ ਹੈ। ਇਹ ਵੇਰੀਐਂਟ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 6.3 ਸੈਕਿੰਡ ’ਚ ਫੜ ਸਕਦਾ ਹੈ। ਨਵੀਂ ਐੱਸ.ਯੂ.ਵੀ. ’ਚ ਚਾਰ ਡਰਾਈਵ ਮੋਡਸ ਦਿੱਤੇ ਗਏ ਹਨ, ਜਿਸ ਵਿਚ ਈਕੋ ਪ੍ਰੋ, ਕੰਫਰਟ, ਸਪੋਰਟ ਅਤੇ ਸਪੋਰਟ ਪਲੱਸ ਸ਼ਾਮਲ ਹਨ। 

ਫੀਚਰਜ਼
ਬੀ.ਐੱਮ.ਡਬਲਯੂ. ਦੀ ਇਸ ਐੱਸ.ਯੂ.ਵੀ. ’ਚ ਪੈਨਾਰੋਮਿਕ ਸਨਰੂਫ, ਇਲੈਕਟ੍ਰਿਕ ਟੇਲਗੈਟ, BMW iDrive ਸਿਸਟਮ ਦੇ ਨਾਲ 10.25-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 16-ਸਪੀਕਰ ਹਾਰਮਨ ਕਾਰਡਨ ਸਾਊਂਡ ਸਿਸਟਮ ਅਤੇ ਹੈੱਡ-ਅਪ ਡਿਸਪਲੇਅ ਫੀਚਰਜ਼ ਦਿੱਤੇ ਗਏ ਹਨ। ਸੇਫਟੀ ਦੀ ਗੱਲ ਕਰੀਏ ਤਾਂ ਇਸ ਵਿਚ 6 ਏਅਰਬੈਗਸ, ਸਟੇਬਿਲਟੀ ਕੰਟਰੋ, Isofix ਚਾਈਲਡ ਸੀਟ ਮਾਊਂਟਸ, ਰੀਅਰ ਵਿਊ ਕੈਮਰਾ ਦੇ ਨਾਲ ਪਾਰਕਿੰਗ ਅਸਿਸਟ ਅਤੇ ਪਾਰਕ ਕੰਟਰੋਲ ਵਰਗੇ ਫੀਚਰਜ਼ ਹਨ।