ਭਾਰਤ ’ਚ ਲਾਂਚ ਹੋਈ BMW ਦੀ ਸੁਪਰ ਬਾਈਕ, ਜਾਣੋ ਕੀਮਤ ਤੇ ਖੂਬੀਆਂ

06/28/2019 4:38:26 PM

ਆਟੋ ਡੈਸਕ– ਜਰਮਨੀ ਦੀ ਆਟੋਮੋਬਾਇਲ ਕੰਪਨੀ ਬੀ.ਐੱਮ.ਡਬਲਯੂ. ਨੇ ਭਾਰਤ ’ਚ ਆਪਣੀ ਨਵੀਂ ਸੁਪਰਬਾਈਕ S1000RR ਬਾਜ਼ਾਰ ’ਚ ਉਤਾਰ ਦਿੱਤੀ ਹੈ। ਬੀ.ਐੱਮ.ਡਬਲਯੂ. ਦੀ ਇਸ ਸੁਪਰਬਾਈਕ ਦੇ ਤਿੰਨ ਵਰਜਨ ਸਟੈਂਡਰਡ, ਪ੍ਰੋ ਅਤੇ ਪ੍ਰੋ ਐੱਮ ਸਪੋਰਟ ਹਨ ਜਿਨ੍ਹਾਂ ਦੀ ਕੀਮਤ 18.50 ਲੱਖ ਰੁਪਏ, 20.95 ਲੱਖ ਰੁਪਏ ਅਤੇ 22,95 ਲੱਖ ਰੁਪਏ ਹੈ। ਕੰਪਨੀ ਦੀ ਨਵੀਂ ਪੀੜ੍ਹੀ ਦੀ ਇਸ ਸੁਪਰਬਾਈਕ ਦਾ ਡਿਜ਼ਾਈਨ ਨਵਾਂ ਹੈ। 

ਸੁਪਰਬਾਈਕ ’ਚ 998 ਸੀਸੀ ਦਾ ਇੰਜਣ ਹੈ ਜੋ 204 ਬੀ.ਐੱਚ.ਪੀ. ਅਤੇ 113 ਐੱਨ.ਐੱਮ. ਟਾਰਕ ਪੈਦਾ ਕਰਦਾ ਹੈ। 6 ਸਪੀਡ ਗਿਅਰਬਾਕਸ ਦਾ ਇੰਜਣ ਪੁਰਾਣੇ ਮਾਡਲ ਦੇ ਇੰਜਣ ਤੋਂ 4 ਕਿਲੋਗ੍ਰਾਮ ਘੱਟ ਹੈ। ਇਸ ਦਾ ਨਵਾਂ ਐਗਜਾਸਟ ਵੀ ਪੁਰਾਣੇ ਮਾਡਲ ਤੋਂ 1.3 ਕਿਲੋਗ੍ਰਾਮ ਘੱਟ ਹੈ। ਕੁਲ ਭਾਰ 197 ਕਿਲੋਗ੍ਰਾਮ ਹੈ ਜੋ ਪੁਰਾਣੇ ਮਾਡਲ ਦੇ ਮੁਕਾਬਲੇ 11 ਕਿਲੋਗ੍ਰਾਮ ਹਲਕਾ ਹੈ। 

ਬੀ.ਐੱਮ.ਡਬਲਯੂ. ਦੀ ਨਵੀਂ ਸੁਪਰਬਾਈਕ ਦਾ ਮੁਕਾਬਲਾ ਹੋਂਡਾ ਸੀ.ਬੀ.ਆਰ. 1000 ਆਰ.ਆਰ. ਅਤੇ ਸੁਜ਼ੂਕੀ ਜੀ.ਐੱਸ.ਐਕਸ. ਆਰ 1000 ਵਰਗੀ ਬਾਈਕ ਨਾਲ ਹੋਵੇਗਾ।