BMW ਭਾਰਤ 'ਚ ਜਲਦ ਲਾਂਚ ਕਰੇਗੀ S1000RR ਬਾਈਕ, ਜਾਣੋ ਕੀਮਤ

02/11/2019 7:23:33 PM

ਆਟੋ ਡੈਸਕ—ਸਾਲ 2018 ਦੇ EICMA ਮੋਟਰਸਾਈਕਲਸ ਸ਼ੋਅ 'ਚ ਪੇਸ਼ ਕੀਤੀ ਗਈ ਨੈਕਸਟ-ਜਨਰੇਸ਼ਨ BMW S1000 RR ਭਾਰਤ 'ਚ ਆਉਣ ਲਈ ਤਿਆਰ ਹੈ। ਕੰਪਨੀ ਨੇ ਟਵੀਟ ਤੋਂ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ  BMW S1000RR ਜਲਦ ਹੀ ਭਾਰਤ 'ਚ ਲਾਂਚ ਕੀਤੀ ਜਾਵੇਗੀ। ਪੁਰਾਣੇ ਮਾਡਲ ਦੀ ਤੁਲਨਾ 'ਚ ਨਵੀਂ BMW S1000RR 'ਚ ਕਈ ਬਦਲਾਅ ਕੀਤੇ ਗਏ ਹਨ।

ਨਵੀਂ ਬਾਈਕ ਦੇ ਡਿਜ਼ਾਈਨ 'ਚ ਸਭ ਤੋਂ ਵੱਡਾ ਬਦਲਾਅ ਇਸ ਦੇ ਫਰੰਟ 'ਚ ਹੋਇਆ ਹੈ। ਇਸ 'ਚ ਨਵੀਂ ਫੇਅਰਿੰਗ ਅਤੇ ਟਵਿਨ ਹੈਡਲੈਂਪ ਕਲਸਟਰ ਦਿੱਤੇ ਗਏ ਹਨ। ਇਸ 'ਚ ਐੱਲ.ਈ.ਡੀ. ਹੈਡਲੈਂਪ ਅਤੇ ਡੇਟਾਈਮ ਰਨਿੰਗ ਲਾਈਟਸ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੀ ਡਿਜ਼ਾਈਨ 'ਚ ਕੁਝ ਹੋਰ ਬਦਲਾਅ ਹੋਏ ਹਨ। ਬਾਈਕ ਕਾਫੀ ਸ਼ਾਰਪ ਦਿਖਦੀ ਹੈ।

ਨਵੀਂ ਬੀ.ਐੱਮ.ਡਬਲਿਊ. ਐੱਸ1000ਆਰ.ਆਰ. 'ਚ 998 ਸੀ.ਸੀ. ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 204 ਬੀ.ਐੱਚ.ਪੀ. ਦੀ ਪਾਵਰ ਅਤੇ 83 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ। ਪੁਰਾਣੇ ਮਾਡਲ ਦੀ ਤੁਲਨਾ 'ਚ ਇਸ 'ਚ 8 ਬੀ.ਐੱਚ.ਪੀ. ਜ਼ਿਆਦਾ ਪਾਵਰ ਹੈ। ਇਸ ਨਵੀਂ ਬਾਈਕ 'ਚ ਪੁਰਾਣੇ ਮਾਡਲ ਤੋਂ ਕਰੀਬ 10 ਕਿਲੋਗ੍ਰਾਮ ਹਲਕੀ ਹੈ। ਬਾਈਕ ਦਾ ਵਜ਼ਨ 197 ਕਿਲੋਗ੍ਰਾਮ ਹੈ।

ਫੀਚਰਸ ਅਤੇ ਕੀਮਤ
ਨਵੀਂ ਬਾਈਕ ਲੇਟੈਸਟ ਫੀਚਰਸ ਨਾਲ ਲੈਸ ਹੈ। ਇਸ 'ਚ ਏ.ਬੀ.ਐੱਸ., ਏ.ਬੀ.ਐੱਸ. ਪ੍ਰੋਅ, ਡਾਈਨੈਮਿਕ ਟਰੈਕਸ਼ਨ ਕੰਟਰੋਲ ਅਤੇ ਵੀਲੀ ਕੰਟਰੋਲ ਸਮੇਤ ਹੋਰ ਸੈਫਟੀ ਫੀਚਰਸ ਦਿੱਤੇ ਗਏ ਹਨ। ਬਾਈਕ 'ਚ ਲਾਂਚ ਕੰਟਰੋਲ ਅਤੇ ਪਿਟ-ਲੇਨ ਸਪੀਡ ਲਿਮਿਟ ਵੀ ਹੈ। ਇਸ 'ਚ ਚਾਰ ਰਾਇੰਡਗ ਮੋਡ (ਰੋਡ, ਰੇਨ, ਡਾਈਨੈਮਿਕ ਅਤੇ ਰੇਸ) ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ 'ਚ 6.5 ਇੰਚ ਦਾ ਟੀ.ਐੱਫ.ਟੀ. ਇੰਸਟਰੂਮੈਂਟ ਕੰਸੋਲ, ਬਾਇਰ-ਡਾਇਰੈਕਸ਼ਨਲ ਕਵਿਕ-ਸ਼ਿਫਟਰ ਅਤੇ ਕਰੂਜ਼ ਕੰਟਰੋਲ ਫੀਚਰਸ ਵੀ ਹੈ। ਇਸ ਦੀ ਕੀਮਤ 20-22 ਲੱਖ ਰੁਪਏ ਕਰੀਬ ਹੋ ਸਕਦੀ ਹੈ।