Year Ender 2019: ਬੈਸਟ ਇਲੈਕਟ੍ਰਿਕ ਬਾਈਕ ਤੇ ਸਕੂਟਰ

12/30/2019 2:06:47 PM

ਆਟੋ ਡੈਸਕ– ਆਉਣ ਵਾਲਾ ਸਾਲ 2020 ਆਟੋ ਸੈਕਟਰ ਲਈ ਬੇਹੱਦ ਖਾਸ ਹੋਣ ਵਾਲਾ ਹੈ। ਕਿਉਂਕਿ ਲਗਭਗ ਸਾਰੀਆਂ ਆਟੋ ਕੰਪਨੀਆਂ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਇਲੈਕਟ੍ਰਿਕ ਗੱਡੀਆਂ ਲਾਂਚ ਕਰਨਗੀਆਂ। ਜਿਸ ਦਾ ਆਗਾਜ਼ ਇਸੇ ਸਾਲ 2019 ’ਚ ਹੋ ਚੁੱਕਾ ਹੈ। ਕਈ ਕੰਪਨੀਆਂ ਨੇ ਨੌਜਵਾਨਾਂ ਨੂੰ ਧਿਆਨ ’ਚ ਰੱਖਦੇ ਹੋਏ ਇਲੈਕਟ੍ਰਿਕ ਦੋਪਹੀਆ ਵਾਹਨਾਂ ਨਾਲ ਇਸ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਅਸੀਂ ਤੁਹਾਨੂੰ ਇਸ ਸਾਲ ਲਾਂਚ ਹੋਏ ਇਲੈਕਟ੍ਰਿਕ ਟੂ-ਵ੍ਹੀਲਰਜ਼ ਬਾਰੇ ਦੱਸਣ ਜਾ ਰਹੇ ਹਾਂ...

Ultraviolette F77
ਬੈਂਗਲੁਰੂ ਦੀ ਕੰਪਨੀ Ultraviolette ਆਟੋ ਮੋਬਾਇਲ ਨੇ ਹਾਈ ਪਰਫਾਰਮੈਂਸ ਵਾਲੀ F77 ਇਲੈਕਟ੍ਰਿਕ ਬਾੀਕ ਲਾਂਚ ਕੀਤੀ ਹੈ। ਇਸ ਬਾਈਕ ਦੀ ਖਾਸੀਅਤ ਹੈ ਕਿ ਸਿੰਗਲ ਚਾਰਜ ’ਤੇ ਇਸ ਦੀ ਰੇਂਜ 150 ਕਿਲੋਮੀਟਰ ਹੈ। ਇਸ ਬਾਈਕ ਦੀ ਪਾਵਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਬੈਟਰੀ ਦੀ ਪਰਫਾਰਮੈਂਸ 200 ਤੋਂ 250 ਸੀਸੀ ਬਾਈਕਸ ਦੇ ਬਰਾਬਰ ਹੈ। Ultraviolette F77 ’ਚ ਏਅਰ-ਕੂਲਡ ਬ੍ਰੱਸ਼ਲੈੱਸ ਡੀਸੀ ਮੋਟਰ ਲਗਾਈ ਹੈ, ਜੋ 33.5 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਇਸ ਦੀ ਟਾਪ ਸਪੀਡ 147 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਨੂੰ ਭਾਰਤ ’ਚ ਹੁਣ ਤਕ ਦੀ ਸਭ ਤੋਂ ਤੇਜ਼ ਬਾਈਕ ਕਿਹਾ ਜਾ ਰਿਹਾ ਹੈ। ਇਹ ਬਾਈਕ 0-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ ’ਚ 2.9 ਸੈਕਿੰਡ ਦਾ ਸਮਾਂ ਲੈਂਦੀ ਹੈ, ਉਥੇ ਹੀ 0-100 ਕਿਲੋਮੀਟਰ ਦੀ ਰਫਤਾਰ ਫੜਨ ’ਚ ਇਸ ਨੂੰ 7.5 ਸੈਕਿੰਡ ਦਾ ਸਮਾਂ ਲੱਗਦਾ ਹੈ। 

Revolt RV400
RV400 ਇਲੈਕਟ੍ਰਿਕ ਬਾਈਕ ’ਚ 3kW ਦੀ ਮੋਟਰ ਅਤੇ 3.24kW ਲੀਥੀਅਮ ਆਇਨ ਬੈਟਰੀ ਦਿੱਤੀ ਗਈਹੈ। ਇਸ ਦੀ ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਹੈ। ਇਕ ਵਾਰ ਫੁਲ ਚਾਰਜ ਹੋਣ ’ਤੇ 156 ਕਿਲੋਮੀਟਰ ਤਕ ਚੱਲੇਗੀ। ਇਸ ਨੂੰ ਬਾਈਕ ਦੇ ਨਾਲ ਮਿਲਣ ਵਾਲੇ ਚਾਰਜਿੰਗ ਕੇਬਲ ਦੇ ਨਾਲ ਰੈਗੁਲਰ ਐਂਪੀਅਰ ਪਲੱਗ ਪੁਆਇੰਟ ’ਤੇ ਚਾਰਜ ਕੀਤਾ ਜਾ ਸਕਦਾ ਹੈ। ਯਾਨੀ ਇਸ ਬਾਈਕ ਨੂੰ ਤੁਸੀਂ ਕਿਤੇ ਵੀ ਚਾਰਜ ਕਰ ਸਕੇਦ ਹੋ। ਬਾਈਕ ਦੀ ਬੈਟਰੀ ’ਤੇ 8 ਸਾਲ ਜਾਂ 1.5 ਲੱਖ ਕਿਲੋਮੀਟਰ ਦੀ ਵਾਰੰਟੀ ਹੈ। ਇਸ ਤੋਂ ਇਲਾਵਾ ਕੰਪਨੀ 3 ਸਾਲ ਜਾਂ 30 ਹਜ਼ਾਰ ਕਿਲੋਮੀਟਰ ਤਕ ਫ੍ਰੀ ਮੈਂਨਟੇਨੈਂਸ ਦਾ ਫਾਇਦਾ ਦੇ ਰਹੀ ਹੈ। 

ਇਸ ਤੋਂ ਇਲਾਵਾ ਬਾਈਕ ’ਤੇ 5 ਸਾਲ ਜਾਂ 75 ਹਜ਼ਾਰ ਕਿਲੋਮੀਟਰ ਤਕ ਦੀ ਵਾਰੰਟੀ ਅਤੇ ਫ੍ਰੀ ਇੰਸ਼ੋਰੈਂਸ ਮਿਲੇਗੀ। RV400 ਦੀ ਐਕਸ-ਸ਼ੋਅਰੂਮ ਕੀਮਤ 98,999 ਰੁਪਏ ਹੈ। ਉਥੇ ਹੀ ਕੰਪਨੀ ਦੇ ਯੂਨੀਕ ਪੇਮੈਂਟ ਪਲਾਨ ਤਹਿਤ RV400 ਦੇ ਸ਼ੁਰੂਆਤੀ ਮਾਡਲ ਲਈ ਗਾਹਕ ਨੂੰ ਹਰ ਮਹੀਨੇ 3,499 ਰੁਪਏ ਅਤੇ ਟਾਪ ਮਾਡਲ ਲਈ 3,999 ਰੁਪਏ ਦੇਣੇ ਹੋਣਗੇ। ਇਹ ਪੇਮੈਂਟ ਸਿਰਫ 37 ਮਹੀਨਿਆਂ ਤਕ ਦੇਣੀ ਹੋਵੇਗੀ। 

22Kymco iFlow
ਤਾਈਵਾਨੀ ਕੰਪਨੀ 22Kymco ਨੇ ਭਾਰਤੀ ਬਾਜ਼ਾਰ ’ਚ ਹੁਣ ਤਕ ਦਾ ਸਭ ਤੋਂ ਪਾਵਰਫੁਲ ਸਕੂਟਰ ਲਾਂਚ ਕੀਤਾ ਹੈ। ਇਨ੍ਹਾਂ ’ਚ iFlow ਇਕ ਇਲੈਕਟ੍ਰਿਕ ਸਕੂਟਰ ਹੈ, ਜਿਸ ਨੂੰ ਪਹਿਲੀ ਵਾਰ 2018 ਦੇ ਆਟੋ ਐਕਸਪੋ ’ਚ ਸ਼ੋਅਕੇਸ ਕੀਤਾ ਗਿਆ ਸੀ। ਇਹ ਸਕੂਟਰ ਆਰਟੀਫੀਸ਼ੀਅਲ ਇੰਟੈਂਲੀਜੈਂਸ ਨੂੰ ਸੁਪੋਰਟ ਕਰੇਗਾ। iFlow ਸਕੂਟਰ 6 ਰੰਗਾਂ- ਰੋਗ ਮੈਟ ਬਲਿਊ, ਫਿਊਰੀ ਰੈੱਡ, ਰਾਈਜਿਨ ਬਲੈਕ, ਮੂਨ ਲਾਈਟ ਸਿਲਵਰ ਅਤੇ ਵਾਈਟ ਡੋਵ ਰੰਗ ’ਚ ਮਿਲੇਗਾ। ਉਥੇ ਹੀ ਇਸ ਦੇ ਬੈਟ ’ਚ ਦੋ ਹੈਲਮੇਟ ਰੱਖੇ ਜਾ ਸਕਦੇ ਹਨ। 

ਸਕੂਟਰ ਦੇ ਕਰੂਜ਼ ਅਤੇ ਡ੍ਰੈਗ ਮੋਡ ਦੇ ਨਾਲ ਰਿਵਰਸ ਅਸਿਸਟ ਮੋਡ ਵੀ ਮਿਲੇਗਾ। ਸਿੰਗਲ ਚਾਰਜਿੰਗ ’ਚ ਸਕੂਟਰ 160 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਉਥੇ ਹੀ ਸਿਰਫ 0.4 ਸੈਕਿੰਡ ’ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਇਸ ਵਿਚ 2.1 kW ਦੀ ਮੋਟਰ ਲੱਗੀ ਹੈ ਜੋ 90 ਐੱਨ.ਐੱਮ. ਦਾ ਟਾਰਕ ਦੇਵੇਗੀ। ਇਸ ਵਿਚ ਹਲਕੀ ਲੀਥੀਅਮ ਆਇਨ ਬੈਟਰੀ ਲੱਗੀ ਹੈ ਜਿਸ ਦਾ ਭਾਰ 5 ਕਿਲੋਗ੍ਰਾਮ ਹੈ ਅਤੇ ਸਿਰਫ 1 ਘੰਟੇ ’ਚ ਫੁਲ ਚਾਰਜ ਹੋ ਜਾਂਦੀ ਹੈ। ਇਸ ਦੀ ਕੀਮਤ 90 ਹਜ਼ਾਰ ਰੁਪਏ ਰੱਖੀ ਗਈ ਹੈ। 

Okinawa Lite
ਇਲੈਕਟ੍ਰਿਕ ਸਕੂਟਰ ਬਣਾਉਣ ਵਾਲੀ ਕੰਪਨੀ Okinawa ਨੇ ਘੱਟ ਕੀਮਤ ’ਚ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਕੂਟਰ ਨੂੰ ਔਰਤਾਂ ਅਤੇ ਨੌਜਵਾਨਾਂ ਨੂੰ ਧਿਆਨ ’ਚ ਰੱਖ ਕੇ ਲਾਂਚ ਕੀਤਾ ਹੈ। ਇਸ ਸਕੂਟਰ ’ਚ ਅਲੱਗ ਹੋਣ ਵਾਲੀ ਲੀਥੀਅਮ ਆਇਨ ਬੈਟਰੀ ਲੱਗੀ ਹੈ। ਕੰਪਨੀ ਇਸ ਸਕੂਟਰ ਦੀ ਮੋਟਰ ਅਤੇ ਬੈਟਰੀ ’ਤੇ 3 ਸਾਲ ਦੀ ਵਾਰੰਟੀ ਦੇ ਰਹੀ ਹੈ। ਇਸ ਸਕੂਟਰ ’ਚ 250 ਵਾਟ ਦੀ ਵਾਟਰਪਰੂਫ BLDC ਮੋਟਰ ਲੱਗੀ ਹੈ, ਜਿਸ ਨੂੰ 40 ਵੋਲਟ ਦੀ 1.25 ਕਿਲੋਵਾਟ ਦੀ ਲੀਥੀਅਮ ਆਇਨ ਬੈਟਰੀ ਪਾਵਰ ਦਿੰਦੀ ਹੈ। ਇਹ ਬੈਟਰੀ ਐਂਟੀ ਥੈੱਫਟ ਫੀਚਰ ਨਾਲ ਆਉਂਦੀ ਹੈ। 

ਕੰਪਨੀ ਨੇ Okinawa Lite ਦੀ ਐਕਸ-ਸ਼ੋਅਰੂਮ ਕੀਮਤ 59,990 ਰੁਪਏ ਰੱਖੀ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਫੁਲ ਚਾਰਜਿੰਗ ’ਤੇ ਇਹ 50 ਤੋਂ 60 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਲੈਂਦਾ ਹੈ। ਉਥੇ ਹੀ ਬੈਟਰੀ ਫੁਲ ਚਾਰਜਿੰਗ ’ਚ 4-5 ਘੰਟੇ ਦਾ ਸਮਾਂ ਲੈਂਦੀ ਹੈ। 

Avan Trend E
ਇਹ ਸਕੂਟਰ ਸਿਰਫ 2 ਤੋਂ 4 ਘੰਟੇ ’ਚ ਫੁਲ ਚਾਰਜ ਹੋ ਜਾਂਦਾ ਹੈ ਅਤੇ ਫੁਲ ਚਾਰਜ ’ਚ ਇਹ 110 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਟਾਪ ਸਪੀਡ 45 ਕਿਲੋਮੀਟਰ ਪ੍ਰੰਤੀ ਘੰਟਾ ਹੈ। ਇਸ ਵਿਚ ਡਬਲ ਲੀਥੀਅਮ ਆਇਨ ਬੈਟਰੀ ਲੱਗੀ ਹੈ ਇਸ ਦੇ ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕ ਲੱਗੀ ਹੈ। ਇਸ ਤੋਂ ਇਲਾਵਾ ਇਸ ਵਿਚ ਹਾਈਡ੍ਰੋਲਿਕ ਟੈਲੀਸਕੋਪਿਕ ਸਸਪੈਂਸ਼ਨ ਦਿੱਤੇ ਗਏ ਹਨ। ਇਸ ਵਿਚ 16.3 ਇੰਚ ਦੇ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਇਸ ਦਾ ਡਿਜ਼ਾਈਨ ਔਸਤ ਹੈ ਪਰ ਫੀਚਰਜ਼ ਕਾਫੀ ਬਿਹਤਰ ਮਿਲਦੇ ਹਨ। ਇਸ ਦੀ ਐਕਸ-ਸ਼ੋਅਰੂਮ ਕੀਮਤ 56,900 ਰੁਪਏ ਹੈ। 

Rowwet Trono
ਇਸ ਇਲੈਕਟ੍ਰਿਕ ਬਾਈਕ ’ਚ 72 ਵੋਲਟ, 40 ਐਂਪੀਅਰ ਦੀ ਬੈਟਰੀ ਅਤੇ 3,000 ਵਾਟ ਦੀ ਮੋਟਰ ਦਿੱਤੀ ਗਈ ਹੈ। ਇਸ ਬਾਈਕ ਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਵਿਚ ਫਰੰਟ ਅਤੇ ਰੀਅਰ ’ਚ ਡਿਸਕ ਬ੍ਰੇਕ ਦਿੱਤੀ ਗਈਹੈ। ਇਸ ਬਾਈਕ ਦੀ ਰੇਂਜ 45 ਕਿਲੋਮੀਟਰ ਦੀ ਰਫਤਾਰ ’ਤੇ 100 ਕਿਲੋਮੀਟਰ ਦੀ ਹੈ। ਇਸ ਵਿਚ ਟੈਲੀਸਕੋਪਿਕ ਸਸਪੈਂਸ਼ਨ, ਡੀ.ਆਰ.ਐੱਲ. ਦੇ ਨਾਲ ਪ੍ਰਾਜੈਕਟਰ ਹੈੱਡਲੈਂਪ, ਸਟਾਈਲਿਸ਼ ਅਲੌਏ ਵ੍ਹੀਲਜ਼, ਡਿਊਲ ਡਿਸਕ ਬ੍ਰੇਕ ਅਤੇ ਆਰਾਮਦਾਇਕ ਰੀਅਰ ਸੀਟਮ ਮਿਲੇਗੀ। ਇਸ ਬਾਈਕ ਦੀ ਕੀਮਤ 1.50 ਲੱਖ ਰੁਪਏ ਦੇ ਕਰੀਬ ਹੈ।