Jeep Wrangler ਦਾ ਕੈਬਨ ਸਪਾਈ ਕੈਮਰੇ ''ਚ ਹੋਇਆ ਕੈਦ, ਅਗਲੇ ਸਾਲ ਹੋਵੇਗੀ ਲਾਂਚ

05/19/2017 3:50:42 PM

ਜਲੰਧਰ- ਅਮਰੀਕਾ ਦੀ ਕਾਰ ਨਿਰਮਾਤਾ ਕੰਪਨੀ ਜੀਪ ਦੀ ਨਵੀਂ ਐੱਸ ਯੂ ਵੀ ਰੈਂਗਲਰ ਦਾ ਗਾਹਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਮਤਾਬਕ ਇਸ ਨਵੀਂ JL ਸੀਰੀਜ SUV  ਦੇ ਕੈਬਨ ਦੀਆਂ ਤਸਵੀਰਾਂ ਸਪਾਈ ਕੈਮਰੇ ''ਚ ਕੈਦ ਹੋਈਆਂ ਹਨ।  ਮੌਜੂਦਾ ਰੈਂਗਲਰ  (JK ਸੀਰੀਜ਼) ਅਮਰੀਕਾ ''ਚ ਸਾਲ 2006 ਤੋਂ ਵਿਕਰੀ ਲਈ ਉਪਲੱਬਧ ਹੈ ਅਤੇ ਭਾਰਤ ''ਚ ਇਸ ਨੂੰ ਅਗਸਤ 2016 ''ਚ ਪੇਸ਼ ਕੀਤਾ ਗਿਆ ਸੀ। JL ਸੀਰੀਜ਼ ਰੈਂਗਲਰ ਦਾ ਡੈਸ਼ਬੋਰਡ ਲਗਭਗ ਮੌਜੂਦਾ ਜੀਪ ਵਰਗਾ ਹੀ ਦਿਸਦਾ ਹੈ।

CBU ਰੂਟ ਦੇ ਰਾਹੀਂ ਹੋਵੇਗੀ ਇੰਪੋਰਟ :
JL ਸੀਰੀਜ਼ ਰੈਂਗਲਰ ਦਾ ਪ੍ਰੋਡਕਸ਼ਨ ਇਸ ਸਾਲ 2017 ਤੋਂ ਸ਼ੁਰੂ ਹੋਵੇਗਾ। ਇਸ ਨੂੰ ਅਗਲੇ ਸਾਲ ਹੋਣ ਵਾਲੇ ਡੇ-ਟਰਾਇਟ ਮੋਟਰ ਸ਼ੋਅ-2018 ਦੇ ਦੌਰਾਨ ਲਾਂਚ ਕੀਤਾ ਜਾ ਸਕਦਾ ਹੈ। ਭਾਰਤ ''ਚ ਨਵੀਂ ਰੈਂਗਲਰ ਨੂੰ ਅਗਲੇ ਸਾਲ ਉਤਾਰਿਆ ਜਾ ਸਕਦਾ ਹੈ ਅਤੇ ਇਸ ਨੂੰ ਕੰਪਲੀਟਲੀ ਬਿਲਡ ਯੂਨਿਟ (CBU) ਰੂਟ ਰਾਹੀਂ ਇੱਥੇ ਵੇਚਿਆ ਜਾਵੇਗਾ।

ਕੀ ਕੁੱਝ ਹੈ ਖਾਸ

ਜੀਪ ਦੀ ਨਵੀਂ ਰੈਂਗਲਰ ਦਾ ਡੈਸ਼ਬੋਰਡ ਅਤੇ ਸੈਂਟਰਲ ਕੰਸੋਲ ਪਹਿਲਾਂ ਦੀ ਤਰ੍ਹਾਂ ਹੀ ਵਰਟਿਕਲ ਸ਼ੇਪ ਦੀ ਤਰ੍ਹਾਂ ਹੀ ਹੈ , ਪਰ ਕੁੱਝ ਬਦਲਾਵ ਵੀ ਕੀਤੇ ਗਏ ਹਨ। ਇੰਟੀਰਿਅਰ ''ਚ ਇੰਫੋਟੇਨਮੇਂਟ ਸਿਸਟਮ ਨੂੰ 13 ਵੇਂਟਸ ''ਚ ਰੱਖਿਆ ਗਿਆ ਹੈ। ਮੌਜੂਦਾ ਮਾਡਲ ''ਚ ਪਹਿਲਾਂ ਇਹ 13 ਵੇਂਟਸ ਦੇ ਉਪਰ ਆਉਂਦਾ ਸੀ। ਸੈਂਟਰ ਕੰਸੋਲ ''ਤੇ 13 ਵੇਂਟਸ ਕੰਟਰੋਲਸ ਦੇ ਹੇਠਾਂ ਦੀ ਵੱਲ ਵੀ ਕੁੱਝ ਫੰਕਸ਼ਨ ਦਿੱਤੇ ਗਏ ਹਨ।