ਫੋਟੋਗ੍ਰਾਫੀ ਸਿੱਖਣ ਵਾਲਿਆਂ ਲਈ 2016 ਦੇ ਬੈਸਟ DSLRs
Tuesday, Dec 27, 2016 - 11:21 AM (IST)

ਜਲੰਧਰ- ਜੇਕਰ ਤੁਸੀਂ ਸਮਾਰਟਫੋਨ ਅਤੇ ਕਾਂਪੈਕਟ ਕੈਮਰੇ ਨਾਲ ਫੋਟੋਗ੍ਰਾਫੀ ਕਰਦੇ ਹੋ ਅਤੇ ਇਕ ਡੀ. ਐੱਸ. ਐੱਲ. ਆਰ. (ਡਿਜੀਟਲ ਸਿੰਗਲ-ਲੈਂਜ਼ ਰਿਫਲੈੱਕਸ ਕੈਮਰਾ) ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਲਿਸਟ ਤੁਹਾਡੇ ਕੰਮ ਆ ਸਕਦੀ ਹੈ। ਬਾਜ਼ਾਰ ''ਚ ਬਹੁਤ ਸਾਰੇ ਡੀ. ਐੱਸ. ਐੱਲ. ਆਰ. ਕੈਮਰੇ ਉਪਲੱਬਧ ਹਨ ਪਰ ਇਨ੍ਹਾਂ ''ਚੋਂ ਕੁਝ ਡੀ. ਐੱਸ. ਐੱਲ. ਆਰ. ਕੈਮਰੇ ਬਿਗੀਨਰਸ ਲਈ ਬੈਸਟ ਹੋ ਸਕਦੇ ਹਨ।
ਆਓ ਇਕ ਨਜ਼ਰ ਮਾਰਦੇ ਹਾਂ 2016 ਦੇ ਬੈਸਟ ਡੀ. ਐੱਸ. ਐੱਲ. ਆਰ. ਕੈਮਰਿਆਂ ''ਤੇ ਜੋ ਸ਼ੁਰੂਆਤੀ ਫੋਟੋਗ੍ਰਾਫਰਾਂ ਦੀ ਪਹਿਲੀ ਪਸੰਦ ਬਣ ਸਕਦੇ ਹਨ-
Nikon D3400
ਨਿਕਾਨ ਨੇ ਇਸ ਕੈਮਰੇ ਨੂੰ ਸਾਲ 2016 ਦੀ ਸ਼ੁਰੂਆਤ ''ਚ ਲਾਂਚ ਕੀਤਾ ਸੀ ਇਹ ਡੀ. ਐੱਸ. ਐੱਲ. ਆਰ. ਬਲੂਟੁੱਥ ਫੀਚਰ ਦੇ ਨਾਲ ਆਉਂਦਾ ਹੈ ਤਾਂ ਜੋ ਫਾਈਲਾਂ ਨੂੰ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕੇ। ਸੋਸ਼ਲ ਸਾਈਟਾਂ ''ਤੇ ਆਪਣੀ ਫੋਟੋਗ੍ਰਾਫੀ ਸਕਿਲਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਲਈ ਇਹ ਇਕ ਬੈਸਟ ਬਜਟ ਡੀ. ਐੱਸ. ਐੱਲ. ਆਰ. ਹੈ। ਇਸ ਵਿਚ ਡੈਡੀਕੇਟਿਡ ਗਾਈਡ ਮੋਡ ਦਿੱਤਾ ਗਿਆ ਹੈ ਜੋ ਨਵੇਂ ਯੂਜ਼ਰਸ ਦੀ ਮਦਦ ਕਰਦਾ ਹੈ। ਜਦੋਂ ਤੱਕ ਫੋਟੋਗ੍ਰਾਫੀ ਕਰਨ ਦੇ ਟਿਪਸ ਸਿੱਖ ਰਹੇ ਹੋ ਉਦੋਂ ਤੱਕ ਇਸ ਵਿਚ ਆਟੋਮੈਟਿਕ ਅਤੇ ਸੈਂਸ ਮੋਡਸ ਦੀ ਵਰਤੋਂ ਕਰ ਸਕਦੇ ਹੋ।
ਡੀ3400 ''ਚ 24 ਮੈਗਾਪਿਕਸਲ ਦਾ ਵੱਡਾ ਏ. ਪੀ. ਐੱਸ.-ਸੀ. ਸੀ. ਐੱਮ. ਓ. ਐੱਸ. ਸੈਂਸਰ ਲੱਗਾ ਹੈ ਜੋ ਵੱਖ-ਵੱਖ ਲਾਈਟਿੰਗ ਕੰਡੀਸ਼ੰਜ਼ ''ਚ ਵੀ ਹਾਈ ਕੁਆਲਿਟੀ ਦੀਆਂ ਫੋਟੋਜ਼ ਖਿੱਚਦਾ ਹੈ। ਆਈ. ਐੱਸ. ਓ. ਰੇਂਜ ਨੂੰ 100 ਤੋਂ 256000 ਤੱਕ ਵਧਾ ਸਕਦੇ ਹੋ ਅਤੇ ਫੁੱਲ-ਐੱਚ. ਡੀ. ਵੀਡੀਓ ਸ਼ੂਟ ਕਰਨ ਲਈ ਇਹ ਕੈਮਰਾ ਬਿਹਤਰੀਨ ਹੈ। ਆਪਟੀਕਲ ਵਿਊਫਾਈਂਡਰ ਅਤੇ 3-ਇੰਚ ਦੀ ਐੱਲ. ਸੀ. ਡੀ. ਵਾਲੇ ਡੀ3400 ਦੀ ਕੀਮਤ 31,450 ਰੁਪਏ ਹੈ।
Canon 1300D
ਕੈਨਨ ਨੇ ਸਮਾਰਟਫੋਨ ਨਾਲ ਫੋਟੋਗ੍ਰਾਫੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਕੈਮਰੇ ਨੂੰ ਲਾਂਚ ਕੀਤਾ ਹੈ। ਇਸ ਵਿਚ 18 ਮੈਗਾਪਿਕਸਲ ਏ. ਪੀ. ਐੱਸ.-ਸੀ. ਸੀ. ਐੱਮ. ਓ. ਐੱਸ. ਸੈਂਸਰ ਲੱਗਾ ਹੈ ਅਤੇ ਇਹ ਇਸਤੇਮਾਲ ਕਰਨ ''ਚ ਵੀ ਆਸਾਨ ਹੈ। ਆਟੋਮੈਟਿਕ ਅਤੇ ਮੈਨੂਅਲ ਮੋਡਸ ਦੇ ਸਹਾਰੇ ਇਸ ਵਿਚ ਬਹੁਤ ਸਾਰੇ ਸੈਂਸ ਮੋਡਸ ਮਿਲਦੇ ਹਨ। ਯੂਜ਼ਰ ਦੀ ਮਦਦ ਲਈ ਫੀਚਰ ਗਾਈਡ ਮੋਡ ਵੀ ਦਿੱਤਾ ਗਿਆ ਹੈ।
ਇਹ ਕੈਮਰਾ 30 ਫਰੇਮ ਪ੍ਰਤੀ ਸੈਕਿੰਡ ''ਤੇ ਫੁੱਲ-ਐੱਚ. ਡੀ. ਵੀਡੀਓ ਵੀ ਰਿਕਾਰਡ ਕਰਦਾ ਹੈ। ਇਸ ਵਿਚ ਬਿਲਟ-ਇਨ ਵਾਈ-ਫਾਈ ਅਤੇ ਐੱਨ. ਐੱਫ. ਸੀ. ਫੀਚਰ ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ ਫੋਟੋ ਨੂੰ ਸਮਾਰਟਫੋਨ, ਟੈਬਲੇਟਸ ਅਤੇ ਸ਼ੇਅਰ ''ਤੇ ਐਡਿਟ ਵੀ ਕਰ ਸਕਦੇ ਹੋ। ਕੈਨਨ 1300ਡੀ ''ਚ ਬਹੁਤ ਸਾਰੇ ਲੈਂਜ਼ ਵਰਤੇ ਜਾ ਸਕਦੇ ਹਨ ਅਤੇ ਇਸ ਦੀ ਸ਼ੁਰੂਆਤੀ ਕੀਮਤ 21,399 ਰੁਪਏ ਹੈ।
Sony A68
ਇਸ ਵਿਚ 24 ਮੈਗਾਪਿਕਸਲ ਏ. ਪੀ. ਐੱਸ.-ਸੀ. ਸੀ. ਐੱਮ. ਓ. ਐੱਸ. ਸੈਂਸਰ ਲੱਗਾ ਹੈ। ਇਸ ਦੀ 100-25,600 ਤੱਕ ਆਈ. ਐੱਸ. ਓ. ਰੇਂਜ ਹਾਈ ਕੁਆਲਿਟੀ ਫੋਟੋਜ਼ ਖਿੱਚਣ ''ਚ ਮਦਦ ਕਰਦੀ ਹੈ। ਇਹ 30 ਫਰੇਮ ਪ੍ਰਤੀ ਸੈਕਿੰਡ ''ਤੇ ਫੁੱਲ-ਐੱਚ. ਡੀ. ਵੀਡੀਓ ਸ਼ੂਟ ਕਰਨ ''ਚ ਵੀ ਸਮਰੱਥ ਹੈ। ਇਮੇਜ ਸਟੇਬਿਲਾਈਜ਼ੇਸ਼ਨ ਹੋਣ ਕਾਰਨ ਕੈਮਰਾ ਹਿੱਲਣ ''ਤੇ ਵੀ ਫੋਟੋਜ਼ ਬਿਹਤਰ ਆਉਂਦੀ ਹੈ। ਆਟੋਫੋਕਸ ਸਿਸਟਮ ਅਤੇ 79 ਫੇਸ ਡਿਟੈਕਸ਼ਨ ਪੁਆਇੰਟਸ ਦੇ ਨਾਲ ਏ68 ਇਕ ਬਿਹਤਰੀਨ ਕੈਮਰਾ ਹੈ। ਇਸ ਤੋਂ ਇਲਾਵਾ ਇਸ ਡੀ. ਐੱਸ. ਐੱਲ. ਆਰ. ''ਚ ਐੱਲ. ਸੀ. ਡੀ. ਮਾਨੀਟਰ ਅਤੇ ਇਲੈਕਟ੍ਰੋਨਿਕ ਓ. ਐੱਲ. ਈ. ਡੀ. ਇਲੈਕਟ੍ਰੋਨਿਕ ਵਿਊਫਾਈਂਡਰ ਵੀ ਲੱਗਾ ਹੈ। ਟ੍ਰੈਡੀਸ਼ਨਲ ਫਲੋਪਿੰਗ ਮਿਰਰ ਦੀ ਥਾਂ ਇਸ ਵਿਚ ਟ੍ਰਾਂਸਲੂਸੈਂਟ ਮਿਰਰ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਸ ਦੀ ਕੀਮਤ 55,990 ਰੁਪਏ ਹੈ।
Nikon D5600
ਇਹ ਨਿਕਾਨ ਡੀ3400 ਦਾ ਉੱਤਮ ਵਰਜ਼ਨ ਹੈ ਅਤੇ ਇਸ ਨੂੰ (ਨਿਕਾਨ ਡੀ5600) ਪਿਛਲੇ ਮਹੀਨੇ ਹੀ ਭਾਰਤ ''ਚ ਲਾਂਚ ਕੀਤਾ ਗਿਆ ਹੈ। ਮਿਡ ਰੇਂਜ ਕੈਮਰੇ ਦੀ ਤਰ੍ਹਾਂ ਇਸ ਵਿਚ ਸਨੈਪਬ੍ਰਿਜ ਟੈਕਨਾਲੋਜੀ ਦਿੱਤੀ ਗਈ ਹੈ। ਡੀ5600 ''ਚ ਬਲੂਟੁੱਥ ਅਤੇ ਵਾਈ-ਫਾਈ ਕੁਨੈਕਟੀਵਿਟੀ ਦਿੱਤੀ ਗਈ ਹੈ। ਇਸ ਕੈਮਰੇ ਦੇ ਬਹੁਤ ਸਾਰੇ ਫੀਚਰਜ਼ ਡੀ3400 ਨਾਲ ਮਿਲਦੇ ਹਨ। ਜਿਵੇਂ 24 ਮੈਗਾਪਿਕਸਲ ਏ. ਪੀ. ਐੱਸ.-ਸੀ. ਸੈਂਸਰ, ਆਈ. ਐੱਸ. ਓ. ਰੇਂਜ (100 ਤੋਂ 25,600 ਤੱਕ) ਅਤੇ 5 ਫਰੇਮ ਪ੍ਰਤੀ ਸੈਕਿੰਡ ''ਤੇ ਬਸਰਟ ਸ਼ੂਟਿੰਗ ਦੀ ਸਮਰੱਥਾ। ਇਸ ਦੇ ਨਾਲ ਹੀ ਡੀ5600 ''ਚ ਬਹੁਤ ਸਾਰੇ ਅਜਿਹੇ ਫੀਚਰਜ਼ ਹਨ ਜੋ ਡੀ3400 ''ਚ ਦੇਖਣ ਨੂੰ ਨਹੀਂ ਮਿਲਦੇ ਹਨ ਜਿਨ੍ਹਾਂ ''ਚੋਂ ਇਕ ਹੈ ਬਿਹਤਰੀਨ ਆਟੋਫੋਕਸ ਸਿਸਟਮ। ਇਸ ਦੇ ਨਾਲ ਹੀ 18-55 ਐੱਮ. ਐੱਮ. ਕਿੱਟ ਲੈਂਜ਼ ਦੇ ਨਾਲ ਆਉਣ ਵਾਲੇ ਨਿਕਾਨ ਡੀ5600 ਦੀ ਭਾਰਤ ''ਚ ਕੀਮਤ 58,950 ਰੁਪਏ ਹੈ।
Canon 750D
ਜੇਕਰ ਤੁਸੀਂ ਉਨ੍ਹਾਂ ਲੋਕਾਂ ''ਚੋਂ ਹੋ ਜੋ 1300ਡੀ ਤੋਂ ਬਿਹਤਰੀਨ ਕੈਮਰਾ ਚਾਹੁੰਦੇ ਹੋ ਅਤੇ ਕੈਨਨ ਨੂੰ ਛੱਡਣਾ ਨਹੀਂ ਚਾਹੁੰਦੇ ਤਾਂ ਕੈਨਨ 750ਡੀ ਵੱਲ ਆਪਣਾ ਰੁਖ ਕਰ ਸਕਦੇ ਹਨ। ਇਸ ਵਿਚ 24 ਮੈਗਾਪਿਕਸਲ ਏ. ਪੀ. ਐੱਸ.-ਸੀ. ਸੀ. ਐੱਮ. ਓ. ਐੱਸ. ਸੈਂਸਰ ਲੱਗਾ ਹੈ ਜਿਸ ਨਾਲ ਆਈ. ਐੱਸ. ਓ. ਰੇਂਜ 100 ਤੋਂ 12,800 ਤੱਕ ਮਿਲਦੀ ਹੈ। ਇਸ ਦੇ ਨਾਲ ਹੀ ਨਿਕਾਨ ਡੀ5600 ਦੀ ਤਰ੍ਹਾਂ 5 ਫਰੇਮ ਪ੍ਰਤੀ ਸੈਕਿੰਡ ''ਤੇ ਬਸਰਟ ਸ਼ੂਟਿੰਗ ਕਰ ਸਕਦੇ ਹੋ। ਇਸ ਵਿਚ ਵਾਈ-ਫਾਈ ਅਤੇ ਐੱਨ. ਐੱਫ. ਸੀ. ਵੀ ਦਿੱਤਾ ਗਿਆ ਹੈ। ਇਸ ਵਿਚ ਕੈਨਨ ਦੀ ਹਾਈਬ੍ਰਿਡ ਸੀ. ਐੱਮ. ਓ. ਐੱਸ. ਏ. ਐੱਫ. 999 ਟੈਕਨਾਲੋਜੀ ਦਿੱਤੀ ਗਈ ਹੈ। ਵੀਡੀਓ ਸ਼ੂਟ ਕਰਦੇ ਸਮੇਂ ਸਮੂਥ ਫੋਕਸ ਅਤੇ ਬਿਹਤਰੀਨ ਸਬਜੈਕਟ ਡ੍ਰੈਕਿੰਗ ਮਿਲਦੀ ਹੈ। ਇਹ 30 ਫਰੇਮ ਪ੍ਰਤੀ ਸੈਕਿੰਡ ''ਤੇ ਫੁੱਲ-ਐੱਚ. ਡੀ. ਵੀਡੀਓ ਹੀ ਸ਼ੂਟ ਕਰਦਾ ਹੈ। ਜੇਕਰ ਤੁਹਾਡਾ ਪਲਾਨ ਫੋਟੋਜ਼ ਅਤੇ ਵੀਡੀਓ ਸਕਿਲਸ ''ਚ ਸੁਧਾਰ ਕਰਨ ਦਾ ਹੈ ਤਾਂ ਇਹ ਬੈਸਟ ਆਪਸ਼ਨ ਹੈ। ਇਸ ਦੀ ਕੀਮਤ (ਸਿਰਫ ਬਾਡੀ) 49,995 ਰੁਪਏ ਹੈ।