10.or G2 ਭਾਰਤ ’ਚ ਲਾਂਚ, ਜਾਣੋ ਖੂਬੀਆਂ

06/29/2019 10:34:15 AM

ਗੈਜੇਟ ਡੈਸਕ– 10.or G2 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਡਿਊਲ ਰੀਅਰ ਕੈਮਰਾ ਅਤੇ ਕੁਆਲਕਾਮ ਸਨੈਪਡ੍ਰੈਗਨ 636 ਪ੍ਰਸੈਸਰ ਦੇ ਨਾਲ ਆਉਂਦਾ ਹੈ। ਨਵੇਂ ਟੈੱਨਔਰ ਫੋਨ ’ਚ 5,000mAh ਦੀ ਬੈਟਰੀ ਹੈ। ਇਸ ਬਾਰੇ ਫੁਲ-ਚਾਰਜ ਹੋਣ ’ਤੇ ਦੋ ਦਿਨ ਤਕ ਚੱਲਣ ਦਾ ਦਾਅਵਾ ਕੀਤਾ ਗਿਆ ਹੈ। Prime Day 2019 ਸਈ Amazon.in ਸਿਮਟਿਡ ਐਡੀਸ਼ਨ 10.or G2 ਨੂੰ ਲਿਆਉਣ ਵਾਲੀ ਹੈ। ਫੋਨ ਦੀ ਵਿਕਰੀ 15 ਜੁਲਾਈ ਨੂੰ ਸ਼ੁਰੂ ਹੋਵੇਗੀ। ਹੈਂਡਸੈੱਟ ਨੂੰ ਚੀਨੀ ਕੰਪਨੀ OEM Wingtech ਦੁਆਰਾ ਬਣਾਇਆ ਗਿਆ ਹੈ। 

10.or G2 ਦੀ ਭਾਰਤ ’ਚ ਸੇਲ
ਟੈੱਨਔਰ ਜੀ2 ਦੀ ਕੀਮਤ ਦਾ ਖੁਲਾਸਾ ਅਜੇ ਨਹੀਂ ਹੋਇਆ। ਹਾਲਾਂਕਿ, ਐਮਾਜ਼ਾਨ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਲਿਮਟਿਡ ਐਡੀਸ਼ਨ 10.or G2 ਡੇਅ ਸੇਲ ਦੌਰਾਨ ਉਪਲੱਬਧ ਕਰਵਾਇਆ ਜਾਵੇਗਾ। ਇਹ ਐਕਸਕਲੂਜ਼ਿਵ ਤੌਰ ’ਤੇ ਪਰਾਈਮ ਮੈਂਬਰਾਂ ਲਈ ਉਪਲੱਬਧ ਹੋਵੇਗਾ। ਲਿਮਟਿਡ ਐਡੀਸ਼ਨ 10.or G2 ਚਾਰਕੋਲ ਬਲੈਕ ਅਤੇ ਟਾਈਲੇਟ ਬਲਿਊ ਰੰਗ ’ਚ ਆਏਗਾ। ਫੋਨ ਦੋ ਰੈਮ ਵੇਰੀਐਂਟ- 4 ਜੀ.ਬੀ. ਅਤੇ 6 ਜੀ.ਬੀ. ਹਨ।

10.or G2 ਦੇ ਫੀਚਰਜ਼
ਡਿਊਲ ਸਿਮ 10.or G2 ਐਂਡਰਾਇਡ ’ਤੇ ਚੱਲਦਾ ਹੈ। ਫੋਨ ’ਚ 6.18 ਇਚ ਦੀ ਫੁੱਲ-ਐੱਚ.ਡੀ. ਪਲੱਸ (1080x2246 ਪਿਕਸਲ) ਡਿਸਪਲੇਅ ਹੈ। ਫੋਨ 2.5 ਡੀ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨਨਾਲ ਆਉਂਦਾ ਹੈ। ਫੋਨ ’ਚ ਆਕਟਾ-ਕੋਰ ਸਨੈਪਡ੍ਰੈਗਨ 636 ਪ੍ਰੋਸੈਸਰ ਦੇ ਨਾਲ ਐਡਰੀਨੋ 509 ਜੀ.ਪੀ.ਯੂ. ਹੈ। ਨਾਲ ਹੀ 4 ਜੀ.ਬੀ. ਅਤੇ 6 ਜੀ.ਬੀ. ਰੈਮ ਦਿੱਤੀ ਗਈ ਹੈ।

ਫੋਟੋ ਅਤੇ ਵੀਡੀਓ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਸੈਂਸਰ 16 ਮੈਗਾਪਿਕਸਲ ਦਾ ਹੈ ਅਤੇ ਸੈਕੇਂਡਰੀ ਸੈਂਸਰ 5 ਮੈਗਾਪਿਕਸਲ ਦਾ। ਕੈਮਰਾ ਸੈੱਟਅਪ ਐੱਲ.ਈ.ਡੀ. ਫਲੈਸ਼ ਦੇ ਨਾਲ ਆਉਂਦਾ ਹੈ। ਫੋਨ ’ਚ ਫਲੈਸ਼ ਦੇ ਨਾਲ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। 

10.or G2 ਦੀ ਇਨਬਿਲਟ ਸਟੋਰੇਜ 64 ਜੀ.ਬੀ. ਹੈ ਜਿਸ ਨੂੰ ਲੋੜ ਪੈਣ ’ਤੇ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਦੀ ਬੈਟਰੀ 5,000mAh ਦੀ ਹੈ ਜੋ 15 ਵਾਟ ਦੀ ਫਾਸਟ ਚਾਰਿਜੰਗ ਸਪੋਰਟ ਕਰਦੀ ਹੈ।