ਅਸਾਨ ਤਰੀਕੇ ਨਾਲ ਬਣਾਓ ਲਿਲੀ ਫੁੱਲਾਂ ਦੇ ਸੈਂਡਵਿਚ

09/13/2016 11:38:32 AM

ਜਲੰਧਰ — ਸੈਂਡਵਿਚ ਬਹੁਤ ਸਾਰੇ ਤਰੀਕਿਆਂ ਦੇ ਹੁੰਦੇ ਹਨ। ਪਰ ਫੁੱਲਾਂ ਵਾਲਾ ਸੈਂਡਵਿਚ ਪਹਿਲੀ ਵਾਰ ਦੇਖਿਆ ਅਤੇ ਸੁਣਿਆ ਹੋਵੇਗਾ। ਇਸਨੂੰ ਘਰ ''ਚ ਵੀ ਬਣਾਇਆ ਜਾ ਸਕਦਾ ਹੈ। ਮਹਿਮਾਨਾਂ ਅੱਗੇ ਅਸੀਂ ਅਲੱਗ ਤਰੀਕੇ ਨਾਲ ਪਰੋਸ ਸਕਦੇ ਹਾਂ। ਆਓ ਜਾਣਦੇ ਹਾਂ ਇਸਨੂੰ ਘਰ ''ਚ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ :
4 ਸਲਾਇਸ ਸਫ਼ੈਦ ਬਰੈੱਡ
2 ਚਮਚ ਕ੍ਰੀਮ ਚੀਸ
1 ਗਾਜਰ
1 ਖੀਰਾ
1 ਚਮਚ ਚਾਟ ਮਸਾਲਾ
ਬਣਾਉਣ ਦੀ ਵਿਧੀ :
1. ਸਫ਼ੈਦ ਬਰੈੱਡ ਲਓ ਅਤੇ ਉਸਦੇ ਚਾਰੋਂ ਪਾਸਿਓਂ(ਭੂਰਾ ਹਿੱਸਾ) ਕੱਟ ਲਓ।   
2. ਬਰੈੱਡ ਦੇ ਸਫ਼ੈਦ ਹਿੱਸੇ ''ਤੇ ਕ੍ਰੀਮ ਚੀਸ ਲਗਾਓ ਅਤੇ ਇਕ ਕੋਰਨਰ ਫੜ ਕੇ ਰੋਲ ਕਰੋ ਜਿਸ ਨਾਲ ਉਹ ਕੋਣ ਦਾ ਅਕਾਰ ਲੈ ਲਵੇਗਾ।
3. ਗਾਜਰ ਨੂੰ ਛਿੱਲ ਕੇ ਉਸਨੂੰ ਲੰਬੇ ਟੁਕੜੇ ''ਚ ਕੱਟ ਲਓ ਅਤੇ ਇਸ ''ਤੇ ਨਮਕ ਅਤੇ ਚਾਟ ਮਸਾਲਾ ਛਿੜਕੋ।
4. ਲੰਬੇ ਅਤੇ ਪਤਲੇ ਕੱਟੇ ਖੀਰੇ ਦੇ ਟੁਕੜੇ ਨੂੰ ਤਣੇ ਦੀ ਤਰ੍ਹਾਂ ਲਗਾਓ ਜਾਂ ਤਸਵੀਰ ਦੀ ਤਰ੍ਹਾਂ ਸਜਾ ਸਕਦੇ ਹੋ।
5. ਤਿਆਰ ਲਿਲੀ ਸੈਂਡਵਿਚ ਨੂੰ ਪਰੋਸੋ।