ਪਿੰਡ ਨੂੰ ਵਿਕਾਸ ਦੇ ਕੰਮਾਂ ਲਈ ਫੰਡਾਂ ਦੀ ਕੋਈ ਥੋੜ ਨਹੀਂ ਆਉਣ ਦਿੱਤੀ ਜਾਵੇਗੀ: ਲਾਡੀ ਗਹਰੀ

01/03/2021 4:37:26 PM

ਫਿਰੋਜ਼ਪੁਰ (ਹਰਚਰਨ,ਬਿੱਟੂ): ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਕਾਂਗਰਸ ਸਰਕਾਰ ਵਲੋਂ ਪੰਜਾਬ ਦਾ ਵੱਡੀ ਪੱਧਰ ਤੇ ਵਿਕਾਸ ਕੀਤਾ ਜੋ ਅਕਾਲੀ ਸਰਕਾਰ ਦੌਰਾਨ ਕਦੀ ਨਹੀਂ ਹੋਇਆ। ਇਸ ਦੌਰਾਨ ਰਹਿੰਦੇ ਵਿਕਾਸ ਦੇ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਹ ਵਿਚਾਰ ਹਲਕਾ ਵਿਧਾਇਕ ਸਤਕਾਰ ਕੌਰ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਝੋਕ ਹਰੀ ਹਰ ਦੇ ਸਰਪੰਚ ਮਲੀਕਤ ਸਿੰਘ ਸੰਧੂ ਦੇ ਗ੍ਰਹਿ ਵਿਖੇ 20 ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਰਨ ਲਈ ਚੈੱਕ ਵੰਡਣ ਮੌਕੇ ਕਹੇ ਅਤੇ ਝੋਕ ਹਰੀ ਹਰ ਦੀ ਪੰਚਾਇਤ ਨੂੰ 36 ਲੱਖ 77ਹਜ਼ਾਰ 218 ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਇਨ੍ਹਾਂ ਨਾਲ ਪਵਨ ਪੀ.ਏ, ਗੁਰਜੰਟ ਸਿੰਘ ਪੀ.ਏ ਲਾਡੀ ਗਹਿਰੀ, ਸੁਖਦੇਵ ਸਿੰਘ ਸੰਧੂ, ਗੁਰਬਿੰਦਰ ਸਿੰਘ ਆਦਿ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਹਾਜ਼ਰ ਸਨ।  

ਇਸ ਮੌਕੇ ਗੁਰਪੀ੍ਰਤ ਸਿੰਘ ਨੰਬਰਦਾਰ ਨੇ ਪਿੰਡ ਦੇ ਹੋਏ ਵਿਕਾਸ ਤੇ ਚਾਨਣਾ ਪਾਇਆ ਅਤੇ ਪਿੰਡ ਵਿਚ ਅਧੂਰੇ ਕੰਮਾਂ ਦੀ ਜਾਣਕਾਰੀ ਦਿੱਤੀ। ਲਾਡੀ ਗਹਿਰੀ ਨੇ ਬੋਲਦਿਆਂ ਕਿਹਾ ਕਿ ਅੱਜ ਝੋਕ ਹਰੀ ਹਰ ਅਤੇ ਹਬੀਬ ਵਾਲਾ ਵਿਖੇ ਕੁਲ 44 ਪੰਚਾਇਤਾਂ ਨੂੰ 3 ਕਰੋੜ 40 ਲੱਖ ਰੁਪਏ ਦੇ ਚੈੱਕ ਵੰਡੇ ਜਾਣਗੇ ਤਾਂ ਜੋ ਰਹਿੰਦੇ ਵਿਕਾਸ ਦੇ ਕੰਮ ਪੂਰੇ ਹੋ ਸਕਣ। ਇਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੈ ਜੋ ਕਿ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਹਮੇਸ਼ਾ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਖੜ੍ਹੀ ਹੈ। ਜਦੋਂ ਤੱਕ ਬਿੱਲ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਕਾਂਗਰਸ ਸਰਕਾਰ ਕਿਸਾਨ ਦੇ ਹੱਕ ’ਚ ਲੜਦੀ ਰਹੇਗੀ। 

ਇਸ ਮੌਕੇ ਪਿੰਡ ’ਚ ਵੱਧ ਰਹੇ ਨਸ਼ੇ ਅਤੇ ਛੋਟੀ ਉਮਰ ਬੱਚੇ ਅਤੇ ਨੌਜਵਾਨੀ ਨਸ਼ੇ ਦੀ ਦਲਦਲ ਵਿਚ ਧਸ ਰਹੀ ਜਵਾਨੀ ਨੂੰ ਰੋਕਣ ਲਈ ਪਿੰਡ ਦੀਆਂ ਜਨਾਨੀਆਂ ਨੇ ਅਪੀਲ ਕੀਤੀ ਅਤੇ ਕਿਹਾ ਕਿ ਪਿੰਡ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਇਸ ਨੂੰ ਰੋਕਿਆ ਜਾਵੇ ਤਾਂ ਮੌਕੇ ਲਾਡੀ ਗਹਰੀ ਨੇ ਐੱਸ.ਐੱਚ.ਓ. ਕੁਲਗੜੀ ਨੂੰ ਆਦੇਸ਼ ਦਿੱਤੇ ਕਿ ਜੋ ਵਿਅਕਤੀ ਨਸ਼ੇ ਦਾ ਵਪਾਰ ਕਰਦਾ ਹੈ ਉਸ ਨੂੰ ਤਰੁੰਤ ਸਲਾਖਾ ਪਿੱਛੇ ਸੁੱਟਿਆ ਜਾਵੇ।

Shyna

This news is Content Editor Shyna