ਚੋਰਾਂ ਨੇ ਘਰ ''ਚ ਦਾਖ਼ਲ ਹੋ 5 ਲੱਖ ਨਕਦੀ ਸਮੇਤ ਚੋਰੀ ਕੀਤੇ ਗਹਿਣੇ

08/09/2022 6:09:47 PM

ਫਿਰੋਜ਼ਪੁਰ (ਕੁਮਾਰ,ਪਾਲ, ਗੁਲਾਟੀ) : ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ’ਚ ਬੀਤੀ ਅੱਧੀ ਰਾਤ ਚੋਰਾਂ ਨੇ ਇੱਕ ਘਰ ’ਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ, ਜਿਸ ਸੰਬੰਧੀ ਥਾਣਾ ਤਲਵੰਡੀ ਭਾਈ ਦੀ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਫਗਵਾੜਾ 'ਚ ਮੀਂਹ ਦੌਰਾਨ ਵੀ ਜਾਰੀ ਰਿਹਾ ਕਿਸਾਨਾਂ ਦਾ ਧਰਨਾ, ਕੌਮੀ ਰਾਜਮਾਰਗ ਦੀ ਸੜਕਾਂ 'ਤੇ ਗੁਜ਼ਾਰੀ ਰਾਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ.ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਅਤੇ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਦਰਸ਼ਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਕੋਟ ਕਰੋੜ ਕਲਾ ਨੇ ਦੱਸਿਆ ਹੈ ਕਿ ਬੀਤੀ ਅੱਧੀ ਰਾਤ ਚੋਰਾਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਕਮਰੇ ਵਿੱਚ ਪਈ ਵੱਡੀ ਪੇਟੀ ਅਤੇ ਅਲਮਾਰੀ ਵਿੱਚੋਂ 5 ਲੱਖ ਰੁਪਏ ਦੀ ਨਗਦੀ ਅਤੇ ਦੋ ਸੋਨੇ ਦੀਆਂ 2 ਮੁੰਦਰੀਆਂ ਚੋਰੀ ਕਰ ਲਈਆਂ। ਇਸ ਸੰਬੰਧ ਪੁਲਸ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤਾ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto