ਪਿਸਟਲ ਦੇਸੀ ਕੱਟਾ 315 ਬੋਰ ਅਤੇ ਸਕਾਰਪਿਓ ਗੱਡੀ ਸਣੇ ਇਕ ਗ੍ਰਿਫਤਾਰ

07/08/2022 5:59:37 PM

ਜ਼ੀਰਾ (ਰਾਜੇਸ਼ ਢੰਡ) : ਥਾਣਾ ਸਦਰ ਜ਼ੀਰਾ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 1 ਪਿਸਟਲ ਦੇਸੀ ਕੱਟਾ 315 ਬੋਰ ਤੇ ਸਕਾਰਪਿਓ ਗੱਡੀ ਸਮੇਤ ਗ੍ਰਿਫ਼ਤਾਰ ਕਰਕੇ ਉਸਕਤ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨੀਂ ਗਸ਼ਤ ਅਤੇ ਚੈਕਿੰਗ ਦੇ ਸਬੰਧ ’ਚ ਨੇੜੇ ਜਗ੍ਹਾ ਬਾਬਾ ਕਾਲਾ ਮਹਿਰ ਪਿੰਡ ਢੰਡੀਆਂ ਪਾਸ ਪੁੱਜੀ ਤਾਂ ਸਾਹਮਣੇ ਤੋਂ ਇਕ ਸਕਾਰਪਿਓ ਗੱਡੀ ਨੰਬਰ ਪੀਬੀ 11 ਏ. ਐੱਚ. 0020 ਜਿਸ ਨੂੰ ਨੌਜਵਾਨ ਚਲਾ ਰਿਹਾ ਸੀ, ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਗੱਡੀ ਦੀ ਇਕਦਮ ਬਰੇਕ ਲਗਾ ਕੇ ਪਿੱਛੇ ਮੁੜਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਮੁਲਜ਼ਮ ਨੂੰ ਸਮੇਤ ਉਕਤ ਸਕਾਰਪਿਓ ਗੱਡੀ ਦੇ ਕਾਬੂ ਕਰਕੇ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਨਿਰਵੈਰ ਸਿੰਘ ਉਰਫ ਨੈਲੀ ਪੁੱਤਰ ਜਲੰਧਰ ਸਿੰਘ ਵਾਸੀ ਪਿੰਡ ਚੱਬਾ ਦੱਸਿਆ। ਇਸ ਦੌਰਾਨ ਜਦੋਂ ਪੁਲਸ ਨੇ ਉਕਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਿਸਟਲ ਦੇਸੀ ਕੱਟਾ 315 ਬੋਰ ਤੇ 3 ਰੋਂਦ ਜ਼ਿੰਦਾ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Gurminder Singh

Content Editor

Related News