ਸਾਬਕਾ ਅੰਡਰ 19 ਨੈਸ਼ਨਲ ਕ੍ਰਿਕਟ ਖਿਡਾਰੀ ਨਸ਼ੇ ਵਾਲੀਆਂ ਗੋਲੀਆਂ ਸਣੇ ਫਡ਼ਿਆ

01/09/2021 11:03:44 AM

ਫਾਜ਼ਿਲਕਾ (ਨਾਗਪਾਲ): ਕਈ ਸਾਲ ਪਹਿਲਾਂ ਰਾਸ਼ਟਰੀ ਪੱਧਰ ਦੀ ਅੰਡਰ 19 ਕ੍ਰਿਕਟ ਟੀਮ ਲਈ ਚੁਣਿਆ ਗਿਆ ਪਰ ਸੱਟ ਵੱਜਣ ਦੇ ਕਾਰਣ ਫਿਟਨੈੱਸ ਟੈਸਟ ’ਚ ਨਾਕਾਮਯਾਬ ਰਹਿਣ ਕਾਰਣ ਨਿਰਾਸ਼ ਹੋ ਗਿਆ ਅਤੇ ਨਸ਼ਿਆਂ ਦੀ ਦਲਦਲ ’ਚ ਚਲਾ ਗਿਆ ਅਤੇ ਹੁਣ ਨਸ਼ੇ ਵਾਲੀਆਂ ਗੋਲੀਆਂ ਸਮੇਤ ਫਡ਼ਿਆ ਗਿਆ ਹੈ। ਫਾਜ਼ਿਲਕਾ ਦੇ ਸੀ. ਆਈ. ਏ. ਸਟਾਫ ਨੇ ਪੁਖਤਾ ਸੂਚਨਾ ਮਿਲਣ ’ਤੇ ਤਿੰਨ ਦਿਨ ਪਹਿਲਾਂ ਫਾਜ਼ਿਲਕਾ ਜ਼ਿਲੇ ਦੇ ਪਿੰਡ ਘੱਟਿਆਂਵਾਲੀ ਬੋਦਲਾ ਵਾਸੀ ਤਰਸੇਮ ਸਿੰਘ ਉਰਫ ਸੇਮਾ 1500 ਗੋਲੀਆਂ ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਸਕਦੀ ਹੈ, ਨਾਲ ਫਡ਼ਿਆ ਗਿਆ ਹੈ।

ਸੀ. ਆਈ. ਏ. ਸਟਾਫ ਫਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਫਡ਼੍ਹੇ ਜਾਣ ਉਪਰੰਤ ਪੁੱਛਗਿੱਛ ਦੌਰਾਨ ਜੋ ਕਹਾਣੀ ਉਸਨੇ ਦੱਸੀ, ਉਸ ਤੋਂ ਉਸਦੀ ਜ਼ਿੰਦਗੀ ਦਾ ਉਜਲਾ ਪੱਖ ਸਾਹਮਣੇ ਆਇਆ ਹੈ। ਉਹ ਚੰਡੀਗਡ਼੍ਹ ’ਚ ਦੋ ਦਹਾਕੇ ਪਹਿਲਾਂ ਅੰਡਰ 19 ਭਾਰਤੀ ਕ੍ਰਿਕਟ ਲਈ ਚੁਣਿਆ ਗਿਆ ਸੀ ਪਰ ਉਹ ਖੇਡ ਨਹੀਂ ਪਾਇਆ ਅਤੇ ਇਸ ਕਾਰਣ ਨਿਰਾਸ਼ ਹੋ ਕੇ ਗਲਤ ਰਸਤੇ ’ਤੇ ਚਲਾ ਗਿਆ। ਵੀਡੀਓ ਰਿਕਾਰਡਿੰਗ ’ਚ ਉਸਨੇ ਦੱਸਿਆ ਹੈ ਕਿ ਉਹ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਨਾਲ ਵੀ ਰਿਹਾ ਹੈ।ਉਸਦੀ ਬਾਲਿੰਗ ਸਪੀਡ ਪਾਕਿਸਤਾਨ ਤੇਜ ਗੇਂਦਬਾਜ ਸ਼ੋਅਬ ਅਖਤਰ ਨਾਲੋਂ ਵੀ ਵੱਧ ਸੀ। ਜਦੋਂ ਉਹ ਚੁਣਿਆ ਪ੍ਰੈਕਟਿਸ ਸੈਸ਼ਨ ਦੋਰਾਨ ਸੱਟ ਚਲਣ ਕਾਰਣ ਉਹ ਫਿਟਨੈੱਸ ਟੈਸਟ ਪਾਸ ਨਹੀਂ ਕਰ ਸਕਿਆ, ਜਿਸ ਮਗਰੋਂ ਉਹ ਡਿਪਰੈਸ਼ਨ ’ਚ ਚਲਾ ਗਿਆ ਅਤੇ ਇਸ ਗਲਤ ਕੰਮ ’ਚ ਪੈ ਗਿਆ।


Shyna

Content Editor

Related News