ਜਿਪਸੀ ਤੇ ਮੋਟਰ ਸਾਇਕਲ ਦੀ ਟੱਕਰ ਦੌਰਾਨ ਇਕ ਦੀ ਮੌਤ ਇਕ ਜਖ਼ਮੀ

01/27/2021 6:07:50 PM

ਫਿਰੋਜ਼ਪੁਰ (ਹਰਚਰਨ,ਬਿੱਟੂ): ਥਾਣਾ ਲੱਖੋ ਕਿ ਬਹਿਰਾਮ ਅਧੀਨ ਆਉਂਦੇ ਪਿੰਡ ਮਹਿਮਾਂ ਨਜ਼ਦੀਕ ਜਿਪਸੀ ਅਤੇ ਮੋਟਰਸਾਇਕਲ ਦੀ ਟੱਕਰ ਦੌਰਾਨ ਮੋਟਰਸਾਇਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਮਹਿਮਾ ਸ਼ਾਮ ਸਮੇ ਆਪਣੇ ਦੋਸਤ ਨੂੰ ਪਿੰਡ ਰੋੜਾ ਵਾਲਾ ਵਿਖੇ ਛੱਡਣ ਜਾ ਰਿਹਾ ਸੀ ਤਾਂ ਜਦੋਂ  ਉਹ ਮੈਨ ਬਰਾਂਚ ਨਹਿਰ ਨਜਦੀਕ ਪੁੱਜਾ ਤਾ ਫਿਰੋਜ਼ਪੁਰ ਤੋ ਬੈਰਕਾ ਵੱਲ ਜਾ ਰਹੀ ਜਿਪਸੀ ਨੇ ਟੱਕਰ ਮਾਰ ਦਿਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਇਕਲ ਨੂੰ ਕੁਝ ਦੂਰੀ ਤੱਕ ਘਸੀਟ ਕੇ ਲੈ ਆਈ ਅਤੇ ਖੇਤ ਵਿਚ ਪਲਟ ਗਈ ਜਿਸ ਦੌਰਾਨ ਮੋਟਰਸਾਇਕਲ ਚਾਲਕ ਗੁਰਦੇਵ ਸਿੰਘ(20) ਸਾਲਾ ਦੀ ਮੌਕੇ ਤੇ ਮੌਤ ਹੋ ਗਈ ਜਦੋ ਕਿ ਉਸ ਦੇ ਸਾਥੀ ਨੂੰ  ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਮੌਕੇ ਤੇ ਬਾਗੀ ਹਸਪਤਾਲ ਪੰਹੁਚਾਇਆ ਗਿਆ। 

ਸੱਟਾਂ ਗੰਭੀਰ ਹੋਣ ਕਰਕੇ ਗੁਰਪੀ੍ਰਤ ਸਿੰਘ ਨੂੰ ਰਜੀਵ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਜਿਪਸੀ ਚਲਾਕ ਦੇ ਵੀ ਸੱਟਾ ਲੱਗੀਆਂ। ਪਿੰਡ ਵਾਸੀਆ ਦੱਸਿਆ ਕਿ ਗੁਰਦੇਵ ਸਿੰਘ ਦੇ ਪਿਤਾ ਦੀ ਕਾਫੀ ਸਮਾ ਪਹਿਲਾਂ ਮੋਤ ਹੋ ਚੁੱਕੀ ਸੀ। ਪਰ ਹੁਣ ਖੁਦ ਘਰ ਦਾ ਕੰਮਕਾਰ ਸੰਭਾਲ ਰਿਹਾ ਸੀ। ਜਦੋ ਇਸ ਸਬੰਧੀ ਥਾਨਾ ਲੱਖੋ ਕਿ ਬਹਿਰਾਮ ਵਿਖੇ ਮੁੰਛੀ ਧਲਮਿੰਦਰ ਸਿੰਘ ਨਾਲ ਗੱਲ ਕੀਤਾ ਤਾਂ ਉਹਨਾ ਦੱਸਿਆ ਕਿ ਇਸ ਸਬੰਧੀ ਮੁਕਦਮਾਂ ਨੰ: 7 ਆਧੀਨ ਚਾਲਕ ਮਨਜੀਤ ਸਿੰਘ ਪੁੱਤਰ ਨਸੀਬ ਸਿੰਘ ਪਿੰਡ ਚੱਕ ਹਰਾਜ ਬੈਰਕਾਂ ਖਿਲਾਫ ਮੁਕਦਮਾਂ ਦਰਜ ਕਰ ਲਿਅ ਗਿਆ ਹੈ ।


Shyna

Content Editor

Related News