ਸੈਰ ਕਰਦੇ ਵਿਅਕਤੀ ਪਾਸੋ ਝੱਪਟਾਂ ਮਾਰ ਕੇ ਖੋਹਿਆ ਮੋਬਾਇਲ

09/12/2020 1:37:44 PM

ਮਮਦੋਟ (ਸ਼ਰਮਾ) ਕੋਰੋਨਾ ਮਹਾਮਾਰੀ ਦੇ ਚੱਲਦਿਆ ਲੋਕਾਂ ਦੇ ਰੁਜਗਾਰ ਦੇ ਸਾਧਨ ਘੱਟ ਹੋ ਜਾਣ ਨਾਲ ਕਈ ਸ਼ਰਾਰਤੀ ਅਨਸਰਾਂ ਨੇ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਸਬੰਧੀ ਮੰਗਤ ਰਾਮ ਪੁੱਤਰ ਛਿੰਦਰ ਪਾਲ ਵਾਸੀ ਮਮਦੋਟ ਉਤਾੜ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 9:30 ਵਜੇ ਉਹ ਬੀ.ਐੱਸ.ਐੱਫ. ਸੈਕਟਰ ਮਮਦੋਟ ਕੋਲ ਸੜਕ ਤੇ ਸੈਰ ਕਰਦੇ ਹੋਏ ਪੁਲਸ ਸਟੇਸ਼ਨ ਮਮਦੋਟ ਵੱਲ ਪੈਦਲ ਆ ਰਿਹਾ ਸੀ ਅਤੇ ਆਪਣੇ ਮੋਬਾਇਲ ਫੋਨ ਤੇ ਗੱਲ ਕਰਨ ਲੱਗਿਆ ਸੀ ਕਿ ਪਿਛੋਂ ਇੱਕ ਸਪਲੈਂਡਰ ਮੋਟਰ ਸਾਈਕਲ ਤੇ ਸਵਾਰ 2 ਵਿਅਕਤੀਆਂ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਆਏ ਅਤੇ ਉਨ੍ਹਾਂ ਨੇ ਝਪਟਾਂ ਮਾਰ ਕੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਮਮਦੋਟ ਤੋਂ ਚੁਪਾਤੀ ਰੋਡ ਵੱਲ ਨੂੰ ਭੱਜਣ ਵਿਚ ਕਾਮਯਾਬ ਹੋ ਗਏ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਆਪਣੀ ਸ਼ਿਕਾਇਤ ਲਿਖਤੀ ਤੌਰ 'ਤੇ ਪੁਲਿਸ ਥਾਣਾ ਮਮਦੋਟ ਵਿਖੇ ਦੇ ਦਿੱਤੀ ਹੈ।


Shyna

Content Editor

Related News