ਸਿਡਾਨਾ ਪਰਿਵਾਰ ਦੀ ਤਰੱਕੀ ਦਾ ਮਾਰਗ ਸਨ ਮਾਤਾ ਅਮਰਜੀਤ ਕੌਰ

02/22/2018 4:45:07 PM

ਜ਼ੀਰਾ (ਅਕਾਲੀਆਂਵਾਲਾ) - ਮਾਤਾ ਅਮਰਜੀਤ ਕੌਰ ਦਾ ਜਨਮ ਨਕੋਦਰ ਲਾਗੇ ਪਿੰਡ ਪਛਾੜੀਆ ਵਿਖੇ ਪਿਤਾ ਸ਼ੇਰ ਸਿੰਘ ਅਤੇ ਮਾਤਾ ਪਾਰਵਤੀ ਕੌਰ ਦੀ ਕੁੱਖੋਂ ਹੋਇਆ ਸੀ। ਪਤਾ ਲੱਗਾ ਹੈ ਕਿ ਇਨ੍ਹਾਂ ਦੀਆਂ ਤਿੰਨ ਭੈਣਾਂ ਅਤੇ ਤਿੰਨ ਭਰਾ ਸਨ। ਇਨ੍ਹਾਂ ਦਾ ਵਿਆਹ ਜ਼ੀਰਾ ਨਿਵਾਸੀ ਸੁਰਜੀਤ ਸਿੰਘ ਸਿਡਾਨਾ ਨਾਲ ਹੋਇਆ। ਇਸ ਘਰ ਵਿਚ ਪੈਰ ਧਰਦਿਆਂ ਹੀ ਮਾਤਾ ਦੀ ਨੇਕ ਨੀਅਤ, ਗੁਰਮਤਿ ਵਿਚਾਰ ਸਿਡਾਨਾ ਪਰਿਵਾਰ ਦੀ ਤਰੱਕੀ ਦਾ ਮਾਰਗ ਬਣ ਗਏ। ਮਾਤਾ ਦੇ ਘਰ ਦੋ ਪੁੱਤਰ ਹਰਪਾਲ ਸਿੰਘ ਅਤੇ ਗੁਰਮੀਤ ਸਿੰਘ ਸਿਡਾਨਾ ਪੈਦਾ ਹੋਏ, ਜਿਨ੍ਹਾਂ 'ਚੋਂ ਹਰਪਾਲ ਸਿੰਘ ਦੀ ਮੌਤ 1997 'ਚ ਹੋ ਗਈ। ਉਸ ਦੇ ਪਤੀ ਦੀ ਮੌਤ 2010 'ਚ ਹੋ ਗਈ ਸੀ। ਇਸਦੇ ਬਾਵਜੂਦ ਵੀ ਮਾਤਾ ਨੇ ਰੱਬ ਦਾ ਭਾਣਾ ਮੰਨਦਿਆਂ ਆਪਣਾ ਜੀਵਨ ਅਡੋਲ ਅਵਸਥਾ 'ਚ ਬਤੀਤ ਕੀਤਾ। ਜ਼ੀਰਾ ਵਿਚ ਸਿਡਾਨਾ ਪਰਿਵਾਰ ਮਾਤਾ ਦੀ ਬਦੌਲਤ 'ਚ ਵੱਖ-ਵੱਖ ਖੇਤਰਾਂ ਵਿਚ ਨਾਮੀ ਤੌਰ 'ਤੇ ਜਾਣਿਆ ਜਾਂਦਾ ਹੈ। ਮਾਤਾ ਦੀ ਅੰਤਿਮ ਅਰਦਾਸ 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਹਰਨਾਮਸਰ ਨਾਨਕਸਰ ਜ਼ੀਰਾ ਵਿਖੇ ਹੋ ਰਹੀ ਹੈ।