ਪੰਜੇ ਕੇ ਉਤਾੜ ਦੀ ਮਾਰਕੀਟ ਕਮੇਟੀ ਨੂੰ 2 ਸਾਲ ਬਾਅਦ ਆਖ਼ਰਕਾਰ ਨਸੀਬ ਹੋਇਆ ਚੇਅਰਮੈਨ

08/04/2021 6:04:13 PM

ਗੁਰੂਹਰਸਹਾਏ (ਵਿਪਨ,ਮਨਜੀਤ) : ਪੰਜੇ ਕੇ ਉਤਾੜ ਵਿਚ ਕਰੀਬ 2 ਸਾਲ ਪਹਿਲਾ ਹੋਂਦ ਵਿਚ ਆਈ ਮਾਰਕੀਟ ਕਮੇਟੀ ਨੂੰ ਆਖ਼ਰਕਾਰ ਚੇਅਰਮੈਨ ਨਸੀਬ ਹੋ ਗਿਆ ਹੈ। ਅੱਜ ਨਵੇਂ ਬਣੇ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ’ਚ ਭੀਮ ਕੰਬੋਜ ਚੇਅਰਮੈਨ ਅਤੇ ਬਲਰਾਮ ਧਵਨ ਵਾਇਸ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਨਵੇਂ ਚੇਅਰਮੈਨ ਦੀ ਨਿਯੁਕਤੀ ਤੋਂ ਬਾਅਦ ਆੜ੍ਹਤੀਆਂ ਵਰਗ ਅਤੇ ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਐਲਾਨੀ ਗਈ ਕਮੇਟੀ ’ਚ ਭੀਮ ਕੰਬੋਜ ਨੂੰ ਚੇਅਰਮੈਨ, ਬਲਰਾਮ ਧਵਨ ਨੂੰ ਵਾਇਸ ਚੇਅਰਮੈਨ ਤੇ ਬਾਕੀ ਅਹੁਦੇਦਾਰਾਂ ’ਚ ਡਾਇਰੈਕਟਰ ਵਿਪਨ ਅਨੇਜਾ, ਸੁਖਪ੍ਰੀਤ ਸਿੰਘ, ਬਗ਼ੀਚਾ ਸਿੰਘ, ਗੁਰਮੀਤ ਕੌਰ, ਦਰਸ਼ਨ ਬੇਦੀ, ਰੁਸਤਮ ਸਿੰਘ, ਸੋਮ ਪ੍ਰਕਾਸ਼, ਪਰਮਜੀਤ ਕੌਰ, ਅਸ਼ਵਨੀ ਧਮੀਜਾ ,ਜਗਦੀਸ਼ ਸਿੰਘ, ਪਿੱਪਲ ਸਿੰਘ, ਚੰਦਰ ਸਿੰਘ, ਜੋਗਿੰਦਰ ਸਿੰਘ ਚੁਣੇ ਗਏ ਹਨ।

ਦੱਸਣਯੋਗ ਹੈ ਕਿ ਨਵੇਂ ਬਣੇ ਚੇਅਰਮੈਨ ਭੀਮ ਕੰਬੋਜ ਅਤੇ ਬਲਰਾਮ ਧਵਨ ਪਿਛਲੇ ਕਾਫ਼ੀ ਸਮੇਂ ਤੋਂ ਜਿੱਥੇ ਕਿ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰ ਰਹੇ ਸਨ। ਇਸ ਮੌਕੇ ਪਾਰਟੀ ਵਰਕਰਾਂ ਤੇ ਆੜ੍ਹਤੀ ਭਾਈਚਾਰਾ ਤੇ ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਚੇਅਰਮੈਨ ਭੀਮ ਕੰਬੋਜ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਨਵਨਿਯੁਕਤ ਚੇਅਰਮੈਨ ਭੀਮ ਕੰਬੋਜ ਤੇ ਬਲਰਾਮ ਧਵਨ ਵਾਇਸ ਚੇਅਰਮੈਨ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਚਨਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਨੁਮੀਤ ਸਿੰਘ ਹੀਰਾ ਸੋਢੀ ਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਆੜ੍ਹਤੀਆਂ ਭਾਈਚਾਰੇ ਦੇ ਨਾਲ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । 

Gurminder Singh

This news is Content Editor Gurminder Singh