ਸੰਤ ਸੰਮੇਲਨ ਸ਼੍ਰੀ ਵਿਸ਼ਨੂੰ ਮਹਾਯਗ ਦੇ ਸੰਬੰਧ ''ਚ ਕੱਢੀ ਗਈ ਕਲਸ਼ ਯਾਤਰਾ
Wednesday, Nov 12, 2025 - 06:14 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਦੀ ਫਰੀਦਕੋਟ ਰੋਡ 'ਤੇ ਸਥਿਤ ਚੰਦਨ ਪੈਲਸ ਦੇ ਬਿਲਕੁਲ12 ਤੋਂ 18 ਨਵੰਬਰ ਤੱਕ ਇਤਿਹਾਸਿਕ ਸ਼੍ਰੀ ਵਿਸ਼ਨੂ ਮਹਾਯਗ ਤੇ 19 ਨੂੰ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਮੈਂਬਰਾਂ ਨੇ ਦੱਸਿਆ ਕਿ ਰਮਿੰਦਰ ਸਿੰਘ ਆਵਲਾ ਪਰਿਵਾਰ ਵੱਲੋਂ ਚੰਦਨ ਪੈਲਸ ਦੇ ਬਿਲਕੁਲ ਸਾਹਮਣੇ ਇਕ ਬਹੁਤ ਹੀ ਵੱਡਾ ਸੰਤ ਸੰਮੇਲਨ ਵਿਸ਼ਨੂ ਮਹਾਯਗ ਜੋ ਕਿ ਅੱਜ ਤੋਂ ਸ਼ੁਰੂ ਹੋ ਗਿਆ ਹੈ ਦੇ ਸਬੰਧ ਵਿਚ ਕਲਸ਼ ਯਾਤਰਾ ਕੱਢੀ ਗਈ। ਇਹ ਕਲਸ਼ ਯਾਤਰਾ ਬ੍ਰਹਮ ਰਿਸ਼ੀ ਬਾਬਾ ਦੁਧਾਧਾਰੀ ਮਹਾਰਾਜ ਜੀ ਦੇ ਮੰਦਰ ਚੋ ਪੂਜਾ ਅਰਚਨਾ ਕਰਕੇ ਪੂਰੀ ਵਿਧੀ ਵਿਧਾਨ ਨਾਲ ਕੱਢੀ ਗਈ ਸ਼੍ਰੀ ਮੁਕਤਸਰ ਸਾਹਿਬ ਰੋਡ, ਫਰੀਦਕੋਟ ਰੋਡ ਤੋਂ ਹੁੰਦੇ ਹੋਏ ਇਹ ਕਲਸ਼ ਯਾਤਰਾ ਚੰਦਨ ਪੈਲਸ ਫਰੀਦਕੋਟ ਦੇ ਬਿਲਕੁਲ ਸਾਹਮਣੇ ਬਣੇ ਸੰਤ ਸਮੇਲਨ ਵਾਲੀ ਜਗ੍ਹਾ ਤੇ ਜਾ ਕੇ ਸਮਾਪਤ ਹੋਈ।
ਵੱਡੀ ਗਿਣਤੀ ਵਿਚ ਸੰਗਤ ਨੇ ਇਸ ਕਲਸ਼ ਯਾਤਰਾ ਵਿਚ ਹਿੱਸਾ ਲਿਆ ਜੈ ਸ਼੍ਰੀ ਰਾਮ ਹਰ ਹਰ ਮਹਾ ਦੇਵ ਦੇ ਜੈਕਾਰੇ ਲਗਾਏ ਗਏ। ਇਸ ਸ਼ੋਭਾ ਯਾਤਰਾ ਵਿਚ ਸਮਾਜ ਸੇਵੀ ਜਸਬੀਰ ਸਿੰਘ ਆਵਲਾ, ਰਮਿੰਦਰ ਸਿੰਘ ਆਵਲਾ ਤੇ ਆਵਲਾ ਪਰਿਵਾਰ ਦੇ ਮੈਂਬਰ ਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਦੌਰਾਨ ਸ਼੍ਰੀ ਵਿਸ਼ਨੂ ਮਹਾ ਯਗ ਜੋ ਕਿ 12 ਤੋਂ 18 ਨਵੰਬਰ ਤੱਕ ਚੱਲੇਗਾ ਸ਼ਾਮ ਨੂੰ 3 ਵਜੇ ਤੋਂ ਲੈ ਕੇ 7 ਵਜੇ ਤੱਕ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਤੋਂ ਆਏ ਸੰਤ ਮਹਾਪੁਰਸ਼ਾਂ ਵੱਲੋਂ ਪ੍ਰਵਚਨ ਕੀਤੇ ਜਾਣਗੇ ਤੇ ਆਈ ਹੋਈ ਸੰਗਤ ਨੂੰ ਪ੍ਰਵਚਨਾ ਰਾਹੀਂ ਨਿਹਾਲ ਕੀਤਾ ਜਾਵੇਗਾ। ਰਮਿੰਦਰ ਆਵਲਾ ਪਰਿਵਾਰ ਨੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਹ ਇਸ ਮਹਾਂਸੰਤ ਸਮੇਲਨ ਵਿਚ ਪਹੁੰਚ ਕੇ ਸੰਤਾਂ ਦੇ ਪ੍ਰਵਚਨ ਸੁਣਨ ਆਸ਼ੀਰਵਾਦ ਲੈਣ।
