ਭਾਰਤ ਬੰਦ ਦਾ ਗੁਰੂਹਰਸਹਾਏ ’ਚ ਕੋਈ ਅਸਰ ਨਹੀਂ, ਆਮ ਦਿਨਾਂ ਵਾਂਗ ਖੁੱਲ੍ਹੇ ਬਾਜ਼ਾਰ

06/20/2022 12:29:02 PM

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਭਾਰਤ ਵਿਚ ਅਗਨੀਪਥ ਯੋਜਨਾ ਦਾ ਵਿਰੋਧ ਵੱਧਦਾ ਜਾ ਰਿਹਾ ਹੈ ਜਿਸ ਦੇ ਖ਼ਿਲਾਫ਼ ਕਈ ਸੰਗਠਨਾਂ ਵੱਲੋਂ ਅੱਜ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਸ਼ਹਿਰ ਗੁਰੂਹਰਸਹਾਏ ਵਿਚ ਇਸ ਬੰਦ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਸ਼ਹਿਰ ਦੇ ਸਾਰੇ ਬਾਜ਼ਾਰ ਜਿਵੇਂ ਕਿ ਮੇਨ ਬਾਜ਼ਾਰ, ਫੁਹਾਰਾ ਚੌਕ, ਫ਼ਰੀਦਕੋਟ ਰੋਡ, ਮੁਕਤਸਰ ਰੋਡ, ਊਧਮ ਸਿੰਘ ਚੌਂਕ ਤੇ ਹੋਰ ਗਲੀਆਂ ਮੁਹੱਲਿਆਂ ’ਚ ਬਣੀਆਂ ਛੋਟੀਆਂ-ਛੋਟੀਆਂ ਦੁਕਾਨਾਂ ਪੂਰਨ ਤੌਰ ’ਤੇ ਖੁੱਲ੍ਹੀਆਂ ਹੋਈਆਂ ਨਜ਼ਰ ਆਈਆ।

ਅਗਨੀਪਥ ਯੋਜਨਾ ਦਾ ਪੰਜਾਬ ਅੰਦਰ ਵੱਧਦੇ ਵਿਰੋਧ ਨੂੰ ਦੇਖਦੇ ਹੋਏ ਕੱਲ੍ਹ ਦੇਰ ਰਾਤ ਨੂੰ ਪੰਜਾਬ ਸਰਕਾਰ ਪੁਲਸ ਪ੍ਰਸ਼ਾਸਨ ਵੱਲੋਂ ਸੂਬੇ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪੁਲਸ ਵਲੋਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।


Gurminder Singh

Content Editor

Related News