ਨਾਜਾਇਜ਼ ਮਾਈਨਿੰਗ ਮਾਮਲਾ , ਪੁਲਸ ਨੇ ਰੇਤਾਂ ਨਾਲ ਭਰੀਆਂ ਟਰੈਕਟਰ-ਟਰਾਲੀ ਨੂੰ ਕੀਤੀ ਕਾਬੂ

08/08/2022 4:13:25 PM

ਜ਼ੀਰਾ(ਗੁਰਮੇਲ ਸੇਖਵਾਂ) : ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਦਾਣਾ ਮੰਡੀ ਪਿੰਡ ਬੰਬ ਨੌ ਬੰਡਾਲਾ ਦੇ ਨੇੜੇ ਨਾਕਾਬੰਦੀ ਕਰਦੇ ਨਾਜਾਇਜ਼ ਤਰੀਕੇ ਭਰੀ ਰੇਤਾ ਵਾਲੀ 2 ਟਰਾਲੀਆਂ-ਟਰੈਕਟਰ ਕਬਜ਼ੇ ਵਿੱਚ ਲਏ ਹਨ, ਜਦਕਿ ਕਥਿਤ ਦੋਸ਼ੀ ਫਰਾਰ ਹੋ ਗਏ। ਇਸਦੀ ਜਾਣਕਾਰੀ ਦਿੰਦੇ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਬੀਰ ਸਿੰਘ ਪੁੱਤਰ ਬਲਦੇਵ ਸਿੰਘ, ਵਿਜੇ ਮਸੀਹ ਪੁੱਤਰ ਦਰਸ਼ਨ ਮਸੀਹ ਅਤੇ ਗੁਰਲਾਲ ਨਾਮ ਦੇ ਵਿਅਕਤੀ ਨਾਜਾਇਜ਼ ਮਾਈਨਿੰਗ ਕਰਦੇ ਹਨ, ਜੋ ਅੱਜ ਵੀ ਦੋ ਟਰੈਕਟਰ-ਟਰਾਲੀਆਂ ਵਿੱਚ ਰੇਤਾ ਭਰ ਕੇ ਲਿਆ ਰਹੇ ਹਨ, ਜਿਸ 'ਤੇ ਪੁਲਸ ਵੱਲੋਂ ਨਾਕਾਬੰਦੀ ਕਰਕੇ ਦੋਵੇ ਰੇਤਾ ਨਾਲ ਭਰੀਆਂ ਟਰਾਲੀਆਂ ਸਮੇਤ ਟਰੈਕਟਰ ਕਬਜ਼ੇ ਵਿੱਚ ਲੈ ਲਏ ਗਏ, ਜਦਕਿ ਦੋਸ਼ੀ ਪੁਲਸ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਛਾਪਾਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਬਿਜਲੀ ਸੋਧ ਬਿੱਲ 'ਤੇ ਬੋਲੇ CM ਮਾਨ , 'ਸੜਕ ਤੋਂ ਸੰਸਦ ਤੱਕ ਲੜਾਂਗੇ ਅਧਿਕਾਰਾਂ ਦੀ ਲੜਾਈ'

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News