ਫਿਰੋਜ਼ਪੁਰ ''ਚ ਪੁਲਸ ਇੰਸਪੈਕਟਰ ਦੇ ਘਰੋਂ ਲੱਖਾਂ ਦਾ ਸਾਮਾਨ ਚੋਰੀ

08/07/2022 5:42:22 PM

ਫਿਰੋਜ਼ਪੁਰ(ਕੁਮਾਰ) : ਫਿਰੋਜ਼ਪੁਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ ਅਤੇ ਆਏ ਦਿਨ ਲੋਕਾਂ ਦੇ ਮੋਟਰਸਾਈਕਲ ਅਤੇ ਘਰਾਂ ਅਤੇ ਦੁਕਾਨਾਂ ਵਿਚੋਂ ਚੋਰੀਆਂ ਹੋ ਰਹੀਆਂ ਹਨ। ਪੁਲਸ ਵੀ ਇਨ੍ਹਾਂ ਚੋਰਾਂ ਤੋਂ ਸੁਰੱਖਿਅਤ ਨਹੀਂ ਰਹੀ ਅਤੇ ਹੁਣ ਇਨ੍ਹਾਂ ਚੋਰਾਂ ਦੇ ਕਦਮ ਫਿਰੋਜ਼ਪੁਰ ਦੀ ਅਫ਼ਸਰ ਕਾਲੋਨੀ ਤੱਕ ਵੀ ਜਾ ਪਹੁੰਚੇ ਹਨ। ਫਿਰੋਜ਼ਪੁਰ ਦੀ ਅਫ਼ਸਰ ਕਾਲੋਨੀ ਵਿੱਚ ਇੱਕ ਪੁਲਸ ਇੰਸਪੈਕਟਰ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਉੱਥੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਇਸ ਚੋਰੀ ਸਬੰਧੀ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਰਾਘਵ ਚੱਢਾ ਦੀ ਨਵੀਂ ਪਹਿਲ, ਰਾਜ ਸਭਾ 'ਚ ਮੁੱਦੇ ਚੁੱਕਣ ਲਈ ਲੋਕਾਂ ਤੋਂ ਮੰਗੇ ਸੁਝਾਅ, ਜਾਰੀ ਕੀਤਾ ਨੰਬਰ

ਰੋਸ਼ਨ ਲਾਲ ਏ.ਐੱਸ.ਆਈ. ਨੇ ਦੱਸਿਆ ਕਿ ਪੁਲਸ ਇੰਸਪੈਕਟਰ ਬੀਰਬਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦੱਸਿਆ ਹੈ ਕਿ ਉਹ ਐੱਨ.ਆਰ.ਆਈ ਵਿੰਗ ਫੇਜ਼ 7 ਮੁਹਾਲੀ ਵਿੱਚ ਤਾਇਨਾਤ ਹੈ ਅਤੇ 16 ਜੁਲਾਈ ਨੂੰ ਆਪਣੀ ਫਿਰੋਜ਼ਪੁਰ ਅਫ਼ਸਰ ਕਾਲੋਨੀ ਦੀ ਕੋਠੀ ਨੰਬਰ 44 ਵਿੱਚ ਆਇਆ ਸੀ ਅਤੇ ਹੁਣ ਜਦੋਂ ਉਹ ਦੁਬਾਰਾ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਦੇ ਮੇਨ ਗੇਟ ਦਾ ਜਿੰਦਾ ਟੁੱਟਿਆ ਹੋਇਆ ਸੀ ਅਤੇ ਚੋਰ ਘਰ ’ਚੋਂ 2 ਏ.ਸੀ, 2 ਫਰਿੱਜ, ਇਕ ਐੱਲ.ਈ.ਡੀ, ਬੈੱਡ ਦੇ ਗੱਦੇ ਅਤੇ ਲੱਖਾਂ ਰੁਪਏ ਦਾ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਜ਼ਿਕਰਯੋਗ ਹੈ ਕਿ ਅਫ਼ਸਰ ਕਾਲੋਨੀ ਵਿੱਚ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਰਹਿੰਦੇ ਹਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News