ਨਮ ਅੱਖਾਂ ਨਾਲ ਮਹਿੰਦਰ ਸਿੰਘ ਦਾ ਹੋਇਆ ਅੰਤਿਮ ਸਸਕਾਰ

04/18/2021 11:34:00 AM

ਗੁਰੂਹਰਸਹਾਏ (ਮਨਜੀਤ): ਹਲਕਾ ਗੁਰੂਹਰਸਹਾਏ ਅਧੀਨ ਪਿੰਡ ਚੱਕ ਪੰਜੇ ਕੇ ਝੁਗੇ ਕੱਚੂਰਿਆ ਵਾਲੇ ਦੇ ਮਹਿੰਦਰ ਸਿੰਘ ਨੂੰ ਕੁੱਝ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਸਪੁੱਤਰ ਗਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਉਸੇ ਦਿਨ ਤੋਂ ਉਕਤ ਦੋਸ਼ੀ ਫਰਾਰ ਸਨ। ਦੋਸ਼ੀਆਂ ਦੇ ਨਾ ਫੜੇ ਜਾਨ ਤੇ ਪਰਵਾਰਿਕ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿੱਚ ਲਾਇਟਾਂ ਵਾਲੇ ਚੌਕ ’ਤੇ ਲਗਾਤਾਰ ਤਿੰਨ ਦਿਨ ਧਰਨਾ ਜਾਰੀ ਰਿਹਾ ਅਤੇ ਬੀਤੀ ਰਾਤ ਜ਼ਿਲ੍ਹਾ ਫਿਰੋਜ਼ਪੁਰ ਦੇ ਐਸ ਐਸ ਪੀ ਦੇ ਭਰੋਸਾ ਦਿੱਤਾ ਕੇ ਸਾਰੇ ਉਕਤ ਦੋਸ਼ੀਆਂ ਨੂੰ ਫੜਿਆ ਜਾਵੇਗਾ ਅਤੇ ਐੱਸ ਐੱਚ ਓ ਤੇ ਵਿਭਾਗੀ ਕਾਰਵਾਈ ਅਤੇ ਏ ਐਸ ਆਈ ਨੂੰ ਸਸਪੈਂਡ ਕਰਨ ਤੋਂ ਬਾਅਦ ਪਰਵਾਰਿਕ ਮੈਂਬਰਾਂ ਅਤੇ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਸੀ। ਅੱਜ ਡੀ ਐੱਸ ਪੀ ਗੁਰੂਹਰਸਹਾਏ ਅਤੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿਚ ਮਹਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਕੈਸ਼ ਮਾਨ  ਦਰਸ਼ਨ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਅਤੇ ਹਲਕੇ ਦੇ ਵੱਖ-ਵੱਖ ਰਾਜਨੀਤਿਕ ਬੁੱਧੀਜੀਵੀ ਅਤੇ ਸਮਾਜ ਸੇਵੀ ਹਜ਼ਾਰਾਂ ਦੇ ਰੂਪ ’ਚ ਸੰਗਤਾਂ ਪਹੁੰਚੀਆਂ।


Shyna

Content Editor

Related News