ਕੰਪਨੀ ''ਚ ਪੈਸੇ ਲਗਾਉਣ ਦਾ ਲਾਲਚ ਦੇ ਕੇ ਕਥਿਤ ਰੂਪ ''ਚ 44 ਲੱਖ ਰੁਪਏ ਦੀ ਮਾਰੀ ਠੱਗੀ

11/26/2020 11:12:09 AM

ਫਿਰੋਜ਼ਪੁਰ (ਕੁਮਾਰ): ਕੰਪਨੀ 'ਚ ਪੈਸੇ ਲਗਾਉਣ ਦਾ ਲਾਲਚ ਦੇ ਕੇ ਕਥਿਤ ਰੂਪ 'ਚ 44 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਲਖਕੋ ਦੇ ਬਹਿਰਾਮ ਦੀ ਪੁਲਸ ਨੇ 5 ਲੋਕਾਂ ਦੇ ਖ਼ਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਦਿਆਲ ਕੌਰ ਪਤਨੀ ਪ੍ਰਗਟ ਸਿੰਘ ਵਾਸੀ ਪਿੰਡ ਬੂਟਰ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਗੁਰਮੀਤ ਸਿੰਘ, ਗੁਰਦੇਵ ਸਿੰਘ, ਹਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਪ੍ਰਭਜੋਤ ਸਿੰਘ ਉਸ ਦੇ ਰਿਸ਼ਤੇਦਾਰ ਹਨ ਅਤੇ ਇਨ੍ਹਾਂ ਦਾ ਆਪਸ 'ਚ ਇਕ-ਦੂਜੇ ਦੇ ਘਰ ਆਉਣਾ ਜਾਣਾ ਸੀ।

ਸ਼ਿਕਾਇਤ ਕਰਤਾ ਗੁਰਦਿਆਲ ਕੌਰ ਮੁਤਾਬਕ ਉਸ ਦੀ ਬੈਂਕ ਲਿਮਿਟੋ ਉਹ ਫਸਲ ਦੇ ਪੈਸੇ ਜਮ੍ਹਾ ਹੋਣ ਦੇ ਬਾਰੇ 'ਚ ਨਾਮਜ਼ਦ ਪੰਜ ਵਿਅਕਤੀ ਜਾਣਦੇ ਸਨ ਅਤੇ ਨਾਮਜ਼ਦ ਵਿਅਕਤੀਆਂ ਨੇ ਕੰਪਨੀ 'ਚ ਪੈਸੇ ਲਗਾਉਣ ਦਾ ਲਾਲਚ ਦੇ ਕੇ ਉਸ ਕੋਲੋਂ 44 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਉਸ ਨੂੰ ਬੈਂਕ 'ਚੋਂ ਵੱਧ ਵਿਆਜ ਦੇਣਗੇ। ਸ਼ਿਕਾਇਤਕਰਤਾ ਦੇ ਮੁਤਾਬਕ ਨਾਮਜ਼ਦ ਵਿਅਕਤੀ ਗੁਰਮੀਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸ਼ਿਕਾਇਤਕਰਤਾ ਨੇ 44 ਲੱਖ ਰੁਪਏ ਦੇ ਦਿੱਤੇ ਅਤੇ ਕੁੱਝ ਸਮੇਂ ਦੇ ਬਾਅਦ ਜਦੋਂ ਉਸ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਸਾਰੇ ਨਾਮਜ਼ਦ ਵਿਅਕਤੀ ਟਾਲਮਟੋਲ ਕਰਨ ਲੱਗ ਪਏ। ਏ.ਐੱਸ.ਆਈ. ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਮੁਤਾਬਕ ਉਸ ਨੇ ਪੰਚਾਇਤੀ ਤੌਰ 'ਤੇ ਵੀ ਪੈਸਿਆਂ ਦੀ ਮੰਗ ਕੀਤੀ ਪਰ ਨਾਮਜ਼ਦ ਲੋਕਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਥਿਤ ਰੂਪ 'ਚ ਸਾਜਿਸ਼ ਕਰਕੇ ਉਸ ਦੇ ਨਾਲ 44 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਆਧਾਰ 'ਤੇ ਨਾਮਜ਼ਦ ਪੰਜਾਂ ਵਿਅਕਤੀਆਂ ਦੇ ਖ਼ਿਲਾਫ ਆਈ.ਪੀ.ਸੀ. ਦੀ ਧਾਰਾ 420 ਅਤੇ 120 ਬੀ ਦੇ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News