ਧਰਮਪਾਲ ਤੇ ਦਵਿੰਦਰ ਝੰਜੀ ਨੂੰ ਸਦਮਾ, ਮਾਤਾ ਦਾ ਦਿਹਾਂਤ

12/12/2018 3:55:23 PM

ਫਿਰੋਜ਼ਪੁਰ (ਪਾਲ)– ਬੀਨੀਪੈਗ ਕੈਨੇਡਾ ਦੇ ਵਸਨੀਕ ਧਰਮਪਾਲ ਝੰਜੀ ਤੇ ਦਵਿੰਦਰ ਕੁਮਾਰ ਝੰਜੀ ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਝੰਜੀ (74) ਪਤਨੀ ਸੁਰਿੰਦਰਪਾਲ ਝੰਜੀ ਦਾ ਬੀਤੇ ਦਿਨੀਂ ਉਨ੍ਹਾਂ ਦੇ ਪਿੰਡ ਝੰਜੀਆਂ ਵਿਖੇ ਅਚਾਨਕ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘਡ਼ੀ ਵਿਚ ਝੰਜੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਬਲਾਕ ਕਾਂਗਰਸ ਦੇ ਪ੍ਰਧਾਨ ਰੂਪ ਲਾਲ ਵੱਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ, ਨਗਰ ਕੌਂਸਲ ਦੇ ਪ੍ਰਧਾਨ ਤਰਸੇਮ ਸਿੰਘ ਮੱਲਾ, ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਮੋਨੂੰ, ਰਜਿੰਦਰਪਾਲ ਸਿੰਘ ਕੌਂਸਲਰ, ਗੁਰਬਖਸ਼ ਲਾਲ ਝੰਜੀ ਕੁੱਕ ਇੰਗਲੈਂਡ ਵਾਲੇ, ਪਰਮਜੀਤ ਪੰਮਾ ਸਾਂਡਲ ਕੈਲਗਿਰੀ ਕੈਨੇਡਾ, ਗੁਰਜੰਟ ਸਿੰਘ ਸਾਬਕਾ ਸਰਪੰਚ ਕਾਲੀਏਵਾਲਾ, ਮਨਜੀਤ ਸਿੰਘ ਢਿੱਲੋਂ ਕੁਆਲਟੀ ਵਾਲੇ, ਵਿਜੇ ਕੁਮਾਰ ਝੰਜੀ, ਵੈਦ ਪ੍ਰਕਾਸ਼ ਧਵਨ, ਸੇਵਕ ਸਿੰਘ ਸਰਪੰਚ ਝੰਜੀਆਂ, ਜਸਵਿੰਦਰ ਪਾਲ ਬੱਬੂ ਮੈਂਬਰ ਪੰਚਾਇਤ, ਮਹਿੰਦਰ ਸਿੰਘ ਨੰਬਰਦਾਰ, ਮੰਗਤਵੀਰ ਸਾਬਕਾ ਸਰਪੰਚ, ਸੁਸ਼ੀਲ ਕੁਮਾਰ ਬਿੱਟੂ ਪ੍ਰਧਾਨ ਸਪੋਰਟ ਕਲੱਬ, ਹਰਜਿੰਦਰ ਸਿੰਘ ਕਤਨਾ, ਕਮਲ ਕੁਮਾਰ ਝੰਜੀ ਸਮੇਤ ਹੋਰ ਵੀ ਇਲਾਕਾ ਨਿਵਾਸੀਆਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸਵਰਗਵਾਸੀ ਮਾਤਾ ਸੁਰਿੰਦਰ ਕੌਰ ਝੰਜੀ ਦਾ ਅੰਤਿਮ ਸੰਸਕਾਰ ਮਿਤੀ 13 ਦਸੰਬਰ 2018 ਨੂੰ ਸਵੇਰੇ 11 ਵਜੇ ਪਿੰਡ ਝੰਜੀਆਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।