ਜਲ ਸਪਲਾਈ ਯੂਨੀਅਨ ਨੇ ਮੰਗਾਂ ਸਬੰਧੀ ਕੀਤੀ ਬੈਠਕ

11/15/2018 3:42:43 PM

ਫਿਰੋਜ਼ਪੁਰ (ਅਕਾਲੀਆਂਵਾਲਾ)– ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਬ੍ਰਾਂਚ ਜ਼ੀਰਾ ਦੀ ਮੀਟਿੰਗ ਕੁਲਦੀਪ ਸਿੰਘ ਕੋਹਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸੂਬਾ ਸਿੰਘ ਮੱਲ੍ਹੇਸ਼ਾਹ, ਗੁਰਜੰਟ ਸਿੰਘ ਹੋਲਾਂਵਾਲੀ, ਬੇਅੰਤ ਸਿੰਘ ਸੰਘਾ, ਜਗਤਾਰ ਸਿੰਘ ਥਿੰਦ, ਹਰਜਿੰਦਰ ਸਿੰਘ, ਬਲਵੰਤ ਢਿੱਲੋਂ, ਹਰਪਿੰਦਰ ਸਿੰਘ, ਜਸਮੇਲ ਸਿੰਘ, ਸੁਖਦੇਵ ਸਿੰਘ, ਪਿਸ਼ੌਰ ਸਿੰਘ, ਜਸਵੀਰ ਸਿੰਘ, ਸੁਭਾਸ਼ ਮੱਖੂ, ਜਗਰਾਜ ਸਿੰਘ ਕਟੋਰਾ, ਹਰਭਿੰਦਰ ਸਿੰਘ, ਸੁਖਦੇਵ ਸਿੰਘ, ਭਜਨ ਸਿੰਘ, ਛਿੰਦਰਪਾਲ ਸਿੰਘ ਆਦਿ ਹਾਜ਼ਰ ਸਨ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਵੀ ਨਹੀਂ ਦੇ ਰਹੀ ਅਤੇ ਹੋਰ ਡੀ. ਏ. ਜੋ ਬਣਦਾ ਹੈ, ਉਹ ਵੀ ਤੁਰੰਤ ਜਾਰੀ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕ ਵਰਗ ਨਾਲ ਜੋ ਅਨਿਆਂ ਕਰ ਰਹੀ ਹੈ, ਉਹ ਵੀ ਜਥੇਬੰਦੀ ਸਹਿਣ ਨਹੀਂ ਕਰੇਗੀ, 24 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕਰ ਰਹੀ, ਮੁਲਾਜ਼ਮਾਂ ਨੂੰ ਲੰਮੇ ਸਿਰ ਤਰੱਕੀਆਂ ਨਹੀਂ ਮਿਲ ਰਹੀਆਂ। ਆਗੂਆਂ ਨੇ ਇਸ ਮੌਕੇ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਵੀ ਕੀਤੀ। ੳੁਨ੍ਹਾਂ ਮੰਗ ਕੀਤੀ ਕਿ ਪੰਚਾਇਤੀਕਰਨ, ਠੇਕੇਦਾਰੀ ਸਿਸਟਮ ਦੀ ਨੀਤੀ ਤਿਆਗ ਕੇ ਸਕੀਮਾਂ ਵਿਭਾਗ ਵੱਲੋਂ ਚਲਾਈਆਂ ਜਾਣ। ਦਰਜਾ 3-4 ਨੂੰ ਸਮੇਂ ਸਿਰ ਤਰੱਕੀ ਦੇਣ, ਟਾਈਮ ਸਕੇਲ ਦਿੱਤੇ ਜਾਣ, ਕੱਚੇ ਕਾਮੇ ਰੈਗੂਲਰ ਕੀਤੇ ਜਾਣ, ਜਲ ਸਪਲਾਈ ਦੀ ਰਿਪੇਅਰ ਵਾਸਤੇ ਲੋੜੀਂਦੇ ਸਾਮਾਨ ਲਈ ਫੰਡ ਮੁਹੱਈਆ ਕੀਤੇ ਜਾਣ।