ਸੜਕ ਹਾਦਸੇ ''ਚ ਨੌਜਵਾਨ ਪੁੱਤ ਦੀ ਮੌਤ, ਪਰਿਵਾਰ ਨੇ ਲਾਸ਼ ਹਾਈਵੇ ’ਤੇ ਰੱਖ ਦਿੱਤਾ ਧਰਨਾ

09/20/2022 12:34:05 PM

ਮੱਖੂ(ਵਾਹੀ) : ਸੋਮਵਾਰ ਦੁਪਹਿਰ ਡੇਰਾ ਰਾਧਾ ਸੁਆਮੀ ਮੱਖੂ ਨਜ਼ਦੀਕ ਤਿਕੋਣੀ ’ਤੇ ਬਲੈਰੋ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੀ ਮ੍ਰਿਤਕ ਦੀ ਮਾਂ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਸ਼ਿਵ ਕੁਮਾਰ ਕਪੂਰਥਲਾ ਤੋਂ ਮੱਖੂ ਵਿਖੇ ਆਪਣੀ ਮਾਤਾ ਸੁਮਨ ਸ਼ਰਮਾ ਦੀ ਦਵਾਈ ਲੈਣ ਲਈ ਆਇਆ ਸੀ ਅਤੇ ਦਵਾਈ ਲੈਣ ਉਪਰੰਤ ਵਾਪਸੀ ’ਤੇ ਮੱਖੂ ’ਚੋਂ ਨਿਕਲਦੇ ਸਮੇਂ ਜਲੰਧਰ ਤਿਕੋਣੀ ’ਤੇ ਬਲੈਰੋ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮ੍ਰਿਤਕ ਸ਼ਿਵ ਕੁਮਾਰ ਦੀ ਜ਼ਖ਼ਮੀ ਮਾਤਾ ਹਸਪਤਾਲ ’ਚ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ- ਮੀਤ ਹੇਅਰ ਦੀ ਰਿਹਾਇਸ਼ ਅੱਗੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ 'ਤੇ ਲਾਠੀਚਾਰਜ, ਭਜਾ-ਭਜਾ ਕੁੱਟੇ ਅਧਿਆਪਕ

ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਪਛਾਣ ਹੋ ਚੁੱਕੀ ਹੈ ਅਤੇ ਪੁਲਸ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਅਸੀਂ ਪਰਚਾ ਦਰਜ ਹੋਣ ਮਗਰੋਂ ਹੀ ਮ੍ਰਿਤਕ ਲਾਸ਼ ਚੁੱਕਾਂਗੇ। ਬਲੈਰੋ ਗੱਡੀ ਪਿੰਡ ਫਤਹਿਗੜ੍ਹ ਸਭਰਾਅ ਦੇ ਸਰਪੰਚ ਗੁਰਸੇਵਕ ਸਿੰਘ ਦੀ ਹੈ, ਜਿਸ ਨੂੰ ਉਸ ਦਾ ਡਰਾਈਵਰ ਓਮਕਾਰ ਸਿੰਘ ਚਲਾ ਰਿਹਾ ਸੀ। ਸਰਪੰਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਬਠਿੰਡਾ ਗਿਆ ਸੀ ਅਤੇ ਉਸ ਨੂੰ ਫੋਨ ’ਤੇ ਦੁਰਘਟਨਾ ਦਾ ਪਤਾ ਲਗਿਆ। ਸ਼ਾਮ 6 ਵਜੇ ਪੁਲਸ ਥਾਣਾ ਮੱਖੂ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨਾਲ ਮ੍ਰਿਤਕ ਦੇ ਵਾਰਸ ਕਾਰਵਾਈ ਨਾ ਕੀਤੇ ਜਾਣ ’ਤੇ ਬਹਿਸਬਾਜ਼ੀ ਕਰਦੇ ਨਜ਼ਰ ਆਏ। ਥਾਣਾ ਮੁਖੀ ਮ੍ਰਿਤਕ ਦੇ ਵਾਰਸਾਂ ਨੂੰ ਬਿਆਨ ਲਿਖਵਾਉਣ ਲਈ ਕਹੇ ਰਹੇ ਸਨ ਜਦਕਿ ਉਹ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਹੋਇਆ ਸੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News