ਬਿਜਲੀ ਕੱਟਣ ਦੇ ਨਾਂ ’ਤੇ ਹੁਣ ਚਲ ਰਹੀ ਹੈ ਸਾਈਬਰ ਕ੍ਰਾਈਮ ਗਿਰੋਹ ਦੀ ਠੱਗੀ

07/20/2022 12:21:48 PM

ਅਬੋਹਰ(ਸੁਨੀਲ) : ਪੰਜਾਬ ਸਰਕਾਰ ਨੇ ਤਾਂ 1 ਜੁਲਾਈ ਤੋਂ 300 ਯੂਨਿਟ ਬਿਜਲੀ ਹਰ ਮਹੀਨੇ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ ਪਰ ਸਾਈਬਰ ਕ੍ਰਾਈਮ ਗਿਰੋਹ ਨੇ ਬਿਜਲੀ ਕੂਨੈਕਸ਼ਨ ਕੱਟਣ ਦੀ ਧਮਕੀ ਦੇ ਕੇ ਗਾਹਕਾਂ ਨੂੰ ਕਥਿਤ ਤੌਰ ’ਤੇ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਪੀ.ਐੱਸ.ਪੀ.ਸੀ.ਐੱਲ ਦੇ ਅਧਿਕਾਰੀਆਂ ਤੱਕ ਵੀ ਇਸ ਬਾਰੇ ’ਚ ਕਈ ਸ਼ਿਕਾਇਤਾਂ ਪਹੁੰਚ ਗਈਆਂ ਹਨ। ਉਨ੍ਹਾਂ ਗਾਹਕਾਂ ਨੂੰ ਸਤਰਕ ਰਹਿਣ ਦੀ ਸਲਾਹ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਕਾਰਪੋਰੇਸ਼ਨ ਵਲੋਂ ਕਦੇ ਕਿਸੇ ਨੂੰ ਬਿਜਲੀ ਕੱਟਣ ਬਾਰੇ ਫੋਨ ’ਤੇ ਸੁਨੇਹਾ ਨਹੀਂ ਭੇਜਿਆ ਜਾਂਦਾ।

ਇਹ ਵੀ ਪੜ੍ਹੋ- ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ, ਜੇਲ੍ਹਾਂ ’ਚ ਬੰਦ ਕੈਦੀਆਂ ਸੰਬੰਧੀ ਲਿਆ ਇਹ ਵੱਡਾ ਫ਼ੈਸਲਾ

ਇਕ ਸਰਕਾਰੀ ਸਕੂਲ ਦੀ ਟੀਚਰ ਨੂੰ ਵੀ ਅਜਿਹਾ ਹੀ ਸੁਨੇਹਾ ਮਿਲਿਆ, ਜਿਸ ’ਚ ਕਿਹਾ ਗਿਆ ਕਿ ਤੁਸੀਂ ਪਿਛਲੇ ਮਹੀਨੇ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ, ਇਸ ਲਈ ਅੱਜ ਰਾਤ ਸਾਢੇ 9 ਵੱਜੇ ਤੁਹਾਡਾ ਬਿਜਲੀ ਕੂਨੈਕਸ਼ਨ ਕੱਟ ਦਿੱਤਾ ਜਾਵੇਗਾ। ਸੁਨੇਹਾ ਭੇਜਣ ਵਾਲੇ ਨੇ ਟੀਚਰ ਨੂੰ 6206653717 ਫੋਨ ਨੰਬਰ ’ਤੇ ਸੰਪਰਕ ਕਰਨ ਨੂੰ ਕਿਹਾ। ਇਸ ਬਾਰੇ ਸ਼ੁਰੂਆਤੀ ਜਾਂਚ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਟ੍ਰਿਯੂ ਕਾਰਲਰ ਜ਼ਰੀਏ ਪਤਾ ਕਰਨ ’ਤੇ ਅਜਿਹੇ ਸੁਨੇਹੇ ਭੇਜਣ ਵਾਲਿਆਂ ਦੇ ਫੋਨ ਬਿਹਾਰ ਪ੍ਰਦੇਸ਼ ’ਚ ਰਜ਼ਿਸਟਰਡ ਹਨ ਅਤੇ ਇਨ੍ਹਾਂ ’ਚੋਂ ਇਕ ਦਾ ਨਾਂ ਕਥਿਤ ਤੌਰ ’ਤੇ ਅਵਧੇਸ਼ ਕੁਮਾਰ ਯਾਦਵ ਵੀ ਸਾਹਮਣੇ ਆਇਆ ਹੈ।ਕੁਝ ਖਪਤਕਾਰਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਈ ਹੈ ਕਿ ਫੋਨ ਕਰਨ ’ਤੇ ਉਨ੍ਹਾਂ ਤੋਂ ਏ. ਟੀ. ਐੱਮ. ਕਾਰਡ ਦੇ ਅਖਿਰਲੇ 6 ਸ਼ਬਦ ਪੁੱਛੇ ਜਾਂਦੇ ਹਨ ਅਤੇ ਉਨ੍ਹਾਂ ਖਾਤੇ ਤੋਂ ਰੁਪਏ ਕੱਢਵਾਉਣ ਦਾ ਰਸਤਾ ਸਾਫ਼ ਹੋ ਜਾਂਦਾ ਹੈ। ਇਸ ਬਾਰੇ ਪੰਜਾਬ ਸਰਕਾਰ ਦੇ ਕ੍ਰਾਈਮ ਬਿਓਰੋ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News