5 ਦਿਨਾਂ ਤੋਂ ਮੁੱਖ ਮਾਰਗ ''ਤੇ ਮ੍ਰਿਤਕ ਪਿਆ ਗਊਵੰਸ਼ ਰਾਹਗੀਰਾਂ ਲਈ ਬਣਿਆ ਮੁਸੀਬਤ

08/10/2022 5:05:19 PM

ਮੰਡੀ ਲਾਧੂਕਾ (ਸੰਧੂ) : ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਲੱਖੇ ਕੇ ਦੇ ਸਰਕਾਰੀ ਸਕੂਲ ਦੇ ਨੇੜੇ ਪਿਛਲੇ 5 ਦਿਨਾਂ ਤੋਂ ਮ੍ਰਿਤਕ ਗਊਵੰਸ਼ ਸੜਕ ਦੇ ਕਿਨਾਰੇ ਪਿਆ ਹੋਇਆ ਹੈ। ਜਿਸ ਕਾਰਨ ਬਦਬੂ ਨੇ ਸਕੂਲੀ ਬੱਚਿਆਂ ਦਾ ਜਿੱਥੇ ਜੀਉਣਾ ਮੁਹਾਲ ਕੀਤਾ ਹੈ ਉੱਥੇ ਹੀ ਸੜਕ ਤੋਂ ਲੰਘ ਰਹੇ ਰਾਹਗੀਰਾਂ ਨੂੰ ਵੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਗੀਰਾਂ ਨੇ ਦੱਸਿਆ ਕਿ 5 ਦਿਨ ਪਹਿਲਾਂ ਸੜਕ 'ਤੇ ਬੇਸਹਾਰਾ ਘੁੰਮਦੇ ਗਊਵੰਸ਼ ਦੀ ਮੌਤ ਹੋ ਗਈ ਜਿਸ ਕਾਰਨ ਇਹ ਗਊਵੰਸ਼ ਇੱਥੇ ਪਿਆ ਸੜ ਰਿਹਾ ਹੈ।

ਉੱਧਰ ਲੱਖੇ ਕੇ ਦੇ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੇ ਦੱਸਿਆ ਕਿ ਬਦਬੂ ਕਾਰਨ ਸਕੂਲ ਦਾ ਵਾਤਾਵਰਣ ਖਰਾਬ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਪੜਾਈ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਇਸ ਗੱਲ ਦਾ ਪਤਾ ਨਹੀਂ ਕਰਵਾ ਸਕਿਆ ਹੈ ਕਿ ਇਸ ਗਊਵੰਸ਼ ਦੀ ਮੌਤ ਕੁਦਰਤੀ ਹੋਈ ਹੈ ਜਾ ਫਿਰ ਪਸ਼ੂਆਂ ’ਚ ਫੈਲੀ ਧਰਫੜੀ ਰੋਗ (ਲੰਪੀ ਡਿਜ਼ੀਜ਼) ਕਾਰਨ ਹੋਈ ਹੈ। ਜੇਕਰ ਗਊਵੰਸ਼ ਦੀ ਮੌਤ ਧਰਫੜੀ ਰੋਗ ਕਾਰਨ ਹੋਈ ਹੈ ਤਾ ਇਹ ਚਿੰਤਾ ਦੀ ਗੱਲ ਹੈ। ਸਿਹਤ ਵਿਭਾਗ ਦਾ ਵੀ ਇਸ ਪਾਸੇ ਕੋਈ ਧਿਆਨ ਨਹੀ ਹੈ।

ਫਿਰੋਜ਼ਪੁਰ-ਫਾਜ਼ਿਲਕਾ ਰੋਡ ਜਿਸ ਦੀ ਸਾਂਭ ਸੰਭਾਲ ਦਾ ਜ਼ਿੰਮਾ ਚੇਤਕ ਇਟਰਪ੍ਰਾਈਜਜ਼ ਨਾਮਕ ਕੰਪਨੀ ਸੰਭਾਲਦੀ ਹੈ ਅਤੇ ਇਹ ਟੋਲ ਪਲਾਜਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਪਰ ਇਸਦੇ  ਬਾਵਜੂਦ ਟੋਲ ਪਲਾਜਾ ਮੁਲਾਜ਼ਮ ਸਿਰਫ ਪੈਸੇ ਇਕੱਠੇ ਕਰਨ ਵਿੱਚ ਲੱਗੇ ਹਨ ਜਦਕਿ ਸੜਕ ਦੀ ਸਾਫ਼-ਸਫ਼ਾਈ ਅਤੇ ਹਾਦਸਾਗ੍ਰਸਤ ਪਸ਼ੂਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਟੋਲ ਸੰਚਾਲਕਾਂ ਦੀ ਹੈ। ਉੱਧਰ ਜਲਾਲਾਬਾਦ ਦੇ ਉਪਮੰਡਲ ਮੈਜਿਸਟ੍ਰੇਟ ਜਿੰਨ੍ਹਾਂ ਕੋਲ ਤਹਿਸੀਲ ਦਾ ਵਾਧੂ ਚਾਰਜ ਹੈ ਰੋਜ਼ਾਨਾਂ ਇਸੇ ਸੜਕ ਤੋਂ ਲੰਘ ਕੇ ਆਉਂਦੇ ਹਨ। ਜਦੋਂ ਇਸ ਬਾਰੇ ਐਸ.ਡੀ.ਐਮ. ਦਾ ਵਾਧੂ ਕੰਮਕਾਜ ਵੇਖ ਰਹੇ ਅਮਨਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀ ਹੈ। ਉਹ ਜਲਦੀ ਹੀ ਕਰਮਚਾਰੀਆਂ ਦੀ ਡਿਊਟੀ ਲਗਾ ਕੇ ਸੜਕ ਕਿਨਾਰੇ ਮ੍ਰਿਤਕ ਪਏ ਗਊਵੰਸ਼ ਨੂੰ ਚੁਕਾਉਣ ਲਈ ਕਦਮ ਚੁੱਕਣਗੇ।


Anuradha

Content Editor

Related News