ਵਟਸਐਪ ''ਤੇ ਕੁੜੀਆਂ ਦੀ ਆੜ ''ਚ ਹੁੰਦੀਆਂ ਨੇ ਅਸ਼ਲੀਲ ਗੱਲਾਂ, ਰਿਕਾਰਡਿੰਗ ਮਗਰੋਂ ਸਾਹਮਣੇ ਆਉਂਦੀ ਹੈ ਅਸਲ ਸੱਚਾਈ

06/11/2022 4:13:48 PM

ਜਲਾਲਾਬਾਦ (ਬੰਟੀ) : ਆਧੁਨਿਕ ਤਕਨੀਕਾਂ ਅਤੇ ਵਿਗਿਆਨਕ ਯੁੱਗ ਨਾਲ ਸਾਡੇ ਜੀਵਨ ਦਾ ਰਹਿਣ-ਸਹਿਣ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। ਅਜਿਹੇ ਵਿਚ ਮੋਬਾਇਲ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਿਆ, ਜਿੱਥੇ ਇਸ ਮੋਬਾਇਲ ਨਾਲ ਇਨਸਾਨ ਘੰਟਿਆਂ ਦਾ ਕੰਮ ਕੁਝ ਮਿੰਟਾਂ ’ਚ ਮੁਕਾ ਲੈਂਦਾ ਹੈ ਉਥੇ ਇਸ ਮੋਬਾਇਲ ਦੀ ਦੁਰਵਰਤੋਂ ਨਾਲ ਕਈ ਤਰ੍ਹਾਂ ਦੇ ਝੰਜਟਾਂ ’ਚ ਵੀ ਫਸ ਜਾਂਦਾ ਹੈ। ਇਸੇ ਮੋਬਾਇਲ ਰਾਹੀਂ ਲੋਕਾਂ ਨੂੰ ਠੱਗਣ ਅਤੇ ਬਲੈਕਮੇਲ ਕਰਨ ਵਾਲੇ ਲੋਕਾਂ ਦੀ ਵੀ ਘਾਟ ਨਹੀਂ ਹੈ। ਮੌਜੂਦਾ ਸਮੇਂ ’ਚ ਅਜਿਹਾ ਹੀ ਇਕ ਗਿਰੋਹ ਸੋਸ਼ਲ ਮੀਡੀਆ ’ਤੇ ਸਰਗਰਮ ਹੈ। ਜਿਸ ਵਲੋਂ ਕੁੜੀ ਦੀ ਆੜ ਪਿੱਛੇ ਨੌਜਵਾਨਾਂ ਨੂੰ ਦੇਰ ਸਵੇਰ ਵੀਡੀਓ ਕਾਲਿੰਗ ਕੀਤੀ ਜਾਂਦੀ ਹੈ ਅਤੇ ਗੱਲਾਂ-ਗੱਲਾਂ ’ਚ ਉਨ੍ਹਾਂ ਨੂੰ ਕੁਝ ਅਜਿਹੇ ਕੰਮ ਕਰਨ ਲਈ ਸਹਿਮਤੀ ਬਣਾ ਲਈ ਜਾਂਦੀ ਹੈ, ਜਿਸ ਦੀ ਰਿਕਾਰਡਿੰਗ ਇਨ੍ਹਾਂ ਸ਼ਾਤਿਰ ਠੱਗਾਂ ਵਲੋਂ ਕਰ ਲਈ ਜਾਂਦੀ ਹੈ। ਬਾਅਦ ’ਚ ਉਹੀ ਰਿਕਾਰਡਿੰਗ ਦਿਖਾ ਕੇ ਇਹ ਲੋਕ ਮੋਟੀਆਂ ਰਕਮਾਂ ਮੰਗਣ ਦੀ ਫਿਰਾਕ ’ਚ ਰਹਿੰਦੇ ਹਨ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਅਜਿਹੇ ਲੋਕਾਂ ਦੀ ਲੰਮੀ ਕਤਾਰ ਹੋਵੇਗੀ। ਜਿਨ੍ਹਾਂ ਲੋਕਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਇਨ੍ਹਾਂ ਠੱਗਾਂ ਨੂੰ ਮੋਟੀਆਂ ਰਕਮਾਂ ਅਦਾ ਕੀਤੀਆਂ ਹੋਣਗੀਆਂ। ਦਰਅਸਲ ਕੁੜੀਆਂ ਦੀ ਆੜ ’ਚ ਇਹ ਲੋਕ ਜਦ ਰਾਤ-ਬਰਾਤੇ ਕਿਸੇ ਮਨਚਲੇ ਨੌਜਵਾਨ ਨੂੰ ਫੋਨ ਕਰ ਕੇ ਉਸ ਵਿਅਕਤੀ ਨਾਲ ਅਸ਼ਲੀਲ ਵਾਰਤਾਲਾਪ ਕਰਦੇ ਹਨ। ਕਈ ਵਾਸਨਾ ਵਿੱਚ ਅੰਨ੍ਹੇ ਹੋਏ ਲੋਕ ਇਨ੍ਹਾਂ ਦੇ ਇਸ ਟਰੈਪ ਨੂੰ ਸਮਝ ਨਹੀਂ ਪਾਉਂਦੇ ਅਤੇ ਉਹੀ ਕਰ ਦਿੰਦੇ ਹਨ ਜਿਸ ਲਈ ਉਨ੍ਹਾਂ ਨੂੰ ਕਿਹਾ ਗਿਆ ਹੁੰਦਾ ਹੈ। ਬਸ ਫੇਰ ਕੀ ਅਜਿਹੇ ਲੋਕ ਮੌਕੇ ਦੀ ਫਿਰਾਕ ’ਚ ਹੁੰਦੇ ਨੇ ਜਦੋਂ ਮੌਕਾ ਮਿਲਿਆ ਉਹ ਇਸ ਸਾਰੇ ਵਾਰਤਾਲਾਪ ਦੀ ਵੀਡੀਓ ਰਿਕਾਰਡਿੰਗ ਕਰ ਲੈਂਦੇ ਹਨ, ਜਿਸ ਨੂੰ ਬਾਅਦ ’ਚ ਪੈਸੇ ਮੰਗਣ ਦਾ ਜ਼ਰੀਆ ਬਣਾ ਕੇ ਮੋਟੀਆਂ ਰਕਮਾਂ ਵੀ ਵਸੂਲਦੇ ਹਨ।

ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ 'ਚ ਖ਼ੁਲਾਸਾ: ਪੰਜਾਬ ਤੋਂ ਸਾਰਜ ਮਿੰਟੂ ਤੇ ਹਰਿਆਣਾ ਦੇ ਮੋਨੂ ਡਾਗਰ ਨੇ ਤਿਆਰ ਕੀਤੇ ਸਨ ਸ਼ਾਰਪ ਸ਼ੂਟਰ

ਆਪਣੀ ਇਸ ਹਰਕਤ ਤੋਂ ਪੈਸੇ ਦੇਣ ਵਾਲਾ ਭਾਵੇਂ ਬਾਅਦ ’ਚ ਜਿੰਨਾ ਮਰਜ਼ੀ ਸ਼ਰਮਿੰਦਾ ਹੋ ਰਿਹਾ ਹੋਵੇ ਪਰ ਇਕ ਵਾਰ ਫਸਿਆ ਵਿਅਕਤੀ ਇਨ੍ਹਾਂ ਦੇ ਜਾਲ 'ਚੋਂ ਛੇਤੀ ਬਾਹਰ ਨਹੀਂ ਆ ਪਾਉਂਦਾ। ਕਈ ਵਾਰ ਤਾਂ ਪੈਸੇ ਨਾ ਦੇਣ ਵਾਲੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਪਾਈਆਂ ਜਾ ਚੁੱਕੀਆਂ ਹਨ। ਜਿਸ ਤੋਂ ਬਾਅਦ ਸਬੰਧਤ ਵਿਅਕਤੀ ਸਮਾਜ ਵਿਚ ਅਤੇ ਪਰਿਵਾਰ ’ਚ ਸਿਰ ਚੁੱਕਣ ਜੋਗਾ ਨਹੀਂ ਰਹਿੰਦਾ। ਅਜਿਹੇ ’ਚ ਸਾਈਬਰ ਸੈੱਲ ਦੇ ਮਾਹਿਰਾਂ ਵਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੋਈ ਵੀ ਅਣਜਾਣ ਨੰਬਰ ਤੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਵੱਟਸਐਪ ਤੋਂ ਵੀਡੀਓ ਕਾਲ ਆਉਂਦੀ ਹੈ ਤਾਂ ਕਦੇ ਵੀ ਰਿਸੀਵ ਨਾ ਕਰੋ।

ਇਹ ਵੀ ਪੜ੍ਹੋ- ਧਰਮਸੌਤ ਖ਼ਿਲਾਫ਼ ਵਿਜੀਲੈਂਸ ਨੂੰ ਮਿਲੇ ਅਹਿਮ ਸੁਰਾਗ, 'ਸਿੰਗਲਾ' ਵੀ ਰਾਡਾਰ 'ਤੇ

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News