ਰਾਮ ਰਹੀਮ ਦੇ ਡੇਰੇ ਜਾਣ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਮੰਤਰੀ ਸਰਾਰੀ ਦਾ ਬਿਆਨ ਆਇਆ ਸਾਹਮਣੇ

11/01/2022 11:54:17 AM

ਗੁਰੂਹਰਸਹਾਏ (ਮਨਜੀਤ) : ਹਲਕਾ ਗੁਰੂਹਰਸਹਾਏ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵਿਰੋਧੀ ਪਾਰਟੀਆਂ ’ਤੇ ਤੰਜ ਕੱਸਦਿਆਂ ਕਿਹਾ ਕਿ ਇਹ ਲੋਕ ਮੈਨੂੰ ਸਾਜਿਸ਼ ਤਹਿਤ ਬਦਨਾਮ ਕਰਨ ਵਿਚ ਲੱਗੇ ਹੋਏ ਹਨ। ‘ਜਗ ਬਾਣੀ’ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨਕਾਰੇ ਹੋਏ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਵੱਧਦੀ ਲੋਕਪ੍ਰਿਯਤਾ ਹਜ਼ਮ ਨਹੀਂ ਹੋ ਰਹੀ ਅਤੇ ਨਿੱਤ ਨਵੇਂ ਹੱਥ ਕੰਡੇ ਅਪਣਾ ਰਹੇ ਹਨ।

ਇਹ ਵੀ ਪੜ੍ਹੋ- ਹਾਲ-ਏ-ਪੰਜਾਬ! ਗੁਰੂ ਨਗਰੀ ਤੋਂ ਬਾਅਦ ਹੁਣ ਫਿਰੋਜ਼ਪੁਰ ਵਿਖੇ ਨਸ਼ੇ 'ਚ ਧੁੱਤ ਔਰਤ ਦੀ ਵੀਡੀਓ ਵਾਇਰਲ

29 ਅਕਤੂਬਰ ਗੁਰੂਹਰਸਹਾਏ ਦੀ ਫੇਰੀ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਪੰਜੇ ਕੇ ਉਤਾੜ ਸਕੂਲ ’ਚ ਸਾਲਾਨਾ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਜਾ ਰਹੇ ਸਨ ਤਾਂ ਪਿੰਡ ਜੀਵਾ ਅਰਾਈ ’ਚ ਕੁਝ ਧਰਨਾਕਾਰੀਆਂ ਨੇ ਧਰਨਾ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੂਜੇ ਰਸਤੇ ਜਾਣਾ ਸੀ ਅਤੇ ਰਸਤੇ ’ਚ ਪੈਂਦੇ ਪਿੰਡ ਸੈਦੇ ਕੇ ਮੋਹਣ ਸੜਕ ਦੇ ਨਾਲ ਬਣਿਆ ਡੇਰਾ ਸੱਚਾ ਸੌਦਾ ਗੇਟ ’ਤੇ ਖੜ੍ਹੇ ਆਮ ਆਦਮੀ ਪਾਰਟੀ ਦੇ ਵਰਕਰ , ਪਿੰਡ ਹਾਜੀ ਬੇਟੂ ਦਾ ਸਰਪੰਚ ਤੇ ਉਨ੍ਹਾਂ ਨਾਲ ਕੁਝ ਹੋਰ ਪਾਰਟੀ ਦੇ ਵੋਟਰ ਸਪੋਟਰ ਖੜ੍ਹੇ ਸਨ। ਮੰਤਰੀ ਸਰਾਰੀ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਰੋਕਣ ’ਤੇ ਰੁਕ ਗਿਆ ਅਤੇ ਉਨ੍ਹਾਂ ਦੀਆਂ ਕੁਝ ਸਮੱਸਿਆਵਾਂ ਸੁਣੀਆਂ। ਇਸ ਤੋਂ ਇਲਾਵਾ ਉਨ੍ਹਾਂ ਮੈਨੂੰ ਮੰਗ-ਪੱਤਰ ਸੌਂਪਿਆ ਅਤੇ ਮੈਂ ਉਨ੍ਹਾਂ ਦਾ ਮੰਗ-ਪੱਤਰ ਲੈ ਕੇ ਰਵਾਨਾ ਹੋ ਗਿਆ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਖੇਮਕਰਨ ਵਿਖੇ ਪਿਓ-ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

ਉਨ੍ਹਾਂ ਕਿਹਾ ਕਿ ਪਾਰਟੀ ਦੇ ਵੋਟਰਾਂ ਸਪੋਟਰਾਂ ਦੀਆਂ ਸਮੱਸਿਆ ਸੁਣਨਾ ਮੇਰਾ ਫਰਜ ਹੈ। ਇਹ ਲੋਕ ਪੰਜਾਬ ਅਤੇ ਭਾਰਤ ਦੇ ਵਾਸੀ ਹਨ, ਇਸ ਲਈ ਇਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਪੰਜਾਬ ਸਰਕਾਰ ਅਤੇ ਮੇਰਾ ਫਰਜ ਹੈ ਪਰ ਕੁਝ ਲੋਕ ਇਸ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ । ਇਸ ਸਬੰਧੀ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਇੰਸਾ 15 ਮੈਂਬਰੀ ਕਮੇਟੀ ਅਤੇ ਡੇਰਾ ਪ੍ਰੇਮੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੇ ਦੂਸਰੀਆਂ ਪਾਰਟੀਆਂ ਹਮੇਸ਼ਾ ਹੀ ਡੇਰਾ ਪ੍ਰੇਮੀਆਂ ਨੂੰ ਬਿਨਾਂ ਕਿਸੇ ਕਾਰਨ ਬਦਨਾਮ ਤੇ ਪ੍ਰੇਸ਼ਾਨ ਕਰ ਰਹੀਆ ਹਨ। ਉਨ੍ਹਾਂ ਦੂਸਰੀ ਪਾਰਟੀ ਨੂੰ ਕਿਹਾ ਕਿ ਜੇ ਇਸ ਤਰ੍ਹਾਂ ਦਾ ਪਾਰਟੀਆਂ ਵਲੋਂ ਪ੍ਰੇਮੀਆਂ ਨਾਲ ਵਿੱਤਕਰਾ ਜਾਰੀ ਰਿਹਾ ਤਾਂ ਦੂਸਰੀਆਂ ਪਾਰਟੀਆਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News